ਪੂਰਣਾਹੂਤੀ ਮੌਕੇ ਹੋਇਆ ਹਵਨ, ਵੱਡੀ ਗਿਣਤੀ ਚ ਉਮਡ਼ੇ ਸ਼ਰਧਾਲੂ
ਬੀਟੀਟੀ ਨਿਊਜ਼ ਨੈਟਵਰਕ
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ : ਸ਼੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਤ 1008 ਮਹਾਂਮੰਡਲੇਸ਼ਵਰ ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਦੀ ਪ੍ਰੇਰਨਾ ਅਤੇ ਆਸ਼ੀਰਵਾਦ ਨਾਲ ਟਿੱਬੀ ਸਾਹਿਬ ਰੋਡ 'ਤੇ ਸਥਿਤ ਸ਼੍ਰੀ ਰਾਮ ਭਵਨ ਵਿਖੇ ਹੋ ਰਹੇ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠਾਂ ਨੂੰ ਦੋ ਸਾਲ ਪੂਰੇ ਹੋ ਗਏ ਹਨ ।
![]() |
| ਸ਼੍ਰੀ ਰਾਮ ਭਵਨ ਵਿਖੇ ਹਵਨ ਕਰਦੇ ਹੋਏ ਸ਼੍ਰੀ ਹਨੂੰਮਾਨ ਚਾਲੀਸਾ ਮੰਡਲ ਦੇ ਅਹੁਦੇਦਾਰ। (ਜੋਸ਼ੀ) |
ਐਤਵਾਰ ਨੂੰ ਸ੍ਰੀ ਹਨੂੰਮਾਨ ਚਾਲੀਸਾ ਮੰਡਲ ਵੱਲੋਂ ਪਾਠ ਦੇ ਦੋ ਸਾਲ ਪੂਰੇ ਹੋਣ ਤੇ ਹਵਨ ਕਰਵਾਇਆ ਗਿਆ। ਮੰਡਲ ਦੇ ਚੇਅਰਮੈਨ ਡਾ. ਸੁਭਾਸ਼ ਖੁਰਾਣਾ, ਪ੍ਰਧਾਨ ਅਨਿਲ ਵਾਟਸ, ਖਜ਼ਾਨਚੀ ਦਵਿੰਦਰ ਤਾਇਲ, ਪ੍ਰੈਸ ਅਤੇ ਪ੍ਰਚਾਰ ਸਕੱਤਰ ਜਗਦੀਸ਼ ਜੋਸ਼ੀ ਸਮੇਤ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਬਤੌਰ ਯਜ਼ਮਾਨ ਹਿੱਸਾ ਲਿਆ। ਜਦਕਿ ਹਵਨ ਮੰਦਰ ਦੇ ਪੁਜਾਰੀ ਪੰਡਿਤ ਰਣਜੀਤ ਸ਼ਰਮਾ ਨੇ ਕਰਵਾਇਆ। ਇਸ ਮਗਰੋਂ ਮੰਡਲ ਦੇ ਅਹੁਦੇਦਾਰਾਂ ਨੇ ਵੀਰ ਬਜਰੰਗ ਬਲੀ ਦੇ ਦਰਬਾਰ ਮੁੱਹਰੇ ਮੱਥਾ ਟੇਕਿਆ ਤੇ ਵੀਰ ਹਨੂੰਮਾਨ ਜੀ ਅੱਗੇ ਪ੍ਰਾਰਥਨਾ ਕੀਤੀ ਕਿ ਮੰਡਲ ਦੇ ਸਿਰ ਤੇ ਉਨਾਂ ਦਾ ਅਸ਼ੀਰਵਾਦ ਇਸੇ ਤਰਾਂ ਬਣਿਆ ਰਹੇ। ਇਸ ਮੌਕੇ 'ਤੇ ਮੰਦਰ ਦਾ ਵਿਹਡ਼ਾ ਵੀਰ ਬਜਰੰਗ ਬਲੀ, ਸ਼ਿਵ ਪਰਿਵਾਰ ਅਤੇ ਰਾਧਾ-ਮਾਧਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ।
ਮੰਡਲ ਦੇ ਸਰਪਰਸਤ ਰਾਜ ਖੁਰਾਣਾ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਮੰਡਲ ਵੱਲੋਂ ਸੋਮਵਾਰ ਤੋਂ ਸ਼ਨੀਵਾਰ ਰਾਤ 8:20 ਤੋਂ 9:00 ਵਜੇ ਤੱਕ ਅਤੇ ਐਤਵਾਰ ਨੂੰ ਰਾਤ 7:30 ਤੋਂ 8:00 ਵਜੇ ਤੱਕ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਜਾ ਰਿਹਾ ਹੈ, ਜੋ ਕਿ ਇੱਕ ਸ਼ਲਾਘਾਯੋਗ ਕੰਮ ਹੈ। ਮੰਡਲ ਦੇ ਮੈਂਬਰ ਇਸ ਲਈ ਪ੍ਰਸ਼ੰਸਾ ਦੇ ਪਾੱਤਰ ਨੇ।
ਮੰਦਿਰ ਦੇ ਸੀਨੀਅਰ ਅਧਿਕਾਰੀ ਨੱਥੂ ਰਾਮ ਗੋਇਲ ਨੇ ਕਿਹਾ ਕਿ ਸ਼੍ਰੀ ਹਨੂੰਮਾਨ ਚਾਲੀਸਾ ਮੰਡਲ ਨੇ ਸ਼੍ਰੀ ਹਨੂੰਮਾਨ ਚਾਲੀਸਾ ਦੇ ਪਾਠਾਂ ਦੇ ਦੋ ਸਾਲ ਪੂਰੇ ਹੋਣ 'ਤੇ ਹਵਨ ਕਰਵਾਇਆ। ਨਾਲ ਹੀ ਭੋਜਨ ਭੰਡਾਰੇ ਦਾ ਆਯੋਜਨ ਕੀਤਾ। ਹੁਣ ਪਾਠਾਂ ਦੀ ਲੜੀ ਆਪਣੇ ਤੀਜੇ ਸਾਲ ਵਿੱਚ ਦਾਖਲ ਹੋ ਗਈ ਹੈ। ਉਹ ਵੀਰ ਬਜਰੰਗੀ ਅੱਗੇ ਪ੍ਰਾਰਥਨਾ ਕਰਦੇ ਹਨ ਕਿ ਉਨ੍ਹਾਂ ਦਾ ਆਸ਼ੀਰਵਾਦ ਮੰਡਲ ਦੇ ਮੈਂਬਰਾਂ 'ਤੇ ਬਣਿਆ ਰਹੇ ਅਤੇ ਮੈਂਬਰ ਰੋਜ਼ਾਨਾ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਨੇਕ ਕਮਾਈ ਕਰਦੇ ਰਹਿਣ।
ਇਸ ਮੌਕੇ 'ਤੇ ਰਾਜਕੁਮਾਰ ਗੋਇਲ, ਸੋਨੂੰ ਨਾਗਪਾਲ, ਰਾਕੇਸ਼ ਬਜਾਜ, ਹਰੀਸ਼ ਜੋਸ਼ੀ, ਅਮਨ ਵਾਟਸ, ਕਰਨ ਵਾਟਸ, ਸੁਰਿੰਦਰ ਕੁਮਾਰ ਜੱਟੂ, ਵਰੁਣ ਭਾਟੀਆ, ਪੰਕਜ ਭਾਟੀਆ, ਵਰੁਣ ਕਟਾਰੀਆ, ਮੰਗਤ ਰਾਮ, ਰੇਸ਼ਮ ਸ਼ਰਮਾ, ਰਵੀ ਸ਼ਰਮਾ, ਵਿਨੈ ਜੈਨ, ਕ੍ਰਿਸ਼ਨ ਕੁਮਾਰ ਗੱਬਰ, ਨੀਰਜ ਤਾਇਲ, ਅਨੀਸ਼ ਤਾਇਲ, ਮਹਿਲਾ ਵਿੰਗ ਦੀ ਪ੍ਰਧਾਨ ਸੁਨੀਤਾ ਵਾਟਸ, ਸੋਨੀਆ ਨਾਗਪਾਲ, ਰੇਣੂ ਸ਼ਰਮਾ, ਸਵਿਤਾ ਸਲੂਜਾ, ਸਰੋਜ ਰਾਣੀ, ਰੇਣੂ ਬਜਾਜ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।

Post a Comment