ਪਿੰਡੋ ਪਿੰਡ ਸਾਹਿਤ ਮੁਹਿੰਮ ਤਹਿਤ ਨਾਟਕਕਾਰ ਅਜਮੇਰ ਔਲਖ ਦੇ ਜੱਦੀ ਪਿੰਡ ਕੁੰਭੜਵਾਲ ਵਿਖੇ ਸਾਹਿਤਕ ਸਮਾਗਮ

BTTNEWS
0

 ਸ਼ੇਰਪੁਰ, 18 ਜੂਨ : ਪ੍ਰਗਤੀਸ਼ੀਲ ਲੇਖਕ ਸੰਘ  ਵੱਲੋਂ ਸ਼ੁਰੂ ਕੀਤੀ ‘ਪਿੰਡੋ ਪਿੰਡ ਸਾਹਿਤ’ ਮੁਹਿੰਮ ਤਹਿਤ ਸੰਘ ਦੀ ਸੰਗਰੂਰ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਬੀਰ ਇੰਦਰ ਬਨਭੌਰੀ ਅਤੇ ਸਰਪ੍ਰਸਤ ਸੁਖਵਿੰਦਰ ਪੱਪੀ ਦੀ ਅਗਵਾਈ ਵਿਚ ਪ੍ਰਸਿੱਧ ਨਾਟਕਕਾਰ ਮਰਹੂਮ  ਅਜਮੇਰ ਸਿੰਘ ਔਲਖ ਦੀ 8ਵੀ ਬਰਸੀ ਦੇ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਕੁੰਭੜਵਾਲ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। 


ਪਿੰਡ ਦੇ ਵੱਡੇ ਦਰਵਾਜੇ ਨੇੜਲੀ  ਖੁੱਲ੍ਹੀ ਸੱਥ ਇਸ ਹੋਏ ਇਸ ਸਮਾਗਮ ਵਿਚ ਸ਼ਰੋਤਿਆਂ ਵਜੋਂ ਪਿੰਡ ਦਿਆਂ ਆਮ ਲੋਕਾਂ ਅਤੇ ਮੁੱਖ ਮਹਿਮਾਨ ਵਜੋਂ ਔਲਖ ਸਾਹਿਬ ਦੀ ਪਤਨੀ ਸ਼੍ਰੀਮਤੀ ਮਨਜੀਤ ਔਲਖ ਨੇ  ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਉਘੇ ਸਾਹਿਤਕਾਰ ਡਾ. ਸੁਰਜੀਤ ਜੱਜ ਅਤੇ ਨਾਵਲਕਾਰ ਸੁਖਵਿੰਦਰ ਪੱਪੀ ਨੇ ਕੀਤੀ। ਉਘੇ ਆਲੋਚਨ ਡਾ. ਕੁਲਦੀਪ ਸਿੰਘ ਦੀਪ ਨੇ  ਮੁੱਖ ਬੁਲਾਰੇ ਵਜੋਂ ਜਾਜ਼ਰੀ ਲਗਵਾਈ। 

