ਵਿਸ਼ਵ ਖੂਨ ਦਾਨ ਦਿਹਾੜਾ : ਖੂਨ ਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣ ਦਾ ਪ੍ਰਣ ਕਰੀਏ

BTTNEWS
0

 ਦੁਨੀਆਂ ਵਿੱਚ ਦਾਨ ਬਹੁਤ ਢੰਗ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਜਿਨਾਂ ਵਿੱਚੋਂ ਇੱਕ ਇਨਸਾਨ ਵੱਲੋਂ ਦੂਸਰੇ ਇਨਸਾਨ ਨੂੰ ਆਪਣੇ ਸਰੀਰ ਦਾ ਵਿੱਚੋਂ ਖੂਨ ਦਾਨ ਦੇਣ ਨੂੰ ਇੱਕ ਉੱਤਮ ਦਾਨ ਵਜੋਂ ਮੰਨਿਆ ਜਾਂਦਾ ਹੈ । ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ ਤੱਕ ਕਿੰਨੀਆਂ ਹੀ ਵਿਗਿਆਨਿਕ ਖੋਜਾਂ ਹੋਈਆਂ ਹਨ ਪਰ ਹਾਲੇ ਤੱਕ ਖੂਨ ਨੂੰ ਕਿਸੇ ਵੀ ਲੈਬ ਵਿੱਚ ਤਿਆਰ ਨਹੀਂ ਕੀਤਾ ਜਾ ਸਕਿਆ। ਇਸੇ ਕਰਕੇ ਖੂਨਦਾਨ ਕਰਨ ਨੂੰ ਇੱਕ *ਉੱਤਮ ਦਾਨ" ਵਜੋਂ ਮੰਨਿਆ ਜਾਂਦਾ ਹੈ।ਹਰੇਕ ਸਾਲ 14 ਜੂਨ ਨੂੰ *ਵਿਸ਼ਵ ਖੂਨਦਾਨੀ ਦਿਵਸ* ਵਜੋਂ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ ਜਿਹਦਾ ਮਕਸਦ ਵੀ ਆਮ ਲੋਕਾਂ ਵਿੱਚ ਪ੍ਰਚਲਿਤ ਖੂਨਦਾਨ ਪ੍ਰਤੀ ਗਲਤ ਧਾਰਨਾਵਾਂ ਤੋਂ ਜਾਗਰੂਕ ਕਰਨਾ ਅਤੇ ਹਰ ਸਮੇਂ ਖੂਨ ਦਾਨ ਕਰਨ ਲਈ ਤਿਆਰ ਰਹਿਣਾ ਲਈ ਪ੍ਰੇਰਿਤ ਕਰਨਾ ਹੈ। 

ਮਹਿੰਦਰ ਪ੍ਰਤਾਪ ਸ਼ੇਰਪੁਰ
ਸਮਾਜ ਸੇਵੀ ਤੇ ਖੂਨਦਾਨੀ
+91 98149 22770

ਦੁਨੀਆਂ ਵਿੱਚ ਕਿਸੇ ਵੀ ਧਰਮ, ਜਾਤ, ਮਜ਼ਹਬ ਦੇ ਵਿਅਕਤੀ ਦੇ ਖੂਨ ਦਾ ਰੰਗ ਵੀ ਇੱਕ ਹੀ ਹੁੰਦਾ ਹੈ ਇਹ ਵੀ "ਖੂਨ" ਇੱਕ ਵਿਲੱਖਣ ਪਹਿਚਾਣ ਹੈ। ਸੋ ਅੱਜ ਵਿਸ਼ਵ ਖੂਨਦਾਨੀ ਦਿਵਸ ਦੇ ਮੌਕੇ ਤੇ ਸਾਰੇ ਹੀ ਤੰਦਰੁਸਤ ਇਨਸਾਨਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਜਿੰਦਗੀ ਵਿੱਚ ਜਦੋਂ ਵੀ ਮੌਕਾ ਮਿਲੇ ਬਿਨਾਂ ਕਿਸੇ ਝਿਜਕ, ਡਰ,ਵਹਿਮ ਤੋਂ ਖੂਨ ਦਾਨ ਕਰ ਦੇਣਾ ਚਾਹੀਦਾ ਹੈ । ਖੂਨ ਦਾਨ ਕਰਨ ਨਾਲ ਸਰੀਰ ਨੂੰ ਕਿਸੇ ਵੀ ਤਰਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਇਸ ਨਾਲ ਸਾਨੂੰ ਆਪਣੇ ਅਰੋਗ ਹੋਣ ਦਾ ਵੀ ਪਤਾ ਚਲ ਜਾਂਦਾ ਹੈ ਕਿਉਂਕਿ ਖੂਨ ਲੈਣ ਤੋਂ ਬਾਅਦ ਇਸ ਦੇ ਬਹੁਤ ਸਾਰੇ ਟੈਸਟ ਕੀਤੇ ਜਾਂਦੇ ਹਨ। ਸੋ ਆਓ ਸਾਰੇ ਰਲ ਕੇ *ਵਿਸ਼ਵ ਖੂਨਦਾਨੀ ਦਿਵਸ* ਦੇ ਮੌਕੇ ਤੇ ਖੂਨ ਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣ ਦਾ ਵਾਅਦਾ ਦਾ ਆਪਣੇ ਆਪ ਨਾਲ ਕਰੀਏ।  

  ਸਰਦੀਆਂ ਵਿੱਚ ਜਿਆਦਾਤਰ ਲੋਕ ਖੂਨਦਾਨ ਕਰਨ ਲਈ ਤਿਆਰ ਰਹਿੰਦੇ ਹਨ ਪਰ ਗਰਮੀ ਵਿੱਚ ਇਸ ਤੋਂ ਗੁਰੇਜ਼ ਕੀਤਾ ਜਾਂਦਾ ਹੈ ਸੋ ਮੇਰੀ ਉਹਨਾਂ ਸਾਰੇ ਹੀ ਖੂਨਦਾਨੀਆਂ ਨੂੰ ਬੇਨਤੀ ਹੈ ਕਿ ਗਰਮੀਆਂ ਵਿੱਚ ਵੀ ਉਸੇ ਤਰ੍ਹਾਂ ਹੀ ਖੂਨਦਾਨ ਕੀਤਾ ਜਾਵੇ ਜਿਸ ਤਰਾਂ ਸਰਦੀਆਂ ਵਿੱਚ ਕਿਉਂਕਿ ਖੂਨ ਦੀ ਜਰੂਰਤ ਹਮੇਸ਼ਾ ਬਣੀ ਹੀ ਰਹਿੰਦੀ ਹੈ ਅਤੇ ਖੂਨਦਾਨ ਕਰਨ ਵਾਲੇ ਦਾਨੀਆਂ ਦੀ ਗਿਣਤੀ ਜਰੂਰਤ ਨਾਲੋਂ ਹਮੇਸ਼ਾ ਘੱਟ ਹੀ ਹੁੰਦੀ ਹੈ।



Post a Comment

0Comments

Post a Comment (0)