ਐਡਵੋਕੇਟ ਅਸ਼ੋਕ ਗਿਰਧਰ ਨੂੰ ਸਦਮਾ, ਵੱਡੇ ਭੈਣ ਜੀ ਸਵਰਗਵਾਸ

BTTNEWS
By -
0

 ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 24 ਅਗਸਤ ਵੀਰਵਾਰ ਨੂੰ 

ਸ੍ਰੀ ਮੁਕਤਸਰ ਸਾਹਿਬ : 23 ਅਗਸਤ (BTTNEWS)- ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਮਿਸ਼ਨ ਸਹਿਯੋਗੀ ਚੱਲੇ ਆ ਰਹੇ ਸੀਨੀਅਰ ਐਡਵੋਕੇਟ ਅਸ਼ੋਕ ਗਿਰਧਰ ਦੇ ਫਾਜ਼ਿਲਕਾ ਨਿਵਾਸੀ ਵੱਡੇ ਭੈਣ ਜੀ ਰਾਜ ਰਾਣੀ ਕਾਠਪਾਲ (70) ਧਰਮਪਤਨੀ ਕੇਵਲ ਕ੍ਰਿਸ਼ਨ ਕਾਠਪਾਲ ਸੰਖੇਪ ਬਿਮਾਰੀ ਪਿਛੋਂ ਅਕਾਲ ਚਲਾਣਾ ਕਰ ਗਏ ਹਨ। ਉਹ ਆਪਣੇ ਪਿਛੇ ਪਤੀ ਸ਼ਾਦੀ ਸ਼ੁਦਾ ਪੁੱਤਰ ਦਾਨਸ਼ ਕਾਠਪਾਲ ਅਤੇ ਸ਼ਾਦੀ ਸ਼ੁਦਾ ਪੁੱਤਰੀ ਬਿੰਦੀਆ ਸਮੇਤ ਪੋਤੇ-ਪੋਤਰੀਆਂ ਅਤੇ ਦੋਹਤੇ ਦੋਹਤੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਜਿਕਰਯੋਗ ਹੈ ਸਵ: ਰਾਜ ਰਾਣੀ ਮਿਸ਼ਨ ਦੇ ਸੀਨੀਅਰ ਮੈਂਬਰ ਮਿਸ਼ਨ ਸੇਵਕ ਰਾਜਿੰਦਰ ਖੁਰਾਣਾ ਦੇ ਸਕੇ ਮਾਸੀ ਜੀ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਸਮੇਤ ਡਾ. ਸੁਰਿੰਦਰ ਗਿਰਧਰ, ਜਗਦੀਸ਼ ਚੰਦਰ ਧਵਾਲ, ਆਰ.ਕੇ. ਗਾਬਾ (ਗਾਬਾ ਫੋਟੋ ਸਟੇਟ), ਪ੍ਰਸ਼ੋਤਮ ਗਿਰਧਰ, ਐਡਵੋਕੇਟ ਪੰਕਜ ਗਿਰਧਰ, ਸਾਹਿਲ ਕੁਮਾਰ ਹੈਪੀ, ਡਾ. ਜਸਵਿੰਦਰ ਸਿੰਘ, ਡਾ. ਸੰਜੀਵ ਮਿੱਡਾ ਅਤੇ ਪ੍ਰਦੀਪ ਧੂੜੀਆ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਗਿਰਧਰ ਅਤੇ ਖੁਰਾਣਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਰਾਜ ਰਾਣੀ ਕਾਠਪਾਲ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 24 ਅਗਸਤ ਵੀਰਵਾਰ ਨੂੰ ਉਹਨਾਂ ਦੇ ਗ੍ਰਹਿ ਨਿਵਾਸ ਫਾਜ਼ਿਲਕਾ ਦੇ ਗੁਰੂਦੁਆਰਾ ਸ੍ਰੀ ਸਿੰਘ ਸਭਾ ਵਿਖੇ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਪਵੇਗਾ। 

ਐਡਵੋਕੇਟ ਅਸ਼ੋਕ ਗਿਰਧਰ ਨੂੰ ਸਦਮਾ, ਵੱਡੇ ਭੈਣ ਜੀ ਸਵਰਗਵਾਸ
ਸਵ: ਰਾਜ ਰਾਣੀ ਕਾਠਪਾਲ ਦੀ ਫਾਇਲ ਫੋਟੋ।


Post a Comment

0 Comments

Post a Comment (0)
3/related/default