ਢੀਂਗਰੀ ਦਾ ਬੀਜ਼ ਬਲਾਕ ਬਾਗਬਾਨੀ ਦਫਤਰ ਵਿਖੇ ਉਪਲੱਬਧ: ਸਹਾਇਕ ਡਾਇਰੈਕਟਰ ਬਾਗਬਾਨੀ

BTTNEWS
0

 ਸ੍ਰੀ ਮੁਕਤਸਰ ਸਾਹਿਬ  23 ਅਕਤੂਬਰ (BTTNEWS)-  ਸਹਾਇਕ ਡਾਇਰੈਕਟਰ ਬਾਗਬਾਨੀ ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਗਬਾਨੀ ਦਫਤਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਢੀਂਗਰੀ ਖੁੰਬ ਦਾ ਬੀਜ ਉਪਲੱਬਧ ਹੈ।

            ਉਹਨਾ ਦੱਸਿਆ ਕਿ ਢੀਂਗਰੀ ਖੁੰਬ ਬੀਜ਼ ਦੀ ਕੀਮਤ 30 ਰੁਪਏ ਪ੍ਰਤੀ ਪੈਕਟ ਹੈ। ਇਹ ਬੀਜ਼ ਬਾਗਬਾਨੀ ਵਿਭਾਗ ਦੇ ਬਲਾਕ ਦਫਤਰਾਂ ਵਿਖੇ ਮਿਲ ਰਿਹਾ ਹੈ।

        ਉਹਨਾਂ ਕਿਹਾ ਕਿ ਘਰੇਲੂ ਬਗੀਚਿਆਂ ਵਿੱਚ ਆਪਣੇ ਖਾਣ ਲਈ ਸਬਜੀਆਂ ਦੀ ਕਾਸ਼ਤ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਮਾਰਕੀਟ ਵਿੱਚ ਵਿਕਣ ਵਾਲੀਆਂ ਜ਼ਹਿਰਲੀਆਂ ਅਤੇ ਰਸਾਇਣਕ ਰਹਿਤ ਖਾਦਾਂ ਤੋਂ ਬਚਿਆ ਜਾ ਸਕੇ।

  ਉਹਨਾਂ ਕਿਹਾ ਕਿ ਢੀਂਗਰੀ ਖੁੰਬ ਬੀਜ ਖਰੀਦਣ ਲਈ ਚਾਹਵਾਨ ਕਿਸਾਨ ਜਿ਼ਲ੍ਹੇ ਦੇ ਬਲਾਕ ਦਫਤਰਾਂ ਨਾਲ ਸੰਪਰਕ ਕਰ ਸਕਦੇ ਹਨ।

  ਬਲਾਕ ਦਫਤਰ ਸ਼੍ਰੀ ਮੁਕਤਸਰ ਸਾਹਿਬ ਵਿਕਾਸ ਭਵਨ, ਨੇੜੇ ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ 

ਬਲਾਕ ਦਫਤਰ ਮਲੋਟ ਦਾ ਦਫਤਰ ਨਵੀਂ ਦਾਣਾ ਮੰਡੀ ਨੇੜੇ ਡੀ.ਐਸ.ਪੀ.ਦਫਤਰ ਮਲੋਟ ਵਿਖੇ ਹੈ।

             ਬਲਾਕ ਦਫਤਰ ਗਿੱਦੜਬਾਹਾ ਦਾ ਦਫਤਰ ਬੀ.ਡੀ.ਪੀ.ਓ ਦਫਤਰ ਗਿੱਦੜਬਾਹਾ ਵਿਖੇ ਅਤੇ ਬਲਾਕ ਦਫਤਰ ਲੰਬੀ ਦਾ ਦਫਤਰ ਸਿਟਰਸ ਅਸਟੇਟ ਬਾਦਲ ਵਿਖੇ ਹੈ।

   ਉਹਨਾਂ ਇਹ ਵੀ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਇਹ ਦਫਤਰ ਬੰਦ ਹੁੰਦੇ ਹਨ। 

ਢੀਂਗਰੀ ਦਾ ਬੀਜ਼ ਬਲਾਕ ਬਾਗਬਾਨੀ ਦਫਤਰ ਵਿਖੇ ਉਪਲੱਬਧ: ਸਹਾਇਕ ਡਾਇਰੈਕਟਰ ਬਾਗਬਾਨੀPost a Comment

0Comments

Post a Comment (0)