ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਕੋਟਕਪੂਰਾ -1 ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ

bttnews
By -
0

ਕੋਟਕਪੂਰਾ , 28 ਅਕਤੂਬਰ (ਸੁਖਪਾਲ ਸਿੰਘ ਢਿੱਲੋਂ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਕੋਟਕਪੂਰਾ -1 ਦੇ ਅਹੁਦੇਦਾਰਾਂ ਦੀ ਚੋਣ ਅੱਜ ਸਰਬਸੰਮਤੀ ਨਾਲ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾ ਦਫ਼ਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਹੇਠ ਕਰਵਾਈ ਗਈ । ਜਿਸ ਦੌਰਾਨ ਰਵਿੰਦਰ ਕੌਰ ਕੋਟਕਪੂਰਾ ਨੂੰ ਬਲਾਕ ਪ੍ਰਧਾਨ ਅਤੇ ਜਸਵਿੰਦਰ ਕੌਰ ਹਰੀ ਨੌ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਬਲਰਾਜ ਕੌਰ ਸਿਵੀਆ ਅਤੇ ਗੁਰਪ੍ਰੀਤ ਕੌਰ ਕੋਠੇ ਵੜਿੰਗ ਨੂੰ ਮੀਤ ਪ੍ਰਧਾਨ , ਰਾਜਵੀਰ ਕੌਰ ਨੰਗਲ ਨੂੰ ਜਨਰਲ ਸਕੱਤਰ , ਕਮਲੇਸ਼ ਰਾਣੀ ਢਿੱਲਵਾਂ ਕਲਾਂ ਨੂੰ ਸਕੱਤਰ , ਅੰਮ੍ਰਿਤਪਾਲ ਕੌਰ ਹਰੀ ਨੌ ਨੂੰ ਪ੍ਰੈਸ ਸਕੱਤਰ , ਸੰਤੋਸ਼ ਰਾਣੀ ਕੋਟਕਪੂਰਾ ਨੂੰ ਜਥੇਬੰਦਕ ਸਕੱਤਰ ਅਤੇ ਹਰਬੰਸ ਕੌਰ ਢਾਬ ਗੁਰੂ ਕੀ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ । ਇਸੇ ਤਰ੍ਹਾਂ ਜਸਵਿੰਦਰ ਕੌਰ , ਨਵਦੀਪ ਕੌਰ , ਕਰਮਜੀਤ ਕੌਰ , ਰੁਪਿੰਦਰ ਕੌਰ , ਬਲਜੀਤ ਕੌਰ ਤੇ ਪਰਮਜੀਤ ਕੌਰ ਨੂੰ ਕਮੇਟੀ ਮੈਂਬਰ ਬਣਾਇਆ ਗਿਆ । ਇਸ ਮੌਕੇ ਖੁਸ਼ਪਾਲ ਕੌਰ ਭਾਗਥਲਾ , ਸਰਬਜੀਤ ਕੌਰ ਫਰੀਦਕੋਟ , ਸ਼ਿੰਦਰਪਾਲ ਕੌਰ , ਰਾਜਵਿੰਦਰ ਕੌਰ , ਜਸਵਿੰਦਰ ਕੌਰ ਸਿੱਖਵਾਲਾ , ਹਰਵਿੰਦਰ ਕੌਰ , ਹਰ ਸੁਖਪਾਲ ਕੌਰ ਤੇ ਸੰਦੀਪ ਕੌਰ ਸਿਵੀਆ ਆਦਿ ਆਗੂ ਮੌਜੂਦ ਸਨ । ਮੀਟਿੰਗ ਉਪਰੰਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸਾਰੀਆਂ ਵਰਕਰਾਂ ਤੇ ਹੈਲਪਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਉਹ ਯੂਨੀਅਨ ਵੱਲੋਂ ਉਲੀਕੇ ਗਏ ਸਾਰੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ । 

Post a Comment

0 Comments

Post a Comment (0)
3/related/default