ਪ੍ਰਸ਼ਾਸਨ ਵਲੋਂ ਬਾਲ ਅਤੇ ਕਿਸ਼ੋਰ ਮਜ਼ਦੂਰੀ ਨੂੰ ਰੋਕਣ ਲਈ ਚੁੱਕੇ ਜਾ ਰਹੇ ਹਨ ਸਖਤ ਕਦਮ

bttnews
By -
0

ਪ੍ਰਸ਼ਾਸਨ ਵਲੋਂ ਬਾਲ ਅਤੇ ਕਿਸ਼ੋਰ ਮਜ਼ਦੂਰੀ ਨੂੰ ਰੋਕਣ ਲਈ ਚੁੱਕੇ ਜਾ ਰਹੇ ਹਨ ਸਖਤ ਕਦਮ

 ਸ੍ਰੀ ਮੁਕਤਸਰ ਸਾਹਿਬ 2 ਜੁਲਾਈ (BTTNEWS)-  ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਸਵਰਨਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਬਾਲ ਅਤੇ ਕਿਸ਼ੋਰ ਮਜ਼ਦੂਰੀ ਦੇ ਖਾਤਮੇਂ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਚੈਕਿੰਗ ਟੀਮ ਨੇ  ਸ਼ਹਿਰ ਸ੍ਰੀ ਮੁਕਤਸਰ ਸਾਹਿਬ ਅਤੇ ਮੰਡੀ ਬਰੀਵਾਲਾ ਵਿੱਚ ਵੱਖ ਵੱਖ ਥਾਵਾਂ ਤੇ ਚੈਕਿੰਗ ਕੀਤੀ ।

       ਚੈਕਿੰਗ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਵਿੱਚ ਦੁਕਾਨਦਾਰਾਂ ਨੂੰ ਬਾਲ ਮਜਦੂਰੀ ਐਕਟ ਬਾਰੇ ਦੱਸਿਆ ਗਿਆ ਅਤੇ ਜਿਹੜੀਆਂ ਦੁਕਾਨਾਂ ਤੇ ਬਾਲ ਮਜਦੂਰੀ ਕਰਦੇ ਬੱਚੇ ਪਾਏ ਗਏ, ਉਹਨਾਂ ਦੁਕਾਨਦਾਰਾਂ ਤੇ ਮੌਕੇ  ਤੇ ਕਾਰਵਾਈ ਵੀ ਕੀਤੀ ਗਈ।

                   ਇਸ ਮੌਕੇ ਟੀਮ ਵਿੱਚ ਪੁਲਿਸ ਪ੍ਰਸ਼ਾਸਨ  ਤੋਂ  ਇਲਾਵਾ ਡਾ.ਸੀਮਾ ਗੋਇਲ, ਗੁਰਵਿੰਦਰ ਸਿੰਘ ਵਿਰਕ ਤਹਿਸੀਲਦਾਰ, ਹਰਿੰਦਰਪਾਲ ਸਿੰਘ ਬੇਦੀ ਨਾਇਬ ਤਹਿਸੀਲਦਾਰ, ਸਤਵੰਤ ਕੌਰ ਸੀ.ਡੀ.ਪੀ.ਓ, ਸੋਰਵ ਚਾਵਲਾ ਚਾਈਲਡ ਪ੍ਰੋਟੈਕਸ਼ਨ ਅਫਸਰ, ਲਵਪ੍ਰੀਤ ਕੌਰ ਲੇਬਰ ਇੰਸਪੈਕਟਰ, ਪ੍ਰਦੀਪ ਮਿੱਤਲ ਵੀ ਮੌਜੂਦ ਸਨ। 

Post a Comment

0 Comments

Post a Comment (0)
3/related/default