[post ads]


ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਦੁਨੀਆਂ ਦੇ ਸਭ ਤੋ ਪ੍ਰਭਾਵਸ਼ਾਲੀ ਲੋਕਾ ਵਿੱਚ ਹੋਏ ਸ਼ਾਮਲ'
ਮਿਲਾਨ, ਇਟਲੀ, 16 ਸਤੰਬਰ (ਦਲਜੀਤ ਮੱਕੜ) "ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੂੰ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਸਾਲ 2021 ਦੀ ਸੂਚੀ ’ਚ ਸ਼ਾਮਲ ਕੀਤਾ ਹੈ, ਇੱਕ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਇੱਕ ਅਜਿਹੇ ਇੱਕਲੌਤੇ ਇਟਾਲੀਅਨ ਹਨ ਜਿਨ੍ਹਾਂ ਨੇ ਵਿਸ਼ਵ ਦੇ ਪ੍ਰਭਾਵਸ਼ਾਲੀ ਲੋਕਾਂ ਵਿਚ ਤੀਸਰੀ ਵਾਰ ਜਗ੍ਹਾ ਬਣਾਈ ਹੈ,ਪ੍ਰਧਾਨ ਮੰਤਰੀ ਮਾਰੀਓ ਦਰਾਗੀ ਪਹਿਲਾਂ ਯੂਰਪੀਅਨ ਸੈਂਟਰਲ ਬੈਂਕ ਦੇ ਮੁੱਖੀ,ਵਿੱਤੀ ਸਥਿਰਤਾ ਬੋਰਡ ਦੇ ਚੇਅਰਮੈਨ,ਬੈਂਕ ਆਫ਼ ਇਟਲੀ ਦੇ ਗਵਰਨਰ ਤੋ ਇਲਾਵਾ ਕਈ ਹੋਰ ਅਹੁਦਿਆਂ ਵਿੱਚ ਆਪਣੀ ਸੇਵਾ ਨਿਭਾ ਚੁੱਕੇ ਹਨ, ਪ੍ਰਧਾਨ ਮੰਤਰੀ ਮਾਰੀੳ ਦਰਾਗੀ ਨੇ ਇਟਾਲੀਅਨ ਕਾਰੋਬਾਰਾਂ ਅਤੇ ਕਾਮਿਆਂ ਦੀ ਸਹਾਇਤਾ ਲਈ ਇੱਕ ਤੇਜ਼ ਕੋਵਿਡ 19 ਟੀਕਾਕਰਨ ਮੁਹਿੰਮ ਅਤੇ ਰਾਹਤ ਉਪਾਵਾਂ ਦੀ ਅਗਵਾਈ ਕਰਦਿਆਂ, ਇੱਕ ਚੁਸਤ ਹੱਥ ਨਾਲ ਆਪਣੇ ਦੇਸ਼ ਦੀ ਅਗਵਾਈ ਕਰ ਰਿਹਾ ਹੈ,ਯੂਰਪੀਅਨ ਯੂਨੀਅਨ ਦੀ ਵੱਡੀ ਅਲਾਟਮੈਂਟ ਦੁਆਰਾ ਸਮਰਥਤ ਫੰਡ, ਉਸਨੇ ਇਟਾਲੀਅਨ ਅਰਥਵਿਵਸਥਾ ਨੂੰ ਹਰਾ ਭਰਾ ਬਣਾਉਣ, ਅਸਮਾਨਤਾ ਨੂੰ ਘਟਾਉਣ ਅਤੇ ਡਿਜੀਟਲਾਈਜੇਸ਼ਨ ਨੂੰ ਅੱਗੇ ਵਧਾਉਣ ਲਈ ਬਹੁਤ ਸਾਰੀਆਂ ਲੋੜੀਂਦੀਆਂ ਅਤੇ ਰਾਜਨੀਤਿਕ ਤੌਰ ਤੇ ਮੁਸ਼ਕਲ ਨੀਤੀਆਂ ਅਤੇ ਨਿਵੇਸ਼ਾਂ ਨੂੰ ਅੱਗੇ ਵਧਾਇਆ ਹੈ,ਅਤੇ ਇਸ ਸਾਲ ਜੀ -20 ਦੀ ਅਗਵਾਈ ਕਰਨ ਵਾਲੇ ਇਟਲੀ ਦੇ ਨਾਲ, ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ, ਸਮੁੱਚੀ ਵਿਸ਼ਵਵਿਆਪੀ ਰਿਕਵਰੀ ਨੂੰ ਉਤਸ਼ਾਹਤ ਕਰਨ ਅਤੇ ਜਲਵਾਯੂ ਤਬਦੀਲੀ ਵਰਗੇ ਵਿਸ਼ਵਵਿਆਪੀ ਮੁੱਦਿਆਂ ਨਾਲ ਨਜਿੱਠਣ ਲਈ ਵਿਸ਼ਵ ਦੀਆਂ ਵੱਡੀਆਂ ਅਰਥਵਿਵਸਥਾਵਾਂ ਨੂੰ ਇਕੱਠੇ ਕਰ ਰਿਹਾ ਹੈ, ਦੱਸਣਯੋਗ ਹੈ ਕਿ ਮਾਰੀਓ ਦਰਾਗੀ ਨੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ 2021 ਚ' ਸਾਬਕਾ ਪ੍ਰਧਾਨ ਮੰਤਰੀ ਜੂਸੈਪੇ ਕੌਂਤੇ ਤੋਂ ਬਾਅਦ ਸਰਬਸੰਮਤੀ ਨਾਲ ਇਟਲੀ ਦੇਸ਼ ਦੀ ਵਾਗਡੋਰ ਸੰਭਾਲੀ ਸੀ, ਅਤੇ ਦੇਸ਼ ਨੂੰ ਤਰੱਕੀ ਦੇ ਰਾਹ ਲਿਜਾਣ ਲਈ ਅਣਥੱਕ ਯਤਨ ਕਰ ਰਹੇ ਹਨ।

