ਸੰਕਲਪ ਸੁਸਾਇਟੀ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ: ਜਗਰੀਤ ਸੰਧੂ ਦਾ ਕੀਤਾ ਗਿਆ ਸਨਮਾਨ

BTTNEWS
By -
0

 ਸ੍ਰੀ ਮੁਕਤਸਰ ਸਾਹਿਬ 6 ਅਕਤੂਬਰ (BTTNEWS)-ਸਮਾਜ ਸੇਵੀ ਸੰਸਥਾ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:)ਦੁਆਰਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਜਗਰੀਤ ਕੌਰ ਸੰਧੂ ਨੂੰ ਓਹਨਾ ਦੇ ਦਫ਼ਤਰ ਪੁੱਜ ਕੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆ ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਸਨਮਾਨ ਉਹਨਾਂ ਦੀਆਂ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਵਧੀਆ ਤੇ ਬੇਹਤਰੀਨ ਢੰਗ ਨਾਲ  ਨਿਭਾਉਣ ਬਦਲੇ ਕੀਤਾ ਗਿਆ। ਇਸ ਮੌਕੇ ਸੰਸਥਾ ਦੁਆਰਾ ਉਹਨਾਂ ਨੂੰ ਯਕੀਨ ਦੁਆਇਆ ਗਿਆ ਕਿ ਸੰਕਲਪ ਸੁਸਾਇਟੀ ਹਮੇਸ਼ਾਂ ਮਾਂ ਬੋਲੀ ਪੰਜਾਬੀ ਦੀ ਸ਼ਾਨ ਤੇ ਇਸਦੀ ਸਲਾਮਤੀ ਲਈ ਵਿਭਾਗ ਨਾਲ ਲੱਕ ਬੰਨ੍ਹ ਕੇ ਖੜਦੀ ਹੈ ਤੇ ਹਮੇਸ਼ਾਂ ਖੜ੍ਹੀ ਰਹੇਗੀ।ਸੰਧੂ ਨੇ ਦੱਸਿਆ ਕਿ  ਸੰਸਥਾ ਦੇ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਪਹਿਲਾ ਵੀ ਸਮੇਂ ਸਮੇਂ ਤੇ ਸੰਸਥਾ ਦੁਆਰਾ ਵੱਡੇ ਪੱਧਰ ਤੇ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨਾਲ ਜੁੜੇ ਪ੍ਰੋਗਰਾਮ ਕਰਵਾਏ ਜਾਣਦੇ ਹਨ ਤੇ ਭਵਿੱਖ ਵਿੱਚ ਵੀ ਇਹ ਉਪਰਾਲੇ ਜਾਰੀ ਰਹਿਣਗੇ।ਆਪਣੇ ਸਨਮਾਨ ਬਦਲੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਜਗਰੀਤ ਕੌਰ ਸੰਧੂ ਨੇ ਸੰਸਥਾ ਦਾ ਧੰਨਵਾਦ ਕੀਤਾ ਤੇ ਵਿਭਾਗ ਦੁਆਰਾ ਸੰਸਥਾ ਦੀਆਂ ਕਾਰਗੁਜ਼ਾਰੀਆਂ ਵਿੱਚ ਨਿਯਮਾਂ ਦੀ ਪਾਲਣਾ ਕਰਦਿਆਂ ਸਾਥ ਦੇਣ ਦਾ ਭਰੋਸਾ ਵੀ ਦਿੱਤਾ।

ਸੰਕਲਪ ਸੁਸਾਇਟੀ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ: ਜਗਰੀਤ ਸੰਧੂ ਦਾ ਕੀਤਾ ਗਿਆ ਸਨਮਾਨ
ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਜਗਰੀਤ ਕੌਰ ਸੰਧੂ ਨੂੰ ਸਨਮਾਨਤ ਕਰਦੇ ਸੰਕਲਪ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ


Post a Comment

0 Comments

Post a Comment (0)
3/related/default