ਸਮਾਗਮ ਦੇ ਪ੍ਰਬੰਧਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਨਾਟਕਕਾਰ ਅਜਮੇਰ ਸਿੰਘ ਔਲਖ ਯੁਵਕ ਸੇਵਾਵਾਂ ਵੈਂਲਫੇਅਰ ਕਲੱਬ ਕੁੰਭੜਵਾਲ ਦੇ ਸਕੱਤਰ ਪ੍ਰਿੰ.  ਸੁਖਵੀਰ ਸਿੰਘ ਜਵੰਧਾ ਨੇ ਪਹੁੰਚੀਆਂ ਸਖਸ਼ੀਅਤਾਂ ਨੂੰ ਜੀ ਆਇਆ ਨੂੰ ਕਿਹਾ। ਮੰਚ ਸੰਚਾਲਕ ਬੀਰ ਇੰਦਰ ਬਨਭੌਰੀ ਵੱਲੋਂ ਸਮੇਂ ਸਮੇਂ ਤੇ ਦਿਤੇ ਗਏ  ਸੱਦੇ ਤੇ ਮੁੱਖ ਬੁਲਾਰੇ ਡਾ. ਦੀਪ ਨੇ ਔਲਖ ਨੇ ਆਪਣੇ ਨਾਟਕਾਂ ਵਿਚ ਕਾਰਪੋਰੇਟਾਂ ਵੱਲੋਂ ਆਪਣੇ ਨਿਜੀ ਮੁਫਾਦਾਂ ਲਈ ਹਾਸ਼ੀਏ ਤੇ ਧੱਕੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀ ਵਰਗ ਦੇ ਦੁੱਖ-ਦਰਦ ਅਤੇ ਉਨ੍ਹਾਂ ਦਾ ਸੰਘਰਸ਼ਮਈ ਜੀਵਨ ਦਾ  ਵਰਨਣ ਕੀਤਾ ਹੈ। ਮਾਤਾ ਮਨਜੀਤ ਔਲਖ ਵੱਲੋਂ ਬਤੌਰ ਪਤੀ ਔਲਖ ਸਾਹਿਬ ਦੇ ਬਾਖੂਬੀ ਨੂੰ ਬਾਖੂਬੀ ਚਿਤਰਿਆ । ਔਲਖ ਸਾਹਿਬ ਦੇ ਵਿਦਿਆਰਥੀ ਕੁਲਦੀਪ ਚੌਹਾਨ, ਉਨ੍ਹਾਂ ਦੇ ਦੋਸਤ ਪ੍ਰਿੰ.ਦਰਸ਼ਨ ਸਿੰਘ, ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਔਲਖ ਦੇ ਪਰਿਵਾਰ ਵਿਚੋਂ ਭੂਰਾ ਸਿੰਘ ਔਲਖ, ਜਰਨੈਲ ਸਿੰਘ ਆਦਿ ਨੇ ਆਪੋ ਆਪਣੀਆਂ ਯਾਦਾਂ ਵਿਚ ਵਸੇ ਔਲਖ ਦੇ ਸੁਭਾਅ ਦੀਆਂ ਵੱਖ ਵੱਖ ਵਨੰਗੀਆਂ ਨੂੰ ਸਾਂਝਾ ਕੀਤਾ।  ਕਲੱਬ ਦੇ ਪ੍ਰਧਾਨ ਲਛਮਣ ਭੱਟੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ  ਮਾਤਾ ਮਨਜੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਂਟ ਕੀਤੀ ਗਈ। ਸਮਾਗਮ ਵਿਚ ਹਰਭਗਵਾਨ ਸ਼ਰਮਾ, ਔਲਖ ਸਾਗਿਹ ਦੀ ਬੇਟੀ ਅਜ਼ਮੀਤ ਕੌਰ, ਜਵਾਈ ਸੁਭਾਸ਼ ਬਿੱਟੂ, ਦੋਹਤੀ ਰਾਵੀਆ, ਭਤੀਜਾ ਜਗਤਾਰ ਔਲਖ, ਸੁਖਦੀਪ ਸਿੱਧੂ, ਹਰਪ੍ਰੀਤ ਪੁਰਬਾ, ਜਗਤਾਰ ਜਜ਼ੀਰਾ, ਜਸਪਾਲ ਰੱਲੀ ਅਤੇ ਕਲੱਬ  ਦੇ ਆਹੁਦੇਦਾਰ ਜੱਸੀ ਜਵੰਦਾ, ਗੁਰਤੇਜ ਸੋਹੀ, ਕੁਲਦੀਪ ਸਟੂਡੀਓ, ਨਿਰਮਲ, ਨਰੇਸ਼ ਬਾਵਾ, ਗੁਰਮੀਤ, ਰੋਹਿਤ, ਕੁਲਦੀਪ ਭਨੋਤ, ਲਵਪ੍ਰੀਤ, ਲੱਖਾ, ਧਰਮਾਂ ਨੇ ਆਪੋ ਆਪਣੀਆਂ ਡਿਊਟੀਆਂ ਨਿਭਾਈਆਂ । ਕੈਲੀਬਰ ਪਬਲੀਕੇਸ਼ਨ ਵੱਲੋਂ ਪਹੁੰਚੇ ਸੁਖਵਿੰਦਰ ਸੁੱਖੀ ਵੱਲੋਂ ਕਿਤਾਬਾਂ ਦੀ ਪਰਦਰਸ਼ਨੀ ਵਾਲੀ ਲਾਈ ਗਈ। 

Post a Comment

0Comments

Post a Comment (0)