ਸ਼ੀਜਨ ਦੀ ਸ਼ੁਰੂਆਤ ਨੂੰ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 3 ਅਕਤੂਬਰ ਨੂੰ ਪਾਏ ਜਾਣਗੇ ਭੋਗ
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ : ਸਾਉਣੀ ਦੇ ਸ਼ੀਜਨ ਦੌਰਾਨ ਮੰਡੀ ਵਿੱਚ ਕਿਸੇ ਨੂੰ ਵੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਖਰੀਦ ਪ੍ਰਬੰਧਾਂ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵਨਿਯੁਕਤ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਜਗਸੀਰ ਕੁਮਾਰ ਚਰਨਾ ਨੇ ਮੰਡੀ ਵਿੱਚ ਕੀਤੀ ਆੜ੍ਹਤੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।
ਮੀਟਿੰਗ ਦੀ ਸ਼ੁਰੂਆਤ ਦੌਰਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ ਨੇ ਦੱਸਿਆ ਕਿ ਸ਼ੀਜਨ ਦੀ ਸ਼ੁਰੂਆਤ ਧਾਰਮਿਕ ਸਮਾਗਮ ਨਾਲ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ 3 ਅਕਤੂਬਰ ਨੂੰ ਮੰਡੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਕੀਰਤਨੀ ਜਥੇ ਵੱਲੋਂ ਕੀਰਤਨ ਕੀਤਾ ਜਾਵੇਗਾ। ਇਸ ਮੌਕੇ ਨਵਨਿਯੁਕਤ ਜਿਲ੍ਹਾ ਪ੍ਰਧਾਨ ਜਗਸੀਰ ਕੁਮਾਰ ਚਰਨਾ ਨੇ ਸਮੂਹ ਆੜ੍ਹਤੀਆ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਪੀਣ ਵਾਲੇ ਪਾਣੀ, ਛਾਂ ਲਈ ਟੈਂਟ ਅਤੇ ਹੋਰ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਨੂੰ ਪੂਰੀ ਤਰ੍ਹਾਂ ਸੁੱਕਾ ਕੇ ਲਿਆਉਣ ਤਾਂ ਕਿ ਖਰੀਦ ਨੂੰ ਲੈ ਕੇ ਕੋਈ ਮੁਸ਼ਕਿਲ ਨਾ ਹੋਵੇ।ਜਿਲ੍ਹਾ ਪ੍ਰਧਾਨ ਚਰਨਾ ਨੇ ਭਰੋਸਾ ਦੁਆਇਆ ਕਿ ਸੂਬਾ ਸਰਕਾਰ ਦੀ ਹਿਦਾਇਤਾਂ ਅਨੁਸਾਰ ਕਿਸਾਨ ਦੀ ਫਸਲ ਦਾ ਭਾਅ ਲੱਗਦੇ ਹੀ ਫਸਲ ਦੇ ਪੈਸੇ ਕਿਸਾਨਾਂ ਦੇ ਖਾਤਿਆਂ ਵਿੱਚ ਆ ਜਾਣਗੇ। ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਕੋਈ ਵੀ ਦਿੱਕਤ ਪ੍ਰੇਸ਼ਾਨੀ ਹੋਵੇ ਤਾਂ ਉਹ ਸਿੱਧਾ ਰਾਬਤਾ ਕਰ ਸਕਦੇ ਹਨ।ਇਸ ਮੌਕੇ ਮੰਡੀ ਬਰੀਵਾਲਾ ਆੜ੍ਹਤੀਆ ਦੇ ਪ੍ਰਧਾਨ ਅਜੈ ਗਰਗ, ਨਗਰ ਪੰਚਾਇਤ ਪ੍ਰਧਾਨ ਬਰੀਵਾਲਾ ਕੇਵਲ ਕ੍ਰਿਸ਼ਨ ਗੋਇਲ, ਹਰਬੰਸ ਲਾਲ ਭੋਲਾ, ਮੋਹਿਤ ਕੁਮਾਰ, ਅਸ਼ੋਕ ਕੁਮਾਰ, ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸੁਮਿਤ ਗਰਗ, ਪੱਪੂ ਯਾਦਵ, ਅਜ਼ੇ ਕੁਮਾਰ ਗੁਪਤਾ, ਵਿਜੈ ਰੱਸੇਵੱਟ, ਰਾਜ ਕੁਮਾਰ, ਵਿਪਨ ਕੁਮਾਰ, ਕੁਲਵੰਤ ਸਿੰਘ ਬਰਾੜ, ਚੇਅਰਮੈਨ ਰਾਜੀਵ ਕੁਮਾਰ ਕਾਕਾ ਗਾਂਧੀ, ਬਲਦੇਵ ਰਾਜ ਅਰੋੜਾ, ਚਰਨਜੀਤ ਸਮਾਘ, ਸ਼ੇਖਰ ਕਾਲੜਾ, ਪੱਪੂ ਅਹੂਜਾ, ਪਵਨ ਕੁਮਾਰ ਪੋਪਾ, ਰਾਜ ਬੱਤਰਾ, ਗੁਰਵਿੰਦਰ ਸਿੰਘ ਮਾਨ, ਦੀਪਕ ਗਿਰਧਰ, ਕਾਲਾ ਗਿਰਧਰ, ਮੱਕੜ ਆਦਿ ਵੱਡੀ ਗਿਣਤੀ ਵਿੱਚ ਆੜ੍ਹਤੀਆ ਭਾਈਚਾਰਾ ਹਾ਼ਜਰ ਸੀ।
ਕੈਪਸ਼ਨ : ਸ੍ਰੀ ਮੁਕਤਸਰ ਸਾਹਿਬ ਵਿਖੇ ਆੜ੍ਹਤੀਆ ਭਾਈਚਾਰੇ ਨਾਲ ਮੀਟਿੰਗ ਕਰਦੇ ਜਿਲ੍ਹਾ ਪ੍ਰਧਾਨ ਜਗਸੀਰ ਕੁਮਾਰ ਚਰਨਾ।