Breaking

ਪਿਉ-ਪੁੱਤਰ ਦੀ ਜੋੜੀ ਨੇ ਕੀਤਾ ਨਾਂ ਰੌਸ਼ਨ

ਮਾਨਸਾ, 23 ਫਰਵਰੀ (https://www.bttnews.online/


ਜੈਤੋ ਵਿਖੇ 22 ਫਰਵਰੀ 2026 ਨੂੰ ਹੋਈਆਂ ਚੌਥੀ ਪੰਜਾਬ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲੈਂਦੇ ਹੋਏ ਪਿਉ-ਪੁੱਤਰ ਦੀ ਜੋੜੀ ਨੇ ਪਿੰਡ ਉੱਭਾ ਅਤੇ ਮਾਨਸਾ ਦਾ ਨਾਂ ਰੌਸ਼ਨ ਕੀਤਾ। ਸ੍ਰੀ ਕਾਕਾ ਸਿੰਘ ਉੱਭਾ ਨੇ 5 ਹਜਾਰ ਮੀਟਰ ਪੈਦਲ ਚਾਲ ਅਤੇ ਸ਼ਾਟ ਪੁੱਟ ਵਿੱਚ ਭਾਗ ਲੈਂਦੇ ਪੰਜਾਬ ਪੱਧਰ ਚਾਂਦੀ ਦੇ ਦੋ ਮੈਡਲ ਪ੍ਰਾਪਤ ਕੀਤੇ। ਇਕਬਾਲ ਸੰਧੂ ਉੱਭਾ ਈ.ਟੀ.ਟੀ ਅਧਿਆਪਕ ਰਾਮਦਿੱਤੇ ਵਾਲਾ ਨੇ 5 ਹਜਾਰ ਮੀਟਰ ਪੈਦਲ ਚਾਲ ਵਿਚੋਂ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ। ਪਿਉ-ਪੁੱਤਰ ਦੀ ਜੋੜੀ ਦਾ ਕਹਿਣਾ ਹੈ ਕਿ ਸਾਰੇ ਇਨਸਾਨਾਂ ਨੂੰ ਖੇਡਾਂ ਵਿੱਚ ਜ਼ਰੂਰ ਲੈਣਾ ਚਾਹੀਦਾ ਹੈ। ਇਸ ਜੋੜੀ ਨੇ ਨੈਸ਼ਨਲ ਖੇਡਾਂ ਵਿੱਚ ਭਾਗ ਲੈਣ ਲਈ ਵੀ ਕੁਆਲੀਫਾਈ ਕੀਤਾ।

Post a Comment

Previous Post Next Post