— ਹਸਪਤਾਲ ਵਿੱਚ ਦਾਖਲ ਮਰੀਜਾਂ ਦਾ ਪੁੱਛਿਆ ਹਾਲ ਚਾਲ, ਪ੍ਰਗਟਾਈ ਸੰਤੁਸ਼ਟੀ
— ਹਸਪਤਾਲ ਵਿੱਚ ਜਲਦ ਹੋਵੇਗਾ ਡੈਡਬਾਡੀ ਰੱਖਣ ਵਾਲੇ ਫਰਿੱਜਾਂ ਦਾ ਪ੍ਰਬੰਧ : ਵਿਧਾਇਕ ਕਾਕਾ ਬਰਾੜ
ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ (BTTNEWS)- ਬੀਤੇ ਕੁਝ ਦਿਨਾਂ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੀਆਂ ਕਮੀਆਂ ਦੀਆਂ ਆ ਰਹੀਆਂ ਸਿ਼ਕਾਇਤਾਂ ਤੋਂ ਬਾਅਦ ਤੁਰੰਤ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਹਰਕਤ ਵਿੱਚ ਆਉਂਦਿਆਂ ਬਿਨ੍ਹਾਂ ਕਿਸੇ ਨੂੰ ਦੱਸਿਆ ਬੀਤੇ ਦਿਨੀਂ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਸਿੱਧਾ ਮਰੀਜਾਂ ਕੋਲ ਜਾਕੇ ਉਨ੍ਹਾਂ ਦਾ ਹਾਲਚਾਲ ਪੁੱਛਿਆਂ ਅਤੇ ਸਿ਼ਕਾਇਤਾਂ ਵੀ ਸੁਣੀਆਂ ਗਈਆਂ।
ਵਰਣਨਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਹਸਪਤਾਲ ਦੀਆਂ ਸਿ਼ਕਾਇਤਾਂ ਆ ਰਹੀਆਂ ਸਨ ਕਿ ਹਸਪਤਾਲ ਵਿੱਚ ਡੈਡਬਾਡੀ ਰੱਖਣ ਵਾਲੀ ਫਰਿਜ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਸਾਫ ਸਫਾਈ ਦਾ ਪ੍ਰਬੰਧ ਹੈ।ਇਹ ਸਿ਼ਕਾਇਤ ਦੇ ਅਧਾਰ ਤੇ ਬੀਤੇ ਦਿਨੀਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਬਿਨ੍ਹਾਂ ਕਿਸੇ ਨੂੰ ਦੱਸਿਆ ਹਸਪਤਾਲ ਦਾ ਦੌਰਾ ਕੀਤਾ ਗਿਆ।ਇਸ ਦੌਰਾਨ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਤੋਂ ਜਦੋਂ ਪੁੱਛਿਆ ਕਿ ਕੋਈ ਸਮੱਸਿਆ ਤਾਂ ਬਹੁਤੇ ਮਰੀ਼ਜਾਂ ਨੇ ਸੰਤੁਸ਼ਟੀ ਪ੍ਰਗਟਾਈ।ਇਸ ਦੌਰਾਨ ਵਿਧਾਇਕ ਕਾਕਾ ਬਰਾੜ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਤਾਂ ਬਹੁਤੇ ਮਰੀਜ਼ਾਂ ਨੇ ਗੋਢਿਆਂ ਦੇ ਅਪਰੇਸ਼ਨ ਕਰਵਾਏ ਹੋਏ ਸਨ। ਮਰੀਜਾਂ ਨੇ ਜਿੱਥੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੱਡੀਆਂ ਦੇ ਡਾਕਟਰ ਅਰਪਣ ਬਰਾੜ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਸੂਬੇ ਦੀ ਮਾਨ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇ ਰੱਖਿਆ ਗਿਆ ਹੈ। ਉਨ੍ਹਾਂ ਬੜੀ ਖੁਸ਼ੀ ਹੋਈ ਕਿ ਹੱਡੀਆ ਦੇ ਮਾਹਿਰ ਡਾ ਅਰਪਣ ਬਰਾੜ ਵੱਲੋਂ ਜ਼ੋ ਮਰੀਜਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਕਾਬਿਲੇ ਤਰੀਫ ਹੈ ਕਿਉਂਕਿ ਮੁਕਤਸਰ ਹੀ ਨਹੀਂ ਬਲਕਿ ਆਸ ਪਾਸ ਦੇ ਇਲਾਕਿਆਂ ਤੋਂ ਵੀ ਮਰੀਜ ਵੱਡੀ ਗਿਣਤੀ ਵਿੱਚ ਗੋਢਿਆਂ ਦਾ ਅਪਰੇਸ਼ਨ ਕਰਵਾ ਰਹੇ ਹਨ। ਇਸ ਤੋਂ ਇਲਾਵਾ ਹਸਪਤਾਲ ਵਿੱਚ ਸਭ ਤੋਂ ਵੱਡੀ ਸਮੱਸਿਆ ਡੈਡਬਾਡੀ ਰੱਖਣ ਵਾਲੀ ਫਰਿਜ਼ ਦੀ ਹੈ ਜਿਸ ਦਾ ਪ੍ਰਬੰਧ ਆਉਣ ਵਾਲੇ ਦਿਨਾਂ ਵਿੱਚ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਸਾਫ ਸਫਾਈ ਵਿੱਚ ਜੋ ਕਮੀਆਂ ਦਿਖੀਆਂ ਉਸ ਬਾਰੇ ਵਿਭਾਗ ਦੇ ਅਫਸਰਾਂ ਨੂੰ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਉਹ ਦੁਬਾਰਾ ਫਿਰ ਕਿਸੇ ਸਮੇਂ ਵੀ ਆ ਸਕਦੇ ਹਨ। ਇਸ ਮੌਕੇ ਬਲਾਕ ਪ੍ਰਧਾਨ ਰਾਜਿੰਦਰ ਬਰਾੜ, ਜਗਦੀਸ਼ ਦੀਸ਼ਾ ਪ੍ਰਧਾਨ, ਧਰਮ ਸਿੰਘ, ਹੀਰਾ ਸਿੰਘ ਧਾਲੀਵਾਲ, ਸਲਵਿੰਦਰ ਸ਼ਰਮਾ ਆਦਿ ਹਾਜ਼ਰ ਸਨ।