Breaking

ਜੰਗਲਾਤ ਵਿਭਾਗ ਦੇ ਸਹਿਯੋਗ ਤੇ ਸੰਕਲਪ ਸੁਸਾਇਟੀ ਦੇ ਉਪਰਾਲੇ ਨਾਲ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਵੰਡੇ ਜਾਣਗੇ ਮੁਫ਼ਤ ਬੂਟੇ: ਸੰਧੂ

ਜੰਗਲਾਤ ਵਿਭਾਗ ਦੇ ਸਹਿਯੋਗ ਤੇ ਸੰਕਲਪ ਸੁਸਾਇਟੀ ਦੇ ਉਪਰਾਲੇ ਨਾਲ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਵੰਡੇ ਜਾਣਗੇ ਮੁਫ਼ਤ  ਬੂਟੇ: ਸੰਧੂ

 ਸ੍ਰੀ ਮੁਕਤਸਰ ਸਾਹਿਬ 3 ਜੁਲਾਈ ( BTTNEWS)-  ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਕਾਮਨ ਸਰਵਿਸ ਸੈਂਟਰ  ਰਾਹੀਂ ਸੇਵਾਵਾਂ ਦੇ ਰਹੇ ਵੀ.ਐਲ.ਈ ਕਾਮਿਆਂ ਨੇ ਸੀ.ਐਸ. ਸੀ. (ਵੀ ਐੱਲ ਈ ਯੂਨਿਟੀ) ਦਾ ਗਠਨ ਕੀਤਾ ਹੋਇਆ ਹੈ। ਵਾਤਾਵਰਨ ਦੀ ਸਾਂਭ ਸੰਭਾਲ ਲਈ  ਯੂਨਿਟੀ ਦੁਆਰਾ “ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ (ਰਜਿ.)” ਦੇ ਉਪਰਾਲੇ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਅੱਜ  ਸਥਾਨਕ ਕੋਟਕਪੂਰਾ ਰੋਡ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਕਰਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਮੁਫ਼ਤ ਬੂਟੇ ਵੰਡੇ ਜਾਣਗੇ । ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ  ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ  ਦਿਓਲ ਤੇ ਬਲਾਕ ਪ੍ਰਧਾਨਾਂ ਜਿਨ੍ਹਾਂ ਵਿਚ ਗੁਰਪਿਆਸ ਸਿੰਘ ਸੰਧੂ,ਅਵਤਾਰ ਸਿੰਘ, ਸੁਖਵੰਤ ਸਿੰਘ, ਕੰਵਰਜੀਤ ਸਿੰਘ ਦੀ ਅਗਵਾਈ ਹੇਠ ਪੂਰੇ ਜ਼ਿਲ੍ਹੇ ਦੇ ਵੀ.ਐੱਲ.ਈ. ਇਸ ਮੌਕੇ ਪੁੱਜ ਕੇ ਫਲਦਾਰ ਫੁੱਲਦਾਰ ਛਾਂਦਾਰ ਅਤੇ ਸਜਾਵਟੀ ਬੂਟੇ ਪ੍ਰਾਪਤ ਕਰਨਗੇ। ਜ਼ਿਲ੍ਹਾ ਫਾਰੈਸਟ ਰੇਂਜਰ ਹਰਦੀਪ ਸਿੰਘ ਹੁੰਦਲ ਨੇ ਆਖਿਆ ਕਿ ਜੋ ਵੀ ਵੀ.ਐੱਲ.ਈ ਇਹ ਬੂਟੇ ਲਗਾਵੇਗਾ ਉਨ੍ਹਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ  ਬਾਖ਼ੂਬੀ ਸਮਝਣੀ ਪਵੇਗੀ। ਉਨ੍ਹਾਂ “ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ (ਰਜਿ.)” ਦੇ ਸੰਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਬੂਟੇ ਉੱਥੇ ਹੀ ਮੁਹੱਈਆ ਕਰਵਾਏ ਜਾਣ ਜਿੱਥੇ ਉਨ੍ਹਾਂ ਦਾ ਸਹੀ ਤਰੀਕੇ ਨਾਲ  ਪਾਲਣ ਪੋਸ਼ਣ ਹੋ ਸਕੇ।ਸੰਕਲਪ ਸੁਸਾਇਟੀ ਦੇ ਪ੍ਰਧਾਨ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਨੇ ਯਕੀਨ ਦੁਆਇਆ ਕਿ ਉਹ ਪੂਰਾ ਸਰਵੇ ਕਰਨ ਤੋਂ ਬਾਅਦ ਹੀ  ਜੋ ਵਿਅਕਤੀ ਬੂਟਿਆਂ ਦੀ ਸਾਂਭ ਸੰਭਾਲ ਕਰੇਗਾ ਉਸ ਨੂੰ ਹੀ ਬੂਟੇ ਦਿੱਤੇ  ਜਾਣਗੇ । 

Post a Comment

Previous Post Next Post