ਸ੍ਰੀ ਮੁਕਤਸਰ ਸਾਹਿਬ : ਸੈਂਟ ਸਹਾਰਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਰਾਜਵੀਰ ਕੌਰ (30) ਪਿੰਡ ਰੂਹੜਿਆਵਾਲੀ ਅਤੇ ਰੇਨੂੰ (22) ਪਿੰਡ ਥਾਂਦੇਵਾਲਾ ਦੀ ਬਠਿੰਡਾ ਰੋਡ ਬਾਈਪਾਸ ਤੇ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਬਾਈਪਾਸ ਤੇ ਖਰਾਬ ਸੜਕ ਕਾਰਨ ਐਕਟਿਵਾ ਸਲਿੱਪ ਕਰ ਗਈ ਅਤੇ ਤੇਜ ਰਫਤਾਰ ਗੁਜਰ ਰਹੇ ਇਕ ਤੇਲ ਦੇ ਟੈਂਕਰ ਨੇ ਉਹਨਾਂ ਨੂੰ ਚਪੇਟ ਵਿਚ ਲੈ ਲਿਆ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਤੋਂ ਬਾਅਦ ਮੌਕੇ ਤੇ ਪੁੱਜੀ ਸੜਕ ਸੁਰਖਿਆ ਫੋਰਸ ਅਤੇ ਬਸ ਅੱਡਾ ਚੌਂਕੀ ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਤੇ ਲਾਸ਼ਾਂ ਨੂੰ ਕਬਜੇ ਵਿਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਰਸਿੰਗ ਕਾਲਜ ਦੀਆਂ ਇਹ ਵਿਦਿਆਰਥਣਾਂ ਸਿਵਿਲ ਹਸਪਤਾਲ ਤੋਂ ਇੰਟਰਨਸ਼ਿਪ ਦੀ ਟਰੇਨਿੰਗ ਤੋਂ ਬਾਅਦ ਅੱਜ ਦੁਪਹਿਰ ਕਰੀਬ ਢਾਈ ਵਜੇ ਘਰ ਜਾ ਰਹੀਆਂ ਸਨ ਜਦੋ ਇਹ ਹਾਦਸਾ ਵਪਾਰ ਗਿਆ।