Breaking

ਬਰਨਾਲਾ 'ਚ ਐਡੀਸ਼ਨਲ ਐਡਵੋਕੇਟ ਜਨਰਲ ਪ੍ਰਦੀਪ ਕੁਮਾਰ ਦਾ ਗਰਮਜੋਸ਼ੀ ਨਾਲ ਸਵਾਗਤ

ਦੋਸਤ ਵਕੀਲਾਂ ਨੇ ਦਿੱਤੀਆਂ ਮੁਬਾਰਕਾਂ



ਬਰਨਾਲਾ : ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਹੋਣ 'ਤੇ ਐਡਵੋਕੇਟ ਪ੍ਰਦੀਪ ਕੁਮਾਰ ਦਾ ਬਰਨਾਲਾ ਅਦਾਲਤ ਪਰਿਸਰ ਵਿੱਚ ਦੋਸਤ ਵਕੀਲਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਬਰਨਾਲਾ ਦੇ ਐਡਵੋਕੇਟ ਰਜਿੰਦਰ ਪਾਲ ਸਿੰਘ ਹੇੜੀਕੇ ਅਤੇ ਐਡਵੋਕੇਟ ਯੋਗੇਸ਼ ਗੁਪਤਾ ਨੇ ਕਿਹਾ ਕਿ ਪ੍ਰਦੀਪ ਕੁਮਾਰ ਦੀ ਨਿਯੁਕਤੀ ਬਰਨਾਲਾ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਐਡਵੋਕੇਟ ਪ੍ਰਦੀਪ ਕੁਮਾਰ ਨੇ ਹਮੇਸ਼ਾਂ ਇਮਾਨਦਾਰੀ, ਲਗਨ ਅਤੇ ਮਿਹਨਤ ਨਾਲ ਕਾਨੂੰਨੀ ਪ੍ਰੈਕਟਿਸ ਕੀਤੀ ਹੈ। ਉਨ੍ਹਾਂ ਦੀ ਕਾਬਲੀਅਤ ਅਤੇ ਤਜਰਬੇ ਕਰਕੇ ਇਸ ਉੱਚ ਅਹੁਦੇ ਦੇ ਉਹ ਪੂਰੀ ਤਰ੍ਹਾਂ ਹੱਕਦਾਰ ਸਨ।

ਵਕੀਲਾਂ ਨੇ ਇਹ ਵੀ ਕਿਹਾ ਕਿ ਉਹ ਯਕੀਨ ਰੱਖਦੇ ਹਨ ਕਿ ਪ੍ਰਦੀਪ ਕੁਮਾਰ ਪੰਜਾਬ ਸਰਕਾਰ ਦੇ ਮਾਮਲਿਆਂ ਨੂੰ ਨਿਸ਼ਠਾਪੂਰਵਕ ਅਤੇ ਕੁਸ਼ਲਤਾ ਨਾਲ ਪੇਸ਼ ਕਰਨਗੇ।ਵਕੀਲਾਂ ਨੇ ਮਾਣਯੋਗ ਸੰਸਦ ਮੈਂਬਰ ਗੁਰਮੀਤ ਸਿੰਘ ‘ਮੀਤ’ ਹੇਅਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਐਡਵੋਕੇਟ ਪ੍ਰਦੀਪ ਕੁਮਾਰ ਨੂੰ ਹਮੇਸ਼ਾਂ ਹੌਸਲਾ ਅਤੇ ਰਹਿਨੁਮਾਈ ਦਿੱਤੀ।ਇਸ ਮੌਕੇ ਐਡੀਸ਼ਨਲ ਐਡਵੋਕੇਟ ਜਨਰਲ ਪ੍ਰਦੀਪ ਕੁਮਾਰ ਨੇ ਵਕੀਲ ਸਾਹਿਬਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੋਸਤ ਵਕੀਲਾਂ ਵੱਲੋਂ ਮਿਲ ਰਹੀ ਇੱਜ਼ਤ ਤੇ ਪਿਆਰ ਉਨ੍ਹਾਂ ਲਈ ਵੱਡੀ ਪ੍ਰੇਰਣਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਵਿਸ਼ੇਸ਼ ਤੌਰ 'ਤੇ ਸੰਸਦ ਮੈਂਬਰ ਗੁਰਮੀਤ ਸਿੰਘ ‘ਮੀਤ’ ਹੇਅਰ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਹਰ ਕਦਮ 'ਤੇ ਸਹਿਯੋਗ ਦਿੱਤਾ। ਮੈਂ ਅਹੁਦੇ ਦੀ ਮਰਿਯਾਦਾ ਅਤੇ ਜ਼ਿੰਮੇਵਾਰੀ ਨੂੰ ਪੂਰੀ ਵਫ਼ਾਦਾਰੀ ਅਤੇ ਨਿਸ਼ਠਾ ਨਾਲ ਨਿਭਾਵਾਂਗਾ। ਐਡਵੋਕੇਟ ਹੰਸਰਾਜ, ਐਡਵੋਕੇਟ ਗੁਰਦਰਸ਼ਨ ਸਿੰਘ, ਐਡਵੋਕੇਟ ਬਲਵੀਰ ਸਿੰਘ, ਐਡਵੋਕੇਟ ਨਿਤਿਨ, ਇੰਸਪੈਕਟਰ ਅਮਨਦੀਪ ਸਿੰਘ, ਹਰਵਿੰਦਰ ਰੋਮੀ ਨੇ ਉਮੀਦ ਜਤਾਈ ਕਿ ਐਡੀਸ਼ਨਲ ਐਡਵੋਕੇਟ ਜਨਰਲ ਪ੍ਰਦੀਪ ਕੁਮਾਰ ਭਵਿੱਖ ਵਿੱਚ ਵੀ ਪੰਜਾਬ ਅਤੇ ਬਰਨਾਲਾ ਦਾ ਨਾਮ ਰੌਸ਼ਨ ਕਰਦੇ ਰਹਿਣਗੇ।

Post a Comment

Previous Post Next Post