ਸੁਪਰਡੈਂਟ ਰੇਸ਼ਮ ਸਿੰਘ ਨੂੰ ਸੇਵਾ ਮੁਕਤੀ ਤੇ ਦਿੱਤੀ ਵਿਦਾਇਗੀ ਪਾਰਟੀ
June 12, 2025
0
ਬਰਨਾਲਾ: ਸਿੱਖਿਆ ਵਿਭਾਗ ਵਿੱਚ 38 ਸਾਲ ਸੇਵਾ ਨਿਭਾਉਣ ਉਪਰੰਤ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਸੁਨੀਤਇੰਦਰ ਸਿੰਘ ਦੀ ਅਗਵਾਈ ਵਿੱਚ ਸੁਪਰਡੈਂਟ ਰੇਸ਼ਮ ਸਿੰਘ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।ਵਿਦਾਇਗੀ ਪਾਰਟੀ ਮੌਕੇ ਡੀਈਓ ਸੁਨੀਤਇੰਦਰ ਸਿੰਘ, ਡਿਪਟੀ ਡੀਈਓ(ਸੈ.ਸਿ)ਬਰਜਿੰਦਰ ਪਾਲ ਸਿੰਘ, ਡਿਪਟੀ ਡੀਈਓ (ਐਲੀਮੈਂਟਰੀ) ਮੈਡਮ ਨੀਰਜਾ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਤਰਸੇਮ ਭੱਠਲ, ਇੰਜੀਨੀਅਰ ਯੂਨੀਅਨ ਦੇ ਸੂਬਾ ਪ੍ਰਧਾਨ ਕਰਮਜੀਤ ਬੀਹਲਾ, ਪ੍ਰਿੰਸੀਪਲ ਕੌਰ ਸਿੰਘ, ਹੈਡਮਾਸਟਰ ਕੁਲਦੀਪ ਸਿੰਘ ਕਮਲ, ਪੀ ਐਸਐਮਐਸਯੂ ਦੇ ਜ਼ਿਲ੍ਹਾ ਸਕੱਤਰ ਅਤ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਸੁਪਰਡੈਂਟ ਰੇਸ਼ਮ ਸਿੰਘ ਨਾਲ ਬਿਤਾਏ ਪਲਾਂ ਅਤੇ ਉਹਨਾਂ ਦੀ ਦਰਿਆਦਿਲੀ, ਇਮਾਨਦਾਰੀ ਅਤੇ ਕੁਸ਼ਲ ਪ੍ਰਬੰਧਕ ਦੇ ਗੁਣਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਜਦੋਂ ਸਿੱਖਿਆ ਵਿਭਾਗ ਵਿੱਚ 38 ਸਾਲ ਦੀ ਬੇਦਾਗ ਸੇਵਾ ਨਿਭਾਉਣ ਦੀ ਜਿੱਥੇ ਸਭ ਨੂੰ ਖੁਸ਼ੀ ਸੀ, ਉੱਥੇ ਹੀ ਇੱਕ ਵਧੀਆ ਅਫਸਰ ਦੇ ਸੇਵਾ ਮੁਕਤ ਹੋਣ ਤੇ ਵਿਛੜਨ ਦੀ ਗਮੀ ਵੀ ਸਾਫ ਝਲਕ ਰਹੀ ਸੀ। ਸਟੇਜ ਸੰਚਾਲਕ ਰਵਿੰਦਰ ਸ਼ਰਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਉਹਨਾਂ ਦੀ ਪਹਿਲੀ ਜੁਆਇਨਿੰਗ 1987 ਵਿੱਚ ਬਤੌਰ ਕਲਰਕ ਸਰਕਾਰੀ ਹਾਈ ਸਕੂਲ, ਕਮਾਲੂ ਸਵੈਚ ਜ਼ਿਲ੍ਹਾ ਬਠਿੰਡਾ ਵਿਖੇ ਹੋਈ ਅਤੇ ਫਿਰ 2016 ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਸੰਗਰੂਰ ਵਿਖੇ ਸੀਨੀਅਰ ਸਹਾਇਕ ਅਤੇ ਹੁਣ ਜਿਲ੍ਹਾ ਬਰਨਾਲਾ ਤੋਂ ਬਤੌਰ ਸੁਪਰਡੈਂਟ (ਸੈਕੰਡਰੀ ਸਿੱਖਿਆ) ਰਿਟਾਇਰ ਹੋ ਰਹੇ ਹਨ। ਅੰਤ ਵਿੱਚ ਸੁਪਰਡੈਂਟ ਰੇਸ਼ਮ ਸਿੰਘ ਨੇ ਵਿਦਾਇਗੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਸਮਾਜ ਸੇਵੀ ਕੰਮਾਂ ਪ੍ਰਤੀ ਹਮੇਸ਼ਾ ਸਮਰਪਿਤ ਰਹਿਣਗੇ। ਇਸ ਮੌਕੇ ਉਹਨਾਂ ਦੀ ਪਤਨੀ ਜਸਵੀਰ ਕੌਰ, ਰਮਨਦੀਪ ਕੌਰ, ਹਰਦੀਪਇੰਦਰ ਸਿੰਘ, ਗਗਨਦੀਪ ਸਿੰਘ, ਅਮਨਦੀਪ ਕੌਰ, ਐਕਸੀਅਨ ਬਲਜੀਤ ਸਿੰਘ, ਪ੍ਰਭਜੋਤ ਕੌਰ ਭਵਾਨੀਗੜ, ਸਮਨਦੀਪ ਕੌਰ, ਗੁਰਸਿਮਰਨ ਸਿੰਘ, ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਬਲਵੰਤ ਸਿੰਘ ਭੁੱਲਰ, ਡੀਐਸਐਮ ਕਮਲਦੀਪ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ, ਹੈਡਮਾਸਟਰ ਰਾਜੇਸ਼ ਗੋਇਲ ਅਤੇ ਡੀਈਓ ਦਫ਼ਤਰ ਦਾ ਸਮੂਹ ਸਟਾਫ਼ ਹਾਜਿਰ ਰਿਹਾ।