Breaking

ਰਾਜ ਪੱਧਰੀ ਇੰਟਰ-ਡਾਇਟ ਐਥਲੈਟਿਕ ਮੀਟ ਸ਼ਾਨਦਾਰ ਢੰਗ ਨਾਲ ਆਯੋਜਿਤ


ਬਰਨਾਲਾ : ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿੱਚ ਰਾਜ ਪੱਧਰੀ ਇੰਟਰ-ਡਾਇਟ ਐਥਲੈਟਿਕ ਮੀਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਮੀਟ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ, ਸਿੱਖਿਆ ਸਕੱਤਰ ਅਨੰਦਿਤਾ ਮਿੱਤਰਾ ਦੇ ਦਿਸ਼ਾ-ਨਿਰਦੇਸ਼ ਅਤੇ ਡਾਇਰੈਕਟਰ ਐਸਸੀਈਆਰਟੀ ਮੈਡਮ ਕਿਰਨ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਈ ਗਈ।

ਅਥਲੈਟਿਕ ਮੀਟ ਵਿੱਚ ਪੰਜਾਬ ਭਰ ਤੋਂ ਆਏ ਡਾਇਟਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਸ਼ਾਨਦਾਰ ਖੇਡ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਐਸਸੀਈਆਰਟੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਟੇਟ ਇੰਚਾਰਜ ਡਾਕਟਰ ਬੂਟਾ ਸਿੰਘ ਸੇਖੋਂ, ਸਟੇਟ ਨੋਡਲ ਕੁਆਰਡੀਨੇਟਰ ਸੁਨੀਲ ਕੁਮਾਰ ਅਤੇ ਰਮਨਦੀਪ ਕੌਰ ਨੇ ਕਿਹਾ ਕਿ ਇਹ ਐਥਲੈਟਿਕ ਮੀਟ ਸਾਡੇ ਭਵਿੱਖ ਦੇ ਅਧਿਆਪਕਾਂ ਵਿੱਚ ਅਗਵਾਈ, ਅਨੁਸ਼ਾਸਨ ਅਤੇ ਟੀਮ-ਸਪਿਰਟ ਨੂੰ ਮਜ਼ਬੂਤ ਬਣਾਉਂਦੀ ਹੈ। ਜਿਹੜਾ ਵਿਦਿਆਰਥੀ ਖੇਡਾਂ ਵਿੱਚ ਚੰਗਾ ਹੈ, ਉਹ ਜੀਵਨ ਦੇ ਹਰ ਖੇਤਰ ਵਿੱਚ ਆਤਮ-ਵਿਸ਼ਵਾਸੀ ਬਣਦਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਡੀਈਓਜ਼ ਮੈਡਮ ਇੰਦੂ ਸਿਮਕ ਅਤੇ ਸੁਨੀਤਇੰਦਰ ਸਿੰਘ, ਡਿਪਟੀ ਡੀਈਓ ਡਾਕਟਰ ਬਰਜਿੰਦਰ ਪਾਲ ਸਿੰਘ ਅਤੇ ਡਾਇਟ ਪ੍ਰਿੰਸੀਪਲ ਨਾਭਾ ਸੰਦੀਪ ਨਾਗਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਅੱਗੇ ਵਧਾਉਣਾ ਸਾਡਾ ਮਿਸ਼ਨ ਹੈ। ਐਥਲੈਟਿਕਸ ਸਰੀਰਕ ਮਜ਼ਬੂਤੀ ਦੇ ਨਾਲ-ਨਾਲ ਮਨੋਬਲ ਵੀ ਵਧਾਉਂਦੀ ਹੈ।ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਡਾ. ਮੁਨੀਸ਼ ਮੋਹਨ ਸ਼ਰਮਾ ਨੇ ਅੰਤ ਵਿੱਚ ਕਿਹਾ ਕਿ ਬਰਨਾਲਾ ਵਿੱਚ ਇਸ ਪੱਧਰ ਦੀ ਐਥਲੈਟਿਕ ਮੀਟ ਕਰਵਾਉਣਾ ਸਾਡੇ ਲਈ ਮਾਣ ਦੀ ਗੱਲ ਹੈ। ਅੱਜ ਬਰਨਾਲਾ ਦੇ ਮੈਦਾਨ ਵਿੱਚ ਦਿਖਿਆ ਜੋਸ਼ ਅਤੇ ਟੈਲੈਂਟ ਪੰਜਾਬ ਦੇ ਮਾਣ ਨੂੰ ਵਧਾਉਂਦਾ ਹੈ। ਉਹਨਾਂ ਕਿਹਾ ਕਿ ਇਸ ਅਥਲੈਟਿਕ ਮੀਟ ਦਾ ਸਫ਼ਲ ਸੰਚਾਲਨ ਕਰਨ ਵਿੱਚ ਡੀਆਰਸੀ ਅਪਰ ਪ੍ਰਾਈਮਰੀ ਕਮਲਦੀਪ, ਡੀਆਰਸੀ ਪ੍ਰਾਇਮਰੀ ਕੁਲਦੀਪ ਸਿੰਘ ਭੁੱਲਰ ਅਤੇ ਡੀਐਮ ਸਪੋਰਟਸ ਸਿਮਰਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਸਮੁੱਚੀ ਪ੍ਰਬੰਧਕੀ ਟੀਮ ਵਧਾਈ ਦੀ ਪਾਤਰ ਹੈ। ਇਸ ਮੌਕੇ ਐਸਸੀਈਆਰਟੀ ਤੋਂ ਰੁਪੇਸ਼ ਕੁਮਾਰ, ਸੁਨੀਲ ਸੈਣੀ, ਸੰਦੀਪ ਕੁਮਾਰ , ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ, ਸਟੇਜ ਸੰਚਾਲਕ ਹਰਪ੍ਰੀਤ ਕੌਰ, ਸੁਖਪਾਲ ਸਿੰਘ, ਤੇਜਿੰਦਰ ਸ਼ਰਮਾ ,ਪ੍ਰਿੰਸੀਪਲ ਸਾਹਿਬਾਨ, ਬੀਐਨਓ ਸਾਹਿਬਾਨ, ਹੈਡਮਾਸਟਰ ਸਾਹਿਬਾਨ ਅਤੇ ਅਤੇ ਪੰਜਾਬ ਦੀਆਂ ਵੱਖ-ਵੱਖ ਡਾਇਟਾਂ ਤੇ ਆਏ ਹੋਏ ਅਧਿਕਾਰੀ ਸਾਹਿਬਾਨ ਹਾਜ਼ਰ ਰਹੇ।

Post a Comment

Previous Post Next Post