ਮੇਲਾ ਮਾਘੀ ਮੌਕੇ ਲਾਇਆ ਗਰਮ ਦੁੱਧ ਦਾ ਲੰਗਰ ਤੇ ਸੰਗਤਾਂ ਨੂੰ ਵੱਖ-ਵੱਖ ਸਕੀਮਾਂ ਤੋਂ ