ਆਪਣੇ ਪਸੰਦੀਦਾ ਵੈੱਬ ਪੋਰਟਲ ਬੀ ਟੀ ਟੀ ਨਿਊਜ਼ ਤੇ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਆਪਣੀ ਫੋਟੋ ਦੇ ਨਾਲ ਸੰਦੇਸ਼ ਅਤੇ ਕਾਰੋਬਾਰ ਸੰਬੰਧਿਤ ਇਸਤਿਹਾਰ ਦੇਣ ਲਈ ਸੰਪਰਕ ਕਰੋ 9872508564 ਤੁਹਾਡਾ ਸਹਿਯੋਗ ਸਾਡੇ ਲਈ ਹੌਂਸਲਾ ਅਫਜਾਈ ਹੋਵੇਗਾ

ਸ੍ਰੀ ਮੁਕਤਸਰ ਸਾਹਿਬ ਵਿਖੇ ' ਜਿੰਦ ਮਜਾਜਣ ' ਇਲੀਟ ਵੋਮੈਨ ਕਲੱਬ ਦੀ ਹੋਈ ਸ਼ੁਰੂਆਤ

bttnews
0

 - ਔਰਤਾਂ ਦੇ ਸੁਫਨਿਆਂ ਨੂੰ ਕੀਤਾ ਜਾਵੇਗਾ ਸਕਾਰ  - ਡਾਕਟਰ ਗੁਣਵੰਤ ਕੌਰ ਬਰਾੜ

ਸ੍ਰੀ ਮੁਕਤਸਰ ਸਾਹਿਬ ਵਿਖੇ ' ਜਿੰਦ ਮਜਾਜਣ ' ਇਲੀਟ ਵੋਮੈਨ ਕਲੱਬ ਦੀ ਹੋਈ ਸ਼ੁਰੂਆਤ
 ਜਿੰਦ ਮਜਾਜਣ ਇਲੀਟ ਵੋਮੈਨ ਕਲੱਬ ਦੀ ਸ਼ੁਰੂਆਤ ਕਰਨ ਮੌਕੇ ਡਾਕਟਰ ਗੁਣਵੰਤ ਕੌਰ ਬਰਾੜ ਤੇ ਹੋਰ ਸ਼ਖ਼ਸੀਅਤਾਂ ।

ਸ੍ਰੀ ਮੁਕਤਸਰ ਸਾਹਿਬ , 4 ਅਕਤੂਬਰ (ਸੁਖਪਾਲ ਸਿੰਘ ਢਿੱਲੋਂ)- ਔਰਤਾਂ ਨੂੰ ਸਿਰਫ਼ ਘਰਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ , ਸਗੋਂ ਉਹਨਾਂ ਨੂੰ ਵੀ ਕੁੱਝ ਬਨਣ ਲਈ ਤੇ ਅੱਗੇ ਵੱਧਣ ਦੇ ਮੌਕੇ ਜ਼ਰੂਰ ਮਿਲਣੇ ਚਾਹੀਦੇ ਹਨ ।

ਔਰਤਾਂ ਕਿਸੇ ਵੀ ਖ਼ੇਤਰ ਵਿੱਚ ਹੁਣ ਮਰਦਾਂ ਨਾਲੋਂ ਘੱਟ ਨਹੀਂ ਤੇ ਚੰਨ ਤਾਰਿਆਂ ਤੇ ਉੱਡੀਆਂ ਫਿਰਦੀਆਂ ਹਨ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ  ਸ੍ਰੀ ਮੁਕਤਸਰ ਸਾਹਿਬ ਵਿਖੇ ਔਰਤਾਂ ਲਈ ' ਜਿੰਦ ਮਜਾਜਣ ਇਲੀਟ ਵੋਮੈਨ ਕਲੱਬ ' ਦੀ ਸ਼ੁਰੂਆਤ ਕਰਨ ਸਮੇਂ ਕਲੱਬ ਦੀ ਫਾਊਂਡਰ  ਡਾਕਟਰ ਗੁਣਵੰਤ ਕੌਰ ਬਰਾੜ ਨੇ ਸ਼ਹਿਰ ਦੀਆਂ ਸਨਮਾਨਯੋਗ ਸਖਸ਼ੀਅਤਾਂ ਨੂੰ ਸਬੋਧਨ ਕਰਦਿਆ ਕੀਤਾ । ਕਲੱਬ ਦੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਕਲੱਬ ਵੱਲੋਂ ਪੰਜਾਬੀ ਅਤੇ ਭਾਰਤੀ ਸੱਭਿਆਚਾਰ ਨਾਲ ਸਬੰਧਿਤ ਸਾਰੇ ਤਿਉਹਾਰਾਂ ਨੂੰ ਮਨਾਇਆ ਜਾਵੇਗਾ । ਦੇਸ਼ ਅਤੇ ਵਿਦੇਸ਼ ਦੇ ਟੂਰ ਲਵਾਏ ਜਾਣਗੇ । ਹਰ ਪੱਖੋਂ ਔਰਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਔਰਤਾਂ ਸਿਰਫ਼ ਕਿੱਟੀ ਪਾਰਟੀਆਂ ਤੱਕ ਹੀ ਸੀਮਤ ਨਹੀਂ ਹਨ , ਸਗੋਂ ਘਰਾਂ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਉਹਨਾਂ ਨੂੰ ਵੀ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗ ਵੇਖਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਉਕਤ ਕਲੱਬ ਦੇ ਨਾਲ ਵੱਧ ਤੋਂ ਵੱਧ ਔਰਤਾਂ ਨੂੰ ਜੁੜਨਾ ਚਾਹੀਦਾ ਹੈ । ਇਸ ਮੌਕੇ ਗਗਨਦੀਪ ਕੌਰ ਬਰਾੜ , ਸੁਖਮੀਰ ਕੌਰ ਬਰਾੜ , ਸੁਨੀਤਾ ,  ਰਿਧਮਾ , ਮੋਨਿਕਾ ਸ਼ਰਮਾਂ , ਜਸਪ੍ਰੀਤ ਕੌਰ ਆਦਿ ਮੌਜੂਦ ਸਨ ।

Post a Comment

0Comments

Post a Comment (0)