ਬੱਚਿਆਂ ਦੇ ਕਰਵਾਏ ਗਏ ਸਾਹਿਤਕ ਅਤੇ ਕਲਾਤਮਿਕ ਮੁਕਾਬਲੇ
ਬਰਨਾਲਾ : ਸਿਰਜਣਾ ਤੇ ਸੰਵਾਦ ਸਾਹਿਤ ਸਭਾ (ਰਜਿ: )ਬਰਨਾਲਾ ਵੱਲੋਂ ਸ਼ਹੀਦ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਤੀਸਰਾ ਸਲਾਨਾ ਸਾਹਿਤ ਸਮਾਗਮ ਮਿਤੀ 5/10/2025 ਦਿਨ ਐਤਵਾਰ ਨੂੰ ਸਕੂਲ ਆਫ ਐਮੀਨੈਂਸ ਬਰਨਾਲਾ ਵਿਖੇ ਸਵੇਰੇ 8ਵਜੇ ਤੋਂ ਸ਼ਾਮ 4ਵਜੇ ਤੱਕ ਕਰਵਾਇਆ ਗਿਆ । ਪ੍ਰੋਗਰਾਮ ਵਿੱਚ ਵੱਖ ਵੱਖ ਵਰਗਾਂ ਦੇ ਲੱਗਭਗ 170 ਬੱਚਿਆਂ ਨੇ ਭਾਗ ਲਿਆ।ਸਭਾ ਦੇ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਇਸ਼ਵਿੰਦਰ ਸਿੰਘ ਜੰਡੂ ਪ੍ਰਧਾਨ ਬਰਨਾਲਾ ਕਲੱਬ ਅਤੇ ਆਮ ਆਦਮੀ ਪਾਰਟੀ ਨੇ ਸ਼ਿਰਕਤ ਕੀਤੀ। ਵਿਸ਼ੇਸ ਮਹਿਮਾਨ ਪ੍ਰਿੰਸੀਪਲ ਹਰੀਸ਼ ਬਾਂਸਲ , ਅਤੇ ਡਾ. ਦੀਪਕ ਸਿੰਗਲਾ ਜੀ ਨੇ ਸ਼ਿਰਕਤ ਕੀਤੀ। ਉਨਾਂ ਦੱਸਿਆ ਕਿ ਇਸ ਸਮੇਂ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਚੌਥੀ ਜਮਾਤ ਤੋਂ ਬਾਰਵੀਂ ਜਮਾਤ ਬੱਚਿਆਂ ਦੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗ ਦੇ ਕਵਿਤਾ ਸਿਰਜਣ ,ਕਹਾਣੀ ਸਿਰਜਣ ,ਸੁੰਦਰ ਲਿਖਾਈ , ਪੇਂਟਿੰਗ,ਕਵਿਤਾ ਉਚਾਰਨ/ ਗਾਇਨ, ਅਤੇ ਵਾਰਤਕ ਮੁਕਾਬਲੇ ਕਰਵਾਏ ਗਏ । ਮੀਤ ਪ੍ਰਧਾਨ ਮਨਦੀਪ ਕੌਰ ਭਦੌੜ ਨੇ ਦੱਸਿਆ ਕਿ ਸਾਰੇ ਹੀ ਚਾਹਵਾਨ ਬੱਚਿਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਗਾਈਡ ਆਧਿਆਪਕਾਂ ਨਾਲ ਸੰਪਰਕ ਕਰਕੇ ਪ੍ਰੇਰਿਤ ਕੀਤਾ ਗਿਆ। ਬੱਚਿਆਂ ਵਿੱਚ ਸਾਹਿਤਕ ਅਤੇ ਕਲਾਤਮਕ ਰੁਚੀਆਂ ਨੂੰ ਉਭਾਰਨ ਲਈ ਇਹ ਮੁਕਾਬਲੇ ਬਹੁਤ ਵਧੀਆ ਪਲੇਟਫਾਰਮ ਹਨ। ਪਿਛਲੇ ਦੋ ਸਾਲਾਂ ਵਿੱਚ ਇਸ ਪ੍ਰੋਗਰਾਮ ਨੇ ਬਰਨਾਲਾ ਜ਼ਿਲ੍ਹੇ ਦੇ ਵਿੱਚੋਂ ਨਵੀਆਂ ਕਲਮਾਂ ਨਵੀਂ ਉਡਾਣ ਦੇ ਪ੍ਰੋਜੈਕਟ ਨਾਲ ਜੁੜ ਕੇ ਚਾਰ ਕਿਤਾਬਾਂ ਸੰਪਾਦਿਤ ਕੀਤੀਆਂ ਹਨ ਅਤੇ ਪੰਜਵੇਂ ਭਾਗ ਦੀ ਤਿਆਰੀ ਹੈ। ਬੱਚਿਆਂ ਵਿੱਚ ਬਹੁਤ ਉਤਸ਼ਾਹ ਸੀ।