Breaking

ਅਖਿਲ ਭਾਰਤੀਯ ਲਘੂਕਥਾ ਸੰਮੇਲਨ ਵਿਚ ਹਿੱਸਾ ਲੈਣ ਲਈਕ ਹਾਣੀਕਾਰਾਂ ਦਾ ਜਥਾ ਭੁਪਾਲ ਰਵਾਨਾ

 


ਸੰਗਰੂਰ : ਲਘੂਕਥਾ ਸੋਧ ਕੇਂਦਰ ਸੰਮਤੀ ਭੁਪਾਲ ਵੱਲੋਂ 19 ਜੂਨ ਨੂੰ ਕਰਵਾਏ ਜਾ ਰਹੇ ਸਾਲਾਨਾ ਅਖਿਲ ਭਾਰਤੀ ਲਘੂਕਥਾ ਸੰਮੇਲਨ ਚ ਹਿੱਸਾ ਲੈਣ ਲਈ ਪੰਜਾਬ ਤੋਂ ਮਿੰਨੀ ਕਹਾਣੀ ਲੇਖਕਾਂ ਦਾ ਇੱਕ ਜੱਥਾ ਭੋਪਾਲ ਲਈ ਰਵਾਨਾ ਹੋ ਗਿਆ । ਲਘੂਕਥਾ ਸ਼ੋਧ ਕੇਂਦਰ ਭੋਪਾਲ ਵੱਲੋ ਕਰਵਾਏ ਜਾ ਰਹੇ ਇਸ ਸਾਲਾਨਾ ਉਤਸ਼ਵ ਵਿੱਚ ਦੇਸ਼-ਵਿਦੇਸ਼ ਦੇ ਮਿੰਨੀ ਕਹਾਣੀਕਾਰ ਅਤੇ ਹੋਰ ਲੇਖਕ ਹਿੱਸਾ ਪਹੁੰਚਦੇ ਹਨ। ਮਿੰਨੀ ਕਹਾਣੀ ਲੇਖਕ ਜਗਦੀਸ਼ ਰਾਏ ਕੁਲਰੀਆਂ ਦੀ ਅਗਵਾਈ ਵਿੱਚ ਜਾ ਰਹੀ ਟੀਮ ਦੇ ਮੈਂਬਰਾਂ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਮਹਿੰਦਰ ਪਾਲ ਬਰੇਟਾ, ਪਰਮਜੀਤ ਕੌਰ, ਜਸ਼ਨਪ੍ਰੀਤ ਕੌਰ, ਰਜਿੰਦਰ ਰਾਣੀ, ਕਵਿਤਾ ਰਾਜਬੰਸ, ਸ਼ਿਖਾ ਗਰਗ ਅਤੇ ਬੀਰ ਇੰਦਰ ਬਨਭੌਰੀ ਨੇ ਦੱਸਿਆ ਕਿ ਪੰਜਾਬ ਦੇ ਮਿੰਨੀ ਕਹਾਣੀ ਲੇਖਕ ਇਸ ਅੰਤਰਰਾਸ਼ਟਰੀ ਸਮਾਗਮ ਦੇ ਵਿੱਚ ਆਪੋ ਆਪਣੀਆਂ ਮਿੰਨੀ ਕਹਾਣੀਆਂ ਦਾ ਪਾਠ ਵੀ ਕਰਨਗੇ। ਇੱਥੇ ਖਾਸ ਦੱਸਣ ਯੋਗ ਹੈ ਕਿ ਇਸ ਅੰਤਰਰਾਸ਼ਟਰੀ ਸੰਮੇਲਨ ਵਿੱਚ ਜਗਦੀਸ਼ ਰਾਏ ਕੁਲਰੀਆਂ ਨੂੰ ਵਿਕਰਮ ਸੋਨੀ ਸਮ੍ਰਿਤੀ ਲਘੂ ਕਥਾ ਕ੍ਰਿਤ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ ।

Post a Comment

Previous Post Next Post