ਬਰਨਾਲਾ: ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਅੱਜ ਸੰਧੂ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ ਸਕੂਲ ਪ੍ਰਿੰਸੀਪਲ ਰਾਜੇਸ਼ ਕੁਮਾਰ ਦੇ ਯੋਗ ਪ੍ਰਬੰਧ ਹੇਠ ਕੀਤਾ ਗਿਆ। ਵਿਦਿਆਰਥੀਆਂ ਨੇ ਨਵੀਂ ਸੋਚ, ਰਚਨਾਤਮਕਤਾ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦਾ ਪ੍ਰਦਰਸ਼ਨ ਕਰਦਿਆਂ ਪ੍ਰੋਗਰਾਮ ਨੂੰ ਖ਼ਾਸ ਬਣਾਇਆ।ਇਸ ਪ੍ਰਦਰਸ਼ਨੀ ਵਿੱਚ ਆਲ ਔਰ ਓਵਰ ਟਰਾਫੀ ਦਾ ਸਨਮਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਧੂ ਪੱਤੀ ਬਰਨਾਲਾ ਨੇ ਜਿੱਤਿਆ।ਫਸਟ ਰਨਰ ਅਪ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਰਿਹਾ, ਜਦਕਿ ਸੈਕੰਡ ਰਨਰ ਅਪ ਦਾ ਖ਼ਿਤਾਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਨੇ ਹਾਸਲ ਕੀਤਾ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ) ਸੁਨੀਤਇੰਦਰ ਸਿੰਘ, ਡਿਪਟੀ ਡੀ.ਈ.ਓ. ਡਾ. ਬਰਜਿੰਦਰ ਪਾਲ ਸਿੰਘ, ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ, ਪ੍ਰਿੰਸੀਪਲ ਰਾਜੇਸ਼ ਕੁਮਾਰ, ਬੀ ਐਨ ਓ ਹਰਪ੍ਰੀਤ ਕੌਰ, ਸੁਰੇਸ਼ਟਾ ਸ਼ਰਮਾ ਅਤੇ ਡੀ.ਆਰ.ਸੀ. ਕਮਲਦੀਪ ਦੀ ਯੋਗ ਅਗਵਾਈ ਹੇਠ ਕਰਵਾਏ ਗਏ।
ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਪ੍ਰਿੰਸੀਪਲ ਸਰਬਜੀਤ ਸਿੰਘ, ਪ੍ਰਿੰਸੀਪਲ ਹਰੀਸ਼ ਬਾਂਸਲ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਡੀਐਸਐਮ ਰਾਜੇਸ਼ ਗੋਇਲ, ਕਪਿਲ ਮਿੱਤਲ, ਪ੍ਰੀਤਰਤਨ ਕੌਰ, ਨਮਰਇਤਾ, ਜਸਵਿੰਦਰ ਸਿੰਘ, ਸੁਨੀਤਾ ਰਾਣੀ, ਸੁਨੀਤਾ, ਵਿਜੇ ਕੁਮਾਰ ਅਤੇ ਬੀਆਰਸੀ ਸੁਖਪਾਲ ਸਿੰਘ, ਤੇਜਿੰਦਰ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੀ ਲਗਨ ਅਤੇ ਸਹਿਯੋਗ ਕਾਰਨ ਇਹ ਪ੍ਰਦਰਸ਼ਨੀ ਬਹੁਤ ਹੀ ਸਫਲ ਰਹੀ।
ਡੀ.ਈ.ਓ. ਸੁਨੀਤ ਇੰਦਰ ਸਿੰਘ ਨੇ ਕਿਹਾ ਕਿ ਇਹ ਪ੍ਰਦਰਸ਼ਨੀਆਂ ਵਿਦਿਆਰਥੀਆਂ ਵਿੱਚ ਨਵੀਂ ਸੋਚ ਤੇ ਵਿਗਿਆਨਕ ਰੁਚੀ ਨੂੰ ਮਜ਼ਬੂਤ ਕਰਦੀਆਂ ਹਨ। ਬੱਚਿਆਂ ਦੇ ਮਾਡਲ ਉਨ੍ਹਾਂ ਦੀ ਮਿਹਨਤ ਅਤੇ ਨਵੀਨਤਾ ਦੇ ਉਦਾਹਰਨ ਹਨ। ਡਿਪਟੀ ਡੀਈਓ ਡਾਕਟਰ ਬਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਵਿਗਿਆਨ ਪ੍ਰਦਰਸ਼ਨੀ ਵਿਦਿਆਰਥੀਆਂ ਨੂੰ ਅਪਣੀ ਰਚਨਾਤਮਕਤਾ ਅਤੇ ਪ੍ਰਯੋਗਸ਼ੀਲ ਸੋਚ ਦਰਸਾਉਣ ਦਾ ਸ਼੍ਰੇਸ਼ਠ ਮੰਚ ਦਿੰਦੀ ਹੈ। ਅਧਿਆਪਕਾਂ ਦੀ ਮਿਹਨਤ ਅਤੇ ਬੱਚਿਆਂ ਦੇ ਜੋਸ਼ ਨੇ ਇਸ ਸਮਾਗਮ ਨੂੰ ਕਾਮਯਾਬ ਬਣਾਇਆ ਹੈ। ਸਕੂਲ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਕਿਹਾ ਕਿ ਸਾਡੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕਾਬਲੀਅਤ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਸਹੀ ਮਾਰਗਦਰਸ਼ਨ ਅਤੇ ਮਿਹਨਤ ਨਾਲ ਹਰ ਮੰਜਿਲ ਨੂੰ ਸਰ ਕਰਨਾ ਸੰਭਵ ਹੈ। ਅਸੀਂ ਬੱਚਿਆਂ ਵਿੱਚ ਵਿਗਿਆਨਕ ਰੁਚੀ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰਦੇ ਰਹਾਂਗੇ।
ਆਖ਼ਰ ਵਿੱਚ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਭਾਗੀਦਾਰਾਂ ਦਾ ਉਤਸ਼ਾਹ ਵਧਾਇਆ ਗਿਆ।

Post a Comment