ਸ੍ਰੀ ਮੁਕਤਸਰ ਸਾਹਿਬ, 13 ਜੁਲਾਈ : ਪਿੰਡ ਵਧਾਈ ਦੇ ਨੌਜਵਾਨ ਦੀ ਬੀਤੀ 11 ਜੁਲਾਈ ਨੂੰ ਹੋਈ ਮੌਤ ਦੇ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਨੇ ਉਸੇ ਪਿੰਡ ਦੇ ਰਹਿਣ ਵਾਲੇ ਸੰਨੀ ਨਾਮਕ ਨੌਜਵਾਨ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।
![]() |
ਮਿਰਤਕ ਲਖਬੀਰ ਸਿੰਘ |
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਨੌਜਵਾਨ ਦੇ ਪਿਤਾ ਸਿੰਗਾਰਾ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਮੇਰੇ ਬੇਟੇ ਲਖਵੀਰ ਸਿੰਘ ਦੀ ਸ਼ਨੀ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਬੱਧਾਈ ਦੇ ਨਾਲ ਦੋਸਤੀ ਸੀ। ਉਸਦੇ ਅਨੁਸਾਰ ਉਹ ਅਕਸਰ ਹੀ ਇਕੱਠੇ ਰਹਿੰਦੇ ਸੀ। ਸ਼ਨੀ ਸਿੰਘ ਨਸ਼ਾ ਕਰਨ ਦਾ ਆਦੀ ਹੋਣ ਕਰਕੇ ਮੈਂ ਕਈ ਵਾਰ ਉਸਨੂੰ ਆਪਣੇ ਲੜਕੇ ਲਖਵੀਰ ਸਿੰਘ ਦੇ ਨਾਲ ਰਹਿਣ ਤੋਂ ਰੋਕਿਆ ਸੀ। ਮਿਤੀ 11-07-2025 ਨੂੰ ਵਕਤ ਕਰੀਬ 12 ਵਜੇ ਦਿਨ ਦਾ ਹੋਵੇਗਾ ਕਿ ਸੰਨੀ ਸਿੰਘ ਸਾਡੇ ਘਰ ਆਇਆ ਤੇ ਮੇਰੇ ਬੇਟੇ ਲਖਵੀਰ ਸਿੰਘ ਨੂੰ ਮੇਰੇ ਰੋਕਣ ਦੇ ਬਾਵਜੂਦ ਘਰੋ ਨਾਲ ਲੈ ਗਿਆ ਸੀ। ਜਦੋਂ ਲਖਵੀਰ ਸਿੰਘ ਘਰ ਵਾਪਸ ਨਾ ਆਇਆ ਤਾਂ ਵਕਤ ਕੀਬ ਦੁਪਹਿਰ ਕਰੀਬ 2:30 ਵਜੇ ਜਦੋ ਭਾਲ ਕੀਤੀ ਗਈ ਤਾਂ ਸਾਡੇ ਪਿੰਡ ਬਣੇ ਗੋਦਾਮਾਂ ਦੇ ਨਾਲ ਸੜਕ ਦੇ ਕਿਨਾਰੇ ਝਾੜੀਆਂ ਵਿੱਚ ਮੇਰੇ ਲੜਕੇ ਲਖਵੀਰ ਸਿੰਘ ਦੇ ਸ਼ੰਨੀ ਸਿੰਘ ਉਕਤ ਆਪਣੇ ਹੱਥਾਂ ਨਾਲ ਸਰਿੰਜ ਲਗਾ ਰਿਹਾ ਸੀ। ਉਸਨੇ ਦੱਸਿਆ ਕਿ ਉਹ ਸਾਨੂੰ ਦੇਖ ਕੇ ਸਮੇਤ ਸਰਿੰਜ ਮੋਕਾ ਤੋਂ ਭੱਜ ਗਿਆ ਅਤੇ ਲਖਵੀਰ ਸਿੰਘ ਉਥੇ ਬੇਹੋਸ਼ ਪਿਆ ਸੀ। ਜਿਸਨੂੰ ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਸਾਹਿਬ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਚੈਕਅੱਪ ਕਰਕੇ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਸਦਰ ਪੁਲਿਸ ਨੇ ਉਕਤ ਬਿਆਨਾਂ ਦੇ ਅਧਾਰ ਤੇ ਸਨੀ ਪੁੱਤਰ ਕੁਲਵਿੰਦਰ ਵਾਸੀ ਪਿੰਡ ਵਧਾਈ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।