ਸਭਾ ਦੇ ਜਨਰਲ ਸਕੱਤਰ ਇਕਬਾਲ ਕੌਰ ਉਦਾਸੀ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸਰਬਜੀਤ ਕੌਰ ਬਰਾੜ, ਜਸਪ੍ਰੀਤ ਕੌਰ ਬੱਬੂ,ਸੁਖਪਾਲ ਕੌਰ ਬਾਠ ,ਨਰਿੰਦਰ ਕੌਰ, ਬਲਵੀਰ ਕੌਰ ਢੱਟ, ਉਰਵਸ਼ੀ ਗੁਪਤਾ , ਰੁਪਿੰਦਰ ਕੌਰ ਸ਼ਹਿਣਾ ,ਜਸਵੀਰ ਕੌਰ ਬਾਵਾ ਅਤੇ ਪਰਦੀਪ ਕੌਰ ਟੱਲੇਵਾਲ, ਨੇ ਸਮੁੱਚੇ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਕਰਨ ਲਈ ਉਪਰਾਲਾ ਕੀਤਾ। ਹਰਦੀਪ ਕੁਮਾਰ, ਡਾ. ਤੇਜਾ ਸਿੰਘ ਤਿਲਕ, ਡਾ.ਰਾਮਪਾਲ ਸ਼ਾਹਪੁਰੀ, ਅਮਰਿੰਦਰ ਕੌਰ , ਦਿਲਪ੍ਰੀਤ ਚੌਹਾਨ, ਕੁਲਦੀਪ ਰਾਣੀ , ਨਵਜੋਤ ਕੌਰ,ਸੁਖਚਰਨ ਸਿੰਘ , ਜਗਤਾਰ ਸਿੰਘ ,ਜਗਜੀਤ ਸਿੰਘ ਗੁਰਮ, ਰਮਨਦੀਪ ਸਿੰਘ , ਹਰਵਿੰਦਰ ਰੋਮੀ ਅਤੇ ਰਘਬੀਰ ਚੰਦ ਗੁੰਮਟੀ ਆਦਿ ਸਹਿਯੋਗੀ ਮਹਿਮਾਨਾਂ ਨੇ ਵੱਖ ਵੱਖ ਵਰਗਾਂ ਵਿਚ ਜੱਜਾਂ ਦੀ ਭੂਮਿਕਾ ਨਿਭਾਈ। ਬੱਚਿਆਂ ਦੇ ਖਾਣ ਪੀਣ ਲਈ ਚਾਹ ਤੇ ਸਮੋਸਿਆਂ ਦਾ ਪ੍ਰਬੰਧ ਕੀਤਾ ਗਿਆ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਭੇਟ ਕੀਤੇ ਗਏ।ਅਤੇ ਹਰੇਕ ਵਰਗ ਦੇ ਹਰੇਕ ਮੁਕਾਬਲੇ ਚੋਂ ਪਹਿਲੀਆਂ ਚਾਰ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਭੇਂਟ ਕੀਤੇ ਗਏ। ਇਸ ਮੌਕੇ ਸਭਾ ਵੱਲੋਂ
ਸਾਰੇ ਹੀ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਜੱਜ ਸਾਹਿਬਾਨ ਦਾ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਂਟ ਕਰਦੇ ਸਨਮਾਨ ਵੀ ਕੀਤਾ ਗਿਆ। ਸਮਾਗਮ ਵਿੱਚ 60 ਦੇ ਕਰੀਬ ਮਾਪੇ ਅਤੇ ਗਾਈਡ ਅਧਿਆਪਕ ਸਹਿਬਾਨ ਨੇ ਵੀ ਸ਼ਿਰਕਤ ਕੀਤੀ।