ਸ੍ਰੀ ਮੁਕਤਸਰ ਸਾਹਿਬ : ਪਲਸ ਪੋਲੀਓ ਮੁਹਿੰਮ ਦੇ ਸਬ-ਨੈਸ਼ਨਲ ਰਾਊਂਡ ਦੀ ਸ਼ੁਰੂਆਤ ਬਲਾਕ ਸ਼ੇਰੇਵਾਲਾ ਸੀਨੀਅਰ ਮੈਡੀਕਲ ਅਫਸਰ ਡਾਕਟਰ ਕੁਲਤਾਰ ਸਿੰਘ ਵੱਲੋਂ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ ਗਈ। ਡਾ.ਕੁਲਤਾਰ ਸਿੰਘ ਵੱਲੋਂ ਸ਼ੇਰੇਵਾਲਾ ਵਿਖੇ ਨਵ ਜਨਮੇ ਬੱਚਿਆਂ ਨੂੰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾ. ਕੁਲਤਾਰ ਸਿੰਘ ਨੇ ਦੱਸਿਆ ਕਿ ਪਲਸ ਪੋਲੀਓ ਦਾ ਸਬ ਨੈਸ਼ਨਲ ਰਾਊਂਡ ਜੋ ਕਿ 13 ਜ਼ਿਲ੍ਹਿਆਂ ’ਚ ਹੋ ਰਿਹਾ ਹੈ। ਪਹਿਲੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਪੋਲੀਓ ਬੂਥਾਂ ’ਤੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ, ਦੂਜੇ ਅਤੇ ਤੀਜੇ ਦਿਨ ਟੀਮਾਂ ਵੱਲੋਂ ਘਰ ਘਰ ਜਾ ਕੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸਤੋਂ ਬਿਨਾਂ ਸਿਹਤ ਵਿਭਾਗ ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ,ਭੱਠੇ, ਝੁੱਗੀਆਂ, ਨਿਰਮਾਣ ਅਧੀਨ ਇਮਾਰਤਾਂ, ਪਥੇਰਾ ਆਦਿ ਤੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਨਵਰੀ 2011 ਤੋਂ ਭਾਰਤ ’ਚ ਕੋਈ ਵੀ ਪੋਲੀਓ ਦਾ ਕੇਸ ਨਹੀਂ ਮਿਲਿਆ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ 2014 ’ਚ ਭਾਰਤ ਨੂੰ ਪੋਲੀ! ਮੁਕਤ ਦੇਸ਼ ਘੋਸ਼ਿਤ ਕਰ ਦਿੱਤਾ ਗਿਆ ਪ੍ਰੰਤੂ ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਜਿਵੇਂ ਨਾਈਜੀਰੀਆ, ਪਾਕਿਸਤਾਨ, ਅਫਗਾਨਿਸਤਾਨ ’ਚ ਅਜੇ ਵੀ ਪੋਲੀਓ ਦੇ ਕੇਸ ਮਿਲ ਰਹੇ ਹਨ। ਇਨ੍ਹਾਂ ਦੇਸ਼ਾਂ ਤੋਂ ਭਾਰਤ ’ਚ ਆਉਣਾ ਜਾਣਾ ਜਾਰੀ ਹੈ। ਜਿਸ ਕਰਕੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਤੋਂ ਪੋਲੀਓ ਵਾੲਰਿਸ ਦਾ ਖਤਰਾ ਰਹਿੰਦਾ ਹੈ। ਇਸ ਖਤਰੇ ਨਾਲ ਨਜਿੱਠਣ ਲਈ ਪੋਲੀਓ ਵੈਕਸੀਨ ਬਾਇਓ ਵੇਲੈਂਟ ਓਪੀ ਵੀ ਪੋਲਿਓ ਟਾਈਪ ਇਕ ਅਤੇ ਤਿੰਨ ਨਾਲ ਨਜਿੱਠਣ ਲਈ ਪੋਲੀਓ ਬੂੰਦਾਂ ਪਿਲਾਈਆਂ ਜਾਦੀਆਂ ਹਨ। ਪੋਲੀਓ ਦਾ ਵਾੲਰਿਸ ਸੀਵਰੇਜ ਦੇ ਜ਼ਰੀਏ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਫੈਲਦਾ ਹੈ। ਗੁਆਂਢੀ ਦੇਸ਼ਾਂ ਦੀ ਹੱਦ ਨਾਲ ਲਗਦੀ ਹੋਣ ਕਰਕੇ ਖਤਰਾ ਬਣਿਆ ਰਹਿੰਦਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਚੱਕ ਸ਼ੇਰੇਵਾਲਾ ਡਾ. ਕੁਲਤਾਰ ਸਿੰਘ ਨੇ ਦੱਸਿਆ ਕਿ ਬਲਾਕ ਲੰਬੀ ਦੇ 103 ਬੂਥਾਂ, ਦੋ ਟਰਾਂਜਿਟ ਬੂਥ ਅਤੇ ਬਾਰਾਂ ਮੋਬਾਇਲ ਟੀਮਾਂ ਵੱਲੋਂ ਸਾਰੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਮੌਕੇ ਮਜਵੰਤ ਕੌਰ ਬੀਈਈ, ਪਰਮਜੀਤ ਸਿੰਘ ਸਿਹਤ ਸੁਪਰਵਾਈਜ਼ਰ, ਅਮਨਦੀਪ ਕੌਰ ਏਐਨਐਮ, ਮਨਜੀਤ ਸਿੰਘ ਮਪਹਵ ਮੇਲ, ਗੁਰਪਾਲ ਸਿੰਘ ਉਪਵੈਦ ਤੋਂ ਇਲਾਵਾ ਆਸ਼ਾ ਵਰਕਰ ਮੌਜੂਦ ਸਨ।
ਪਲਸ ਪੋਲੀਓ ਮੁਹਿੰਮ ਤਹਿਤ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ
October 12, 2025
0