Page Nav

Grid

GRID_STYLE

Grid

GRID_STYLE

Hover Effects

Classic Header

{fbt_classic_header}

 ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ, ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No.7035100015, WhatsApp - 9582900013 ,ਈਮੇਲ contact-us@bttnews.online

ਤਾਜਾ ਖਬਰਾਂ

latest

 ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No. 7035100015, WhatsApp - 9582900013 ,ਈਮੇਲ contact-us@bttnews.online

'ਖੇਡਾਂ ਵਤਨ ਪੰਜਾਬ ਦੀਆਂ` ਸੀਜ਼ਨ-2 ਦੀ ਮਸ਼ਾਲ 'ਸ੍ਰੀ ਮੁਕਤਸਰ ਸਾਹਿਬ' ਪਹੁੰਚਣ ਤੇ ਭਰਵਾਂ ਸਵਾਗਤ

  - ਵਿਧਾਇਕ ਤੇ ਐਸ.ਐਸ.ਪੀ. ਨੇ ਜਿ਼ਲ੍ਹਾ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਤੋਂ `ਖੇਡਾਂ ਵਤਨ ਪੰਜਾਬ ਦੀ ਮਸ਼ਾਲ ਮਾਰਚ ਨੂੰ ਬਠਿੰਡਾ ਲਈ ਕੀਤਾ ਰਵਾਨਾ -ਅੰਤਰ ਰਾਸ਼ਟਰੀ ...

 - ਵਿਧਾਇਕ ਤੇ ਐਸ.ਐਸ.ਪੀ. ਨੇ ਜਿ਼ਲ੍ਹਾ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਤੋਂ `ਖੇਡਾਂ ਵਤਨ ਪੰਜਾਬ ਦੀ ਮਸ਼ਾਲ ਮਾਰਚ ਨੂੰ ਬਠਿੰਡਾ ਲਈ ਕੀਤਾ ਰਵਾਨਾ

-ਅੰਤਰ ਰਾਸ਼ਟਰੀ ਖੇਡ ਦਿਵਸ ਜਿ਼ਲ੍ਹਾ ਰੈਡ ਕਰਾਸ ਭਵਨ ਵਿਖੇ ਆਯੋਜਿਤ

ਸ੍ਰੀ ਮੁਕਤਸਰ ਸਾਹਿਬ 29  ਅਗਸਤ (BTTNEWS)- ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਸਾਲ ਦੀ ਸਫਲਤਾ ਤੋਂ ਬਾਅਦ ਇਸ ਸਾਲ ਸੀਜ਼ਨ-2 ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਹੈ।
   ਇਹ ਮਸ਼ਾਲ ਮਾਰਚ  ਪੰਜਾਬ ਦੇ ਵੱਖ ਵੱਖ ਜਿਲਿਆ ਤੋਂ ਹੁੰਦੀ ਹੋਈ ਜ੍ਰਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੀ ।
  ਫਾਜਿ਼ਲਕਾ ਜਿਲ੍ਹੇ ਦੇ ਪਿੰਡ ਲੱਧੂਵਾਲਾ ਤੋਂ  ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿੱਚ ਦਾਖਲ ਹੋਣ ਤੇ ਅਨਿੰਦਰਵੀਰ ਕੌਰ ਜਿ਼ਲ੍ਹਾ ਖੇਡ ਅਫਸਰ ਅਤੇ ਡੀ.ਐਸ.ਪੀ. ਸਤਨਾਮ ਸਿੰਘ ਵਿਰਕ ਨੇ ਇਸ ਮਸ਼ਾਲ ਨੂੰ ਪ੍ਰਾਪਤ ਕੀਤਾ।
 

'ਖੇਡਾਂ ਵਤਨ ਪੰਜਾਬ ਦੀਆਂ` ਸੀਜ਼ਨ-2 ਦੀ ਮਸ਼ਾਲ 'ਸ੍ਰੀ ਮੁਕਤਸਰ ਸਾਹਿਬ' ਪਹੁੰਚਣ ਤੇ ਭਰਵਾਂ ਸਵਾਗਤ

