ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਕਰ ਰਹੀ ਖੂਨਦਾਨ ਲਈ ਪ੍ਰੇਰਤ

bttnews
0

 ਸੁਲੋਕ ਸਿੰਗਲਾ ਨੇ ਖੂਨਦਾਨ ਕਰਕੇ ਮਨਾਇਆ 18ਵਾਂ ਜਨਮਦਿਨ

ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਕਰ ਰਹੀ ਖੂਨਦਾਨ ਲਈ ਪ੍ਰੇਰਤ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ -
ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਦੀ ਪ੍ਰੇਰਣਾ ਸਦਕਾ ਟਿੱਬੀ ਸਾਹਿਬ ਰੋਡ ਦੇ ਵਸਨੀਕ ਸੁਲੋਕ ਸਿੰਗਲਾ ਪੁੱਤਰ ਧੀਰਜ ਸਿੰਗਲਾ ਨੇ 18 ਸਾਲ ਦੇ ਹੋਣ ਦੀ ਖੁਸ਼ੀ ਚ ਖੂਨਦਾਨ ਕਰਕੇ ਆਪਣਾ ਜਨਮਦਿਨ ਮਨਾਇਆ। ਸੁਲੋਕ ਨੇ ਕੋਟਕਪੂਰਾ ਰੋਡ ਸਥਿਤ ਅਤੁਲਿਆ ਬਲੱਡ ਬੈਂਕ ਵਿਖੇ ਪਹੁੰਚ ਕੇ ਖੂਨਦਾਨ ਕੀਤਾ। ਇਸ ਮੌਕੇ ਸੁਲੋਕ ਦੀ ਮਾਤਾ ਅਨੀਤਾ ਸਿੰਗਲਾ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਅਨੀਤਾ ਸਿੰਗਲਾ ਹਰ ਤਿੰਨ ਮਹੀਨੇ ਬਾਅਦ ਸੁਸਾਇਟੀ ਦੇ ਬੈਨਰ ਹੇਠ ਖੂਨਦਾਨ ਕਰਦੇ ਹਨ ਅਤੇ ਔਰਤਾਂ ਨੂੰ ਵੀ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕਰਦੇ ਰਹਿੰਦੇ ਹਨ। ਉਨਾਂ ਦੇ ਨਕਸ਼ੇਕਦਮਾਂ ਤੇ ਚਲਦਿਆਂ ਉਨਾਂ ਦੇ ਬੇਟੇ ਦਾ ਨਾਅ ਵੀ ਖੂਨਦਾਨ ਮੁਹਿੰਮ ਚ ਜੁਡ਼ ਗਿਆ ਹੈ। 
ਸੰਸਥਾਪਕ ਅਤੇ ਪ੍ਰਧਾਨ ਦੀਪਕ ਗਰਗ ਨੇ ਕਿਹਾ ਕਿ ਜੋ ਖੂਨਦਾਨੀ ਖੂਨਦਾਨ ਕਰਦੇ ਹਨ ਸਹੀ ਧੰਨਵਾਦ ਦੇ ਹੱਕਦਾਰ ਉਹੀ ਹਨ। ਕਿਉਂਕਿ ਉਨਾਂ ਦੀ ਸੁਸਾਇਟੀ ਤਾ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਤ ਕਰਦੀ ਆ ਰਹੀ ਹੈ ਤੇ ਕਰਦੀ ਰਹੇਗੀ। ਉਧਰ, ਦੂਜੇ ਪਾਸੇ ਸ਼ਹਿਰ ਦੇ ਨੌਜਵਾਨ ਵਿਸ਼ਾਲ ਨੇ ਵੀ ਐਮਰਜੇਂਸੀ ਕੇਸ ਲਈ ਸਿਵਲ ਹਸਪਤਾਲ ਪਹੁੰਚ ਕੇ ਖੂਨਦਾਨ ਕੀਤਾ। ਦੱਸ ਦਈਏ ਕਿ ਪਿੰਡ ਹਰਾਜ ਦੇ ਵਸਨੀਕ ਇਕਬਾਲ ਸਿੰਘ ਨੂੰ ਆਪਣੇ ਪਿਤਾ ਲਈ ਏ-ਬੀ ਪਾਜੇਟਿਵ ਖੂਨ ਦੀ ਲੋਡ਼ ਸੀ। ਜਿਸ ਤੇ ਵਿਸ਼ਾਲ ਨੇ ਸੁਸਾਇਟੀ ਦੇ ਜਰੀਏ ਖੂਨਦਾਨ ਕੀਤਾ। ਇਸ ਮੌਕੇ ਨਿਤਨ ਕਾਲਡ਼ਾ, ਪ੍ਰਵੀਨ ਮਦਾਨ, ਅਮਿਤ ਕਿੰਨਰਾ ਆਦਿ ਵੀ ਮੌਜੂਦ ਸਨ।

Post a Comment

0Comments

Post a Comment (0)