ਸਾਮਣੇ ਤੋਂ ਟਕਰਾਈ ਦੂਸਰੀ ਕਾਰ ਦੀ ਚਾਲਕ ਇੱਕ ਨਿਜੀ ਸਕੂਲ ਪ੍ਰਿੰਸੀਪਲ ਵੀ ਜਖਮੀ
ਸ੍ਰੀ ਮੁਕਤਸਰ ਸਾਹਿਬ , 11 ਅਕਤੂਬਰ : ਦੇਰ ਸ਼ਾਮ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਇੱਕ ਫੌਜੀ, ਜੋ ਕਿ ਇੱਕ ਕਾਰ ਦਾ ਡਰਾਈਵਰ ਸੀ, ਦੀ ਦਰਦਨਾਕ ਮੌਤ ਹੋ ਗਈ , ਜਦੋਂ ਕਿ ਉਸ ਨਾਲ ਯਾਤਰਾ ਕਰ ਰਹੀ ਉਸਦੀ ਪਤਨੀ, ਮਾਂ ਅਤੇ ਦੋ ਧੀਆਂ ਇਸ ਹਾਦਸੇ ਵਿੱਚ ਜ਼ਖਮੀ ਹੋ ਗਈਆਂ। ਹਾਲਾਂਕਿ ਇਨ੍ਹਾਂ ਕਾਰਾਂ ਦੇ ਨਾਲ ਪਿੱਛੇ ਤੋਂ ਆ ਰਹੀ ਇੱਕ ਹੋਰ ਤੀਜੀ ਕਾਰ ਵੀ ਹਾਦਸੇ ਦਾ ਸ਼ਿਕਾਰ ਹੋ ਗਈ, ਪਰ ਇਸ ਚ ਸਵਾਰਾਂ ਦਾ ਸੱਟਾਂ ਤੋਂ ਬਚਾਅ ਰਿਹਾ। ਜਦੋਂ ਕਿ ਫੌਜੀ ਦੀ ਕਾਰ ਨਾਲ ਟਕਰਾਉਣ ਵਾਲੀ ਦੂਜੀ ਕਾਰ ਦੀ ਡਰਾਈਵਰ, ਜੋ ਕਿ ਇੱਕ ਨਿੱਜੀ ਸਕੂਲ ਦਾ ਪ੍ਰਿੰਸੀਪਲ ਸੀ, ਵੀ ਜ਼ਖਮੀ ਹੋ ਗਈ।
ਜਾਣਕਾਰੀ ਅਨੁਸਾਰ ਦੇਰ ਸ਼ਾਮ ਕਰੀਬ 5:30 ਵਜੇ ਬਠਿੰਡਾ ਰੋਡ 'ਤੇ ਗੋਲਡਨ ਪੈਲੇਸ ਨੇੜੇ ਇੱਕ ਰਿਟਜ਼ ਕਾਰ ਸਾਹਮਣੇ ਤੋਂ ਆ ਰਹੀ ਇੰਡੀਕਾ ਕਾਰ ਨਾਲ ਟਕਰਾ ਗਈ। ਇਸ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਜੈਨ ਕਾਰ ਵੀ ਹਾਦਸੇ ਦਾ ਸ਼ਿਕਾਰ ਹੋ ਗਈ। ਰਿਟਜ਼ ਕਾਰ ਦੇ ਡਰਾਈਵਰ ਜਸਪ੍ਰੀਤ ਸਿੰਘ ਫੌਜੀ ਪੁੱਤਰ ਭੋਲਾ ਸਿੰਘ ਵਾਸੀ ਚੁੱਘੇ ਕਲਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸਦੀ ਪਤਨੀ ਪ੍ਰਦੀਪ ਕੌਰ, ਧੀਆਂ ਅਵਨੀਤ ਕੌਰ, ਗੁਰਲੀਨ ਕੌਰ ਅਤੇ ਮਾਤਾ ਪਾਲ ਕੌਰ ਜ਼ਖਮੀ ਹੋ ਗਈਆਂ। ਇੰਡੀਕਾ ਕਾਰ ਦੀ ਡਰਾਈਵਰ ਇੱਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਵਾਸੀ ਬਠਿੰਡਾ ਵੀ ਜ਼ਖਮੀ ਹੋ ਗਈ, ਜਦੋਂ ਕਿ ਜ਼ੈਨ ਕਾਰ ਵਿੱਚ ਸਵਾਰ ਲੋਕਾਂ ਦਾ ਬਚਾ ਰਿਹਾ। ਮੌਕੇ ਤੇ ਪੁੱਜੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜ਼ਖਮੀਆਂ ਅਤੇ ਮ੍ਰਿਤਕ ਨੂੰ ਦੋ ਐਂਬੂਲੈਂਸਾਂ ਦੀ ਮਦਦ ਨਾਲ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਪਹੁੰਚਾਇਆ।