Breaking

ਵਾਰਡਬੰਦੀ 'ਚ ਓ ਬੀ ਸੀ ਸ਼੍ਰੇਣੀ ਨੂੰ ਮਿਲਣਾ ਚਾਹੀਦਾ ਪੂਰਾ ਹੱਕ - ਡਾ ਕੰਬੋਜ

 ਸ੍ਰੀ ਮੁਕਤਸਰ ਸਾਹਿਬ ਨਗਰ ਕੌਸ਼ਲ ਦੀ ਵਾਰਡਬੰਦੀ 'ਚ ਕੀਤੀ ਪੂਰੇ ਕੋਟੇ ਦੀ ਮੰਗ


ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਲਈ ਕੀਤੀ ਜਾ ਰਹੀ ਵਾਰਡਬੰਦੀ ਤੇ ਪਹਿਲਾ ਹੀ ਬਹੁਤ ਸਾਰੇ ਮੌਜੂਦਾ ਅਤੇ ਸਾਬਕਾ ਕੌਂਸਲਰਾਂ ਨੇ ਸਵਾਲ ਖੜ੍ਹੇ ਕੀਤੇ ਹਨ। ਇਸ ਵਾਰਡਬੰਦੀ 'ਚ ਪੱਛੜੇ ਵਰਗ ਦੀ ਨੁਮਾਇੰਦਗੀ ਤੇ ਵੀ ਹੁਣ ਸਵਾਲ ਉਠਣ ਲੱਗੇ ਹਨ। ਕਾਂਗਰਸੀ ਆਗੂ ਅਤੇ ਓ ਬੀ ਸੀ ਸ਼੍ਰੇਣੀ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨਾਲ ਜੁੜੇ ਡਾ ਸੁਰਿੰਦਰ ਕੰਬੋਜ ਨੇ ਕਿਹਾ ਕਿ ਪਛੜੀਆਂ ਜਾਤੀਆਂ ਨੂੰ ਇਸ ਵਾਰਡਬੰਦੀ 'ਚ ਬਣਦਾ ਹੱਕ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ 11 ਵਾਰਡ ਸਨ ਉਸ ਸਮੇ ਵੀ ਓ ਬੀ ਸੀ ਲਈ 1 ਹੀ ਸੀਟ ਰਾਖਵੀ ਸੀ ਅਤੇ ਹੁਣ ਜਦ 31 ਵਾਰਡ ਹਨ ਤਾਂ ਵੀ ਇਕ ਸੀਟ ਹੀ ਰਾਖਵੀ ਰੱਖੀ ਗਈ ਹੈ। ਡਾ ਕੰਬੋਜ ਨੇ ਕਿਹਾ ਕਿ ਇਸ ਸਬੰਧੀ ਮੌਜੂਦਾ ਸਰਕਾਰ ਨੂੰ ਸਹੀਂ ਨਿਯਮ ਅਨੁਸਾਰ ਵਾਰਡਬੰਦੀ ਕਰਵਾ ਓ ਬੀ ਸੀ ਖਾਤੇ ਚ ਆਉਂਦੀਆਂ ਸੀਟਾਂ ਰਿਜਰਵ ਕਰਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਸੰਵਿਧਾਨ ਅਨੁਸਾਰ ਜੋ ਹੱਕ ਮਿਲੇ ਹਨ ਉਸ ਤਹਿਤ ਹੀ ਰਿਜਰਵੇਸ਼ਨ ਕਰਕੇ ਪੱਛੜੀਆਂ ਜਾਤੀਆਂ ਨੂੰ ਉਹਨਾਂ ਦਾ ਹੱਕ ਦੇਣਾ ਚਾਹੀਦਾ। ਡਾ ਕੰਬੋਜ ਨੇ ਕਿਹਾ ਕਿ ਉਹ ਇਸ ਸਬੰਧੀ ਪੱਛੜੀਆਂ ਜਾਤੀਆਂ ਨਾਲ ਸਬੰਧਿਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕਰਨਗੇ।

Post a Comment

Previous Post Next Post