                               ਇਹ ਮਸ਼ਾਲ ਮਾਰਚ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚੋਂ ਹੁੰਦਾ ਹੋਇਆ, ਜਿ਼ਲ੍ਹਾ ਰੈਡ ਕਰਾਸ ਭਵਨ ਵਿਖੇ ਪਹੁੰਚਣ ਤੇ ਪੰਜਾਬ ਪੁਲਿਸ ਦੇ ਬੈਂਡ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਅੰਤਰ ਰਾਸ਼ਟਰੀ ਖੇਡ ਦਿਵਸ  ਤੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਵਲੋਂ ਹਾਕੀ ਦੀ ਖੇਡ ਵਿੱਚ ਪਾਇਆ ਗਿਆ ਆਪਣਾ ਵੱਡਮੁੱਲੇ ਯੋਗਦਾਨ ਸਬੰਧੀ ਵੀ ਸਮਾਗਮ ਆਯੋਜਿਤ ਕੀਤਾ ਗਿਆ ਅਤੇ ਇਸ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।
                                ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ  ਭਗਵੰਤ ਮਾਨ ਦੀ ਸੋਚ ਹੈ ਕਿ ਕਿਸੇ ਵੇਲੇ ਖੇਡਾਂ ਵਿੱਚ ਪਹਿਲੇ ਨੰਬਰ ‘ਤੇ ਰਹੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਇਆ ਜਾਵੇ ਅਤੇ ਆਪਣੇ ਇਸੇ ਉਦੇਸ਼ ਨੂੰ ਲੈ ਕੇ ਖੇਡਾਂ ਵਤਨ ਪੰਜਾਬ ਦੀਆਂ` ਸੀਜ਼ਨ-2 ਕਰਵਾਈਆਂ ਜਾ ਰਹੀਆਂ ਹਨ, ਜਿਹਨਾਂ ਤੋਂ ਸੇਧ ਲੈ ਕੇ ਨੌਜਵਾਨ ਪੀੜ੍ਹੀ ਨਸਿ਼ਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਬਚ ਕੇ ਆਪਣੇ ਆਪ ਨੂੰ ਖੇਡਾਂ ਨਾਲ ਜੋੜਣਗੇ ਅਤੇ ਨਰੋਏ ਸਮਾਜ ਦੀ ਸਿਰਜਨਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਚੰਗਾ ਉਪਰਾਲਾ ਹੈ ਜਿਸ ਵਿਚ ਹਰ ਉਮਰ ਵਰਗ ਦੇ ਲੋਕ ਅਤੇ ਕਲੱਬਾਂ ਦੀਆਂ ਟੀਮਾਂ ਭਾਗ ਲੈ ਸਕਣਗੀਆਂ।
   ਇਸ ਮੌਕੇ ਹਰਮਨਬੀਰ ਸਿੰਘ ਗਿੱਲ ਐਸ.ਐਸ.ਪੀ. ਨੇ ਕਿਹਾ ਕਿ ਪੁਲਿਸ ਵਿਭਾਗ ਵਲੋਂ ਨਸ਼ੇ ਨੂੂੰ ਰੋਕਣ ਲਈ ਹਰ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਅਤੇ ਜਲਦੀ ਨਸ਼ੇ ਵੇਚਣ ਵਾਲਿਆਂ ਸਬੰਧੀ ਜਾਣਕਾਰੀ ਦੇਣ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਜਾ ਰਿਹਾ ਹੈ। ਉਹਨਾਂ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਵਿਭਾਗ ਵਲੋਂ ਲੋਕਾਂ ਨੂੰ ਨਸ਼ੇ ਤੋਂ ਬਚਾਉਣ ਲਈ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਜੋੜਿਆ ਜਾ ਰਿਹਾ ਹੈ।  

  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ,  ਜਸ਼ਨ ਬਰਾੜ ਜਿ਼ਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਰਾਜੀਵ ਛਾਬੜਾ ਜਿ਼ਲ੍ਹਾ ਸਿੱਖਿਆ ਅਫਸਰ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਸਾਬਕਾ ਡਿਪਟੀ ਡੀ.ਈ.ਓ ਸ਼ਮਸ਼ੇਰ ਸਿੰਘ, ਹਾਕੀ ਕੋਚ ਸਤਪਾਲ ਸਿੰਘ ਮਾਨ, ਤੋਂ ਇਲਾਵਾ ਖੇਡ ਕੋਚ, ਖੇਡ ਪ੍ਰੇਮੀ ਅਤੇ ਪਤਵੱਤੇ ਵਿਅਕਤੀ ਮੌਜੂਦ ਸਨ।


 ਇਸ ਮੌਕੇ ਤੇ ਹਲਕਾ ਵਿਧਾਇਕ ਕਾਕਾ ਬਰਾੜ, ਐਸ.ਐਸ.ਪੀ. ਅਤੇ ਖੇਡ ਪ੍ਰੇਮੀਆਂ ਵਲੋਂ ਖੇਡਾਂ ਵਤਨ ਪੰਜਾਬ-2 ਨਾਲ ਸਬੰਧਿਤ ਮਸ਼ਾਲ ਮਾਰਚ ਪੂਰੇ ਸ਼ਾਨੋ ਸ਼ੋਕਤ ਨਾਲ ਪੰਜਾਬ ਪੁਲਿਸ ਦੀ ਮੁਧਰ ਧੁੰਨ ਨਾਲ  ਅਗਲੇ ਪੜਾਅ ਬਠਿੰਡਾ ਲਈ ਰਵਾਨਾ ਕੀਤਾ ।

No comments

Ads Place