Page Nav

Grid

GRID_STYLE

Grid

GRID_STYLE

Hover Effects

Classic Header

{fbt_classic_header}

 ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ, ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No.7035100015, WhatsApp - 9582900013 ,ਈਮੇਲ contact-us@bttnews.online

ਤਾਜਾ ਖਬਰਾਂ

latest

 ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No. 7035100015, WhatsApp - 9582900013 ,ਈਮੇਲ contact-us@bttnews.online

ਡਾ. ਦਵਿੰਦਰ ਸਿੰਘ ਸੋਢੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 16 ਅਗਸਤ ਬੁੱਧਵਾਰ ਨੂੰ

 -ਵਿਕਾਸ ਮਿਸ਼ਨ ਨੇ ਡਾ. ਸੋਢੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸ੍ਰੀ ਮੁਕਤਸਰ ਸਾਹਿਬ : 14 ਅਗਸਤ (BTTNEWS)- ਸ਼ਹਿਰ ਦੇ ਸਭ ਤੋਂ ਪੁਰਾਣੇ ਡਾਕਟਰਾਂ ਵਿਚੋਂ ਪ੍ਰਸਿਧੀ ਪ੍ਰਾ...

 -ਵਿਕਾਸ ਮਿਸ਼ਨ ਨੇ ਡਾ. ਸੋਢੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਸ੍ਰੀ ਮੁਕਤਸਰ ਸਾਹਿਬ : 14 ਅਗਸਤ (BTTNEWS)- ਸ਼ਹਿਰ ਦੇ ਸਭ ਤੋਂ ਪੁਰਾਣੇ ਡਾਕਟਰਾਂ ਵਿਚੋਂ ਪ੍ਰਸਿਧੀ ਪ੍ਰਾਪਤ ਡਾ. ਦਵਿੰਦਰ ਸਿੰਘ ਸੋਢੀ (87) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਸੇਵਾ ਮੁਕਤ ਅਧਿਆਪਕਾ ਜਸਵੀਰ ਕੌਰ ਸੋਢੀ ਅਤੇ ਦੋ ਸਪੁੱਤਰ ਸੇਵਾ ਮੁਕਤ ਲੈਫਟੀਨੈਂਟ ਕਰਨਲ ਡਾ. ਪਰਮਿੰਦਰ ਸਿੰਘ ਅਤੇ ਡਾ. ਸਮਰਿੰਦਰ ਸਿੰਘ, ਨੂੰਹਾਂ ਡਾ. ਮਨਮੀਤ ਕੌਰ ਸੋਢੀ ਅਤੇ ਡਾ. ਜਸਵਿੰਦਰ ਕੌਰ ਸੋਢੀ ਸਪੁੱਤਰੀ ਇੰਦਰਪ੍ਰੀਤ ਕੌਰ ਦੱਤ ਧਰਮਪਤਨੀ ਸਵ: ਜਗਤਿੰਦਰ ਸਿੰਘ ਦੱਤ ਛੱਡ ਗਏ ਹਨ। ਇਸ ਤੋਂ ਇਲਾਵਾ ਡਾ. ਗੁਰਨੂਰ ਕੌਰ ਦੱਤ, ਸੰਤ ਬਕਸ ਸਿੰਘ ਦੱਤ ਐਡਵੋਕੇਟ, ਡਾ. ਗੁਰਮੇਹਰ ਕੌਰ, ਹਰਸਿਦਕ ਕੌਰ, ਅੰਗਦ ਜਗਤਇੰਦਰ ਸਿੰਘ ਸੋਢੀ ਅਤੇ ਬਰਕਤ ਸੋਢੀ ਸਮੇਤ ਪੋਤੇ, ਪੋਤਰੀਆਂ, ਦੋਹਤੇ ਅਤੇ ਦੋਹਤੀਆਂ ਦੀ ਮਹਿਕਦੀ ਬਗੀਚੀ ਵੀ ਆਪਣੇ ਸਤਿਕਾਰਤ ਸਵ: ਡਾ. ਸੋਢੀ ਨੂੰ ਕਦੇ ਨਹੀਂ ਭੁਲਾ ਸਕੇਗੀ। ਕਰੀਬ 87 ਸਾਲ ਪਹਿਲਾਂ ਪਿਤਾ ਈਸ਼ਰ ਸਿੰਘ ਸੋਢੀ ਦੇ ਗ੍ਰਹਿ ਵਿਖੇ ਮਾਤਾ ਸੁਮਿਤਰਾ ਦੇਵੀ ਸੋਢੀ ਦੀ ਕੁਖੋਂ ਜਨਮ ਲੈਣ ਵਾਲੇ ਸਵ: ਡਾ. ਸੋਢੀ 1963 ਵਿਚ ਮੁਕਤਸਰ ਵਿਖੇ ਆ ਕੇ ਵੱਸ ਗਏ ਅਤੇ ਡਾਕਟਰੀ ਕਿੱਤੇ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਨਾਮਣਾ ਖੱਟਿਆ। ਲਾਇਨਜ਼ ਕਲੱਬ ਦੇ ਸਭ ਤੋਂ ਸੀਨੀਅਰ ਮੈਂਬਰ ਡਾ. ਸੋਢੀ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਸਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਅੱਜ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਮੈਡਮ ਜਸਬੀਰ ਕੌਰ ਸੋਢੀ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮਿਸ਼ਨ ਦੇ ਸੀਨੀਅਰ ਆਗੂ ਇੰਜ. ਅਸ਼ੋਕ ਕੁਮਾਰ ਭਾਰਤੀ, ਪ੍ਰਦੀਪ ਧੂੜੀਆ, ਡਾ. ਸੰਜੀਵ ਮਿੱਡਾ, ਚੌ. ਬਲਬੀਰ ਸਿੰਘ ਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਸਵ: ਡਾ. ਦਵਿੰਦਰ ਸਿੰਘ ਸੋਢੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 16 ਅਗਸਤ ਬੁੱਧਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਸਥਾਨਕ ਬਠਿੰਡ ਰੋਡ ਸਥਿਤ ਸ਼ਾਂਤੀ ਭਵਨ ਵਿਖ ਪਵੇਗਾ। 

ਡਾ. ਦਵਿੰਦਰ ਸਿੰਘ ਸੋਢੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 16 ਅਗਸਤ ਬੁੱਧਵਾਰ ਨੂੰ
 ਮਿਸ਼ਨ ਪ੍ਰਧਾਨ ਢੋਸੀਵਾਲ ਤੇ ਦੂਸਰੇ ਮੈਂਬਰ ਸੋਢੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅਤੇ ਇੰਨਸੈੱਟ ਸਵ: ਡਾ. ਦਵਿੰਦਰ ਸਿੰਘ ਸੋਢੀ ਦੀ ਫਾਇਲ ਫੋਟੋ।


No comments

Ads Place