ਪਿੰਡਾ ਵਾਲਿਆਂ ਦੀਆਂ ਸਮੱਸਿਆਵਾਂ ਸੁਨਣ ਲਈ DC ਨੇ ਜਾਰੀ ਕੀਤਾ ਸਡਿਊਲਡ

BTTNEWS
0

 ਸ੍ਰੀ ਮੁਕਤਸਰ ਸਾਹਿਬ 1 ਸਤੰਬਰ (BTTNEWS)-   ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ  ਦੇ ਪਿੰਡਾਂ ਵਿੱਚ 4 ਸਤੰਬਰ ਤੋਂ 27 ਸਤੰਬਰ 2023 ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ  ਸਵੇਰੇ 11.00 ਵਜੇ ਤੋਂ ਦੁਪਹਿਰ ਤੱਕ ਪ੍ਰੋਗਰਾਮ ਦਾ ਸਡਿਊਲਡ ਉਲੀਕਿਆ ਗਿਆ ਹੈ।

ਜਾਰੀ ਕੀਤੇ ਸਡਿਊਲਡ ਅਨੁਸਾਰ ਡਿਪਟੀ ਕਮਿਸ਼ਨਰ ਵਲੋਂ ਖੁਦ 5 ਸਤੰਬਰ ਨੂੰ ਸ਼ਹਿਰੀ ਖੇਤਰ ਗਿੱਦੜਬਾਹਾ, 12 ਸਤੰਬਰ ਨੂੰ ਸ਼ਹਿਰੀ ਖੇਤਰ ਸ੍ਰੀ ਮੁਕਤਸਰ ਸਾਹਿਬ ਵਿਖੇ, 19 ਸਤੰਬਰ ਨੂੰ ਸ਼ਹਿਰ ਖੇਤਰ ਮਲੋਟ ਅਤੇ 26 ਸਤੰਬਰ ਨੂੰ ਬਰੀਵਾਲਾ ਦੇ  ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ।

     ਇਸੇ ਲੜੀ ਤਹਿਤ ਐਸ.ਡੀ.ਐਮ.ਗਿੱਦੜਬਾਹਾ ਵਲੋਂ 4 ਸਤੰਬਰ  ਨੂੰ ਭੁੰੜੜ ਵਿਖੇ ਲੁੰਡੇਵਾਲਾ, ਥਰਾਜਵਾਲਾ,15 ਸਤੰਬਰ ਨੂੰ ਕੋਠੇ ਚੀਦਿਆਂਵਾਲਾ ਵਿਖੇ ਕੋਠੇ ਹਜ਼ੂਰੇਵਾਲਾ, ਕੋਠੇ ਢਾਬਾ ਵਾਲੇ, 22 ਸਤੰਬਰ ਨੂੰ ਕੋਟਭਾਈ ਵਿਖੇ  ਕੋਠੇ ਹਿੰਮਤਪੁਰਾ ਅਤੇ ਕੋਠੇ ਦਸ਼ਮੇਸ਼ ਨਗਰ ਅਤੇ 27 ਸਤੰਬਰ ਨੂੰ ਦੌਲਾ ਵਿਖੇ ਪਿੰਡ ਭਾਰੂ,ਪਿਉਰੀ ਅਤੇ ਮਧੀਰ ਦੇ ਲੋਕਾਂ ਦੀ ਸਿ਼ਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ।
                      
         ਐਸ.ਡੀ.ਐਮ. ਮਲੋਟ ਵਲੋਂ 11 ਸਤੰਬਰ ਨੂੰ ਦਾਨੇਵਾਲਾ ਵਿਖੇ ਕਿੰਗਰਾ, ਘੁਮਿਆਰ ਖੇੜਾ ਅਤੇ ਰੱਥੜਿਆਂ, 18 ਸਤੰਬਰ ਨੂੰ ਗੋਨਿਆਣਾ ਵਿਖੇ  ਰਹੂੜਿਆਂਵਾਲੀ ਅਤੇ ਧਿਗਾਣਾ  ਪਿੰਡਾਂ ਦੇ  ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ।
 ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਵਲੋਂ 14 ਸਤੰਬਰ  ਨੂੰ ਪਿੰਡ  ਅਟਾਰੀ ਵਿਖੇ ਪਿੰਡ ਚੱਕ ਬਧਾਈ ਅਤੇ ਅਕਾਲੜ੍ਹ, 21 ਸਤੰਬਰ ਨੂੰ ਪਿੰਡ ਮੌੜ ਵਿਖੇ ਰਾਮਗੜ੍ਹ ਚੁੰਘਾ ਅਤੇ ਬਲਮਗੜ੍ਹ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ
                       
      ਜਿ਼ਲ੍ਹਾ ਮਾਲ ਅਫਸਰ ਸ੍ਰੀ ਮੁਕਤਸਰ ਸਾਹਿਬ ਵਲੋਂ 6 ਸਤੰਬਰ ਨੂੰ ਭੁਲੇਰੀਆ ਵਿਖੇ ਪਿੰਡ ਸ਼ੇਰਗੜ੍ਹ,ਖਾਨੇ ਕੀ ਢਾਬ, 13 ਸਤੰਬਰ ਨੂੰ  ਸਾਉਂਕੇ ਵਿਖੇ ਰਾਮ ਨਗਰ-ਝੋਰੜ, 20 ਸਤੰਬਰ ਨੂੰ ਲੱਖੇਵਾਲੀ ਵਿਖੇ ਚੱਕ ਮਦਰੱਸਾ,ਨੰਦਗੜ੍ਹ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਪਹੁੰਚਣਗੇ।
                           
   ਡੀ.ਡੀ.ਪੀ.ਓ ਵਲੋਂ 8 ਸਤੰਬਰ ਨੂੰ ਖਿੜਕੀਆਂਵਾਲਾ ਵਿਖੇ ਆਸਾ ਬੁੱਟਰ, ਸੂਰੇਵਾਲਾ ਅਤੇ ਵਾੜਾ ਕਿਸ਼ਨਪੁਰਾ ਅਤੇ 25 ਸਤੰਬਰ ਨੂੰ ਜੰਡਵਾਲਾ ਵਿਖੇ ਮੱਲਵਾਲਾ, ਕਟੋਰੇਵਾਲਾ ਅਤੇ ਸ਼ੇਖੂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।

                            ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ  ਸਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਉਸਮੈਂਟ ਕਰਵਾਈ ਜਾਵੇ  ਤਾਂ ਜ਼ੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇ। 

ਪਿੰਡਾ ਵਾਲਿਆਂ ਦੀਆਂ ਸਮੱਸਿਆਵਾਂ ਸੁਨਣ ਲਈ CD ਨੇ ਜਾਰੀ ਕੀਤਾ ਸਡਿਊਲਡ


Post a Comment

0Comments

Post a Comment (0)