ਵਣ ਵਰਕਰਾ ਨਾਲ ਮਤਰੇਈ ਮਾ ਵਾਲਾ ਕਰਨਾ ਬੰਦ ਕਰੇ ਮਾਨ ਸਰਕਾਰ: ਐਡਵੋਕੇਟ ਉੱਡਤ

BTTNEWS
By -
0

ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਦਾ ਵਫਦ ਵਣ ਮੰਡਲ ਅਫਸਰ ਨੂੰ  ਮਿਲਿਆ

ਮਾਨਸਾ : ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਜ਼ਿਲ੍ਹਾ ਮਾਨਸਾ ਦਾ ਵਫਦ ਵਣ ਮੰਡਲ ਅਫਸਰ ਨੂੰ ਮਿਲਿਆ, ਵਫਦ ਨੇ ਵਣ ਵਰਕਰਾ ਦੀਆ ਰਹਿੰਦੀਆ ਤਨਖਾਹਾ ਦੇਣ ਬਾਰੇ , ਸੀਨੀਆਰਤਾ ਸੂਚੀ ਸੋਧਣ ਬਾਰੇ , ਸੱਠ ਸਾਲ ਦੀ ਉਮਰ ਪੂਰੀ ਕਰ ਚੁੱਕੇ ਵਰਕਰਾ ਨੂੰ ਕੰਮ ਤੇ ਰੱਖਣ ਬਾਰੇ , ਵਰਕਰਾ ਨੂੰ ਲੌੜੀਦੇ ਸੰਦ , ਵਰਦੀਆ ਤੇ ਬੂਟ ਮੁਹੱਈਆ ਕਰਵਾਉਣ ਬਾਰੇ ਆਦਿ ਮੰਗਾ ਸਬੰਧੀ ਵਿਚਾਰ ਚਰਚਾ ਕੀਤੀ। 
ਪ੍ਰੈਸ ਬਿਆਨ ਰਾਹੀ ਜਾਣਕਾਰੀ ਦਿੰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਵਣ ਵਰਕਰਾ ਨਾਲ ਮਤਰੇਈ ਮਾ ਵਾਲਾ ਸਲੂਕ ਕਰ ਰਹੀ ਹੈ , ਵਣ ਵਰਕਰਾ ਨੂੰ ਪੱਕੇ ਤਾ ਕੀ ਕਰਨਾ ਸੀ , ਸਗੋ 40-45 ਸਾਲਾ ਤੋ ਕੰਮ ਕਰ ਰਹੇ ਵਰਕਰਾ ਨੂੰ ਜਬਰੀ ਘਰਾ ਨੂੰ ਤੋਰਿਆ ਜਾ ਰਿਹਾ ਹੈ ਕਿ ਤੁਹਾਡੀ ਉਮਰ 60 ਸਾਲ ਹੋ ਚੁੱਕੀ ਹੈ । 
ਐਡਵੋਕੇਟ ਉੱਡਤ ਨੇ ਕਿਹਾ ਕਿ ਕਿੰਨੀ ਤਰਸਯੋਗ ਹਾਲਤ ਹੈ , ਉਨ੍ਹਾ ਵਰਕਰਾ ਦੀ ਜਿੰਨੀ ਨੇ ਉਮਰ ਭਰ ਵਣ ਵਿਭਾਗ ਦੀ ਸੇਵਾ ਕੀਤੀ ਤੇ ਹੁਣ ਖਾਲੀ ਹੱਥ ਘਰਾ ਨੂੰ ਤੋਰ ਦਿੱਤੇ , ਉਨ੍ਹਾਂ ਮਾਨ ਸਰਕਾਰ ਤੇ ਜੰਗਲਾਤ ਮੰਤਰੀ ਤੋ ਮੰਗ ਕੀਤੀ ਕਿ ਉਹ ਆਪਣੀ ਸੱਠ ਸਾਲ ਵਾਲੀ ਚਿੱਠੀ ਵਾਪਸ ਲੈਣ ਤਾ ਕਿ ਸਰੀਰਕ ਤੌਰ ਤੰਦਰੁਸਤ ਵਣ ਵਰਕਰ ਕੰਮ ਕਰ ਸਕਣ ਤੇ ਆਪਣਾ ਤੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।
ਇਸ ਮੌਕੇ ਤੇ ਹੋਰਨਾ ਤੋ ਸੁਖਦੇਵ ਸਿੰਘ ਦਲੇਲ ਵਾਲਾ, ਮੱਖਣ ਸਿੰਘ ਰਾਮਾਨੰਦੀ, ਜਸਪਾਲ ਸਿੰਘ ਧਿੰਗੜ , ਕੇਵਲ ਸਿੰਘ ਚਾਹਿਲਾਵਾਲਾ, ਜਗਤਾਰ ਸਿੰਘ ਬੋਹਾ , ਗੁਰਦੀਪ ਸਿੰਘ ਮਾਨ ਚੱਕਭਾਈਕੇ, ਬੁੱਧ ਸਿੰਘ ਬੀਰੋਕੇ, ਉਮ ਪ੍ਰਕਾਸ ਨੰਗਲ ਤੇ ਲੀਲਾ ਸਿੰਘ ਖੋਖਰ ਆਦਿ ਵੀ ਹਾਜਰ ਸਨ।

Post a Comment

0 Comments

Post a Comment (0)
3/related/default