 

ਜਿਲ੍ਹਾ ਪੁਲਿਸ ਵੱਲੋਂ 2 ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ, ਚਰਨਜੀਤ ਸਿੰਘ ਸੋਹਲ ਐਸ.ਐਸ.ਪੀ ਵੱਲੋਂ ਜਿਲ੍ਹਾਂ ਅੰਦਰ ਸ਼ਰਰਾਰਤੀ ਅਨਸਰਾਂ ਖਿਲਾਫ ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਅਤੇ ਜਸਪਾਲ ਸਿੰਘ ਢਿਲੋ ਡੀ.ਐਸ.ਪੀ (ਮਲੋਟ) ਦੀ ਨਿਗਰਾਨੀ ਹੇਠ ਐਸ.ਆਈ ਮਨਿੰੰਦਰ ਸਿੰਘ ਮੁੱਖ ਅਫਸਰ ਥਾਣਾ ਲੰਬੀ ਪੁਲਿਸ ਵੱਲੋਂ 2 ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ। ਜਾਣਕਾਰੀ ਮੁਤਬਿਕ ਮਿਤੀ 14.09.2021 ਲੰਬੀ ਪੁਲਿਸ ਪਾਰਟੀ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਸੂਆ ਨੇੜੇ ਸੱਪਾ ਵਾਲਾ ਡੇਰਾ ਬਾਹੱਦ ਰਕਬਾ ਪਿੰਡ ਲੰਬੀ ਮੌਜੂਦ ਸੀ ਤਾਂ ਸੂਏ ਦੀ ਪੱਟੜੀ ਪਰ ਇੱਕ ਮੋਨਾ ਨੌਜਵਾਨ ਜਿਸ ਦੇ ਹੱਥ ਵਿੱਚ ਇੱਕ ਝੋਲਾ ਕੱਪੜਾ ਫੜਿਆ ਹੋਇਆ ਸੀ ਆਉਦਾ ਦਿਖਾਈ ਦਿੱਤੀ। ਜੋ ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਪਿੱਛੇ ਨੂੰ ਮੁੜਨ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਾਜੇਸ਼ ਯਾਦਵ ਪੁੱਤਰ ਸੀਤਾ ਰਾਮ, ਵਾਸੀ ਪਿੰਡ ਖਟਕੜ,ਤਹਿ ਮਾਧੌਪੁਰ ਜਿਲ੍ਹਾਂ ਸੀਕਰ(ਰਾਜ) ਦੱਸਿਆ। ਜਿਸ ਤੇ ਪੁਸਿਲ ਵੱਲੋਂ ਰਾਕੇਸ਼ ਯਾਦਵ ਦੇ ਹੱਥ ਵਿੱਚ ਫੜੇ ਝੋਲਾ ਕੱਪੜਾ, ਰੰਗ ਘਸਮੈਲਾ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਵਿੱਚ ਅਫੀਮ ਬ੍ਰਾਮਦ ਹੋਈ ਜਿਸ ਦਾ ਵਜ਼ਨ ਕਰਨ ਤੇ ਇਹ 2 ਕਿਲੋਗ੍ਰਾਮ ਪਾਈ ਗਈ ਜਿਸ ਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ: 260 ਅ/ਧ 18-ਬੀ/61/85 ਐਨ.ਡੀ.ਪੀ.ਐਸ ਐਕਟ ਬ੍ਰਖਿਲਾਫ ਰਾਜੇਸ਼ ਯਾਦਵ ਪੁੱਤਰ ਸੀਤਾ ਰਾਮ ਥਾਣਾ ਲੰਬੀ ਵਿੱਚ ਦਰਜ਼ ਰਜਿਸ਼ਟਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

उन्हें $10000 जुर्माने के रूप में भरना होगा
कोरोना नियमों के उल्लंघन को लेकर जत्थेदार ज्ञानी हरप्रीत सिंह को जुर्माना

 जत्थेदार ज्ञानी हरप्रीत सिंह को इंग्लैंड में कोरोना नियमों के उल्लंघन करने को लेकर जुर्माना भरना पड़ेगा। गौरतलब है कि ज्ञानी हरप्रीत सिंह इंग्लैंड में सारागढ़ी के शहीदों की यादगार का उद्घाटन करने के लिए गए थे। वहां उनके द्वारा कोरोना क्वारंटाइन पीरियड पूरा न करने के चलते उन्हें $10000 जुर्माने के रूप में भरना होगा। 

प्रोपर पटोला, यार सुपरस्टार, जैसे सुपर हिट सोंग्स को अपनी धुनों में पिरोने वाले संगीतकार 

 
छोटी उम्र में बुलंदियों तक पहुंचे संगीतकार मीत सेहरा

न्यू दिल्ली ( कलमप्रीत ) बादशाह के गीत प्रोपर पटोला ( मूवी नमस्ते इंग्लैंड ), यार सुपरस्टार, हार्डी संधु, जैसे सुपर हिट सोंग्स को अपनी धुनों में पिरोने वाले संगीतकार मीत सेहरा आगे और भी बहुत बड़े प्रोजेक्ट्स के साथ आ रहे हैं, एक ही नाम से काम कर रहे, दो भाई गजब के संगीतकार हैं, इससे पहले भी इनके कई सुपर हिट सोंग्स आ चुके हैं जैसे आई थिंक दिल्ली, तडथल्ली, तैनू पट्ट लेना, जट्ट खुल्लगे, ये सब दी लैंडर्स द्वारा गाऐ हैं, तथा तेरी मस्टेंग डी कैली ओर फतह ने अपनी आवाज़ दी, इसके अलावा अमृत मान की मूवी दो दूनी पंज का म्यूज़िक भी मीत सेहरा भाइयों ने दिया है।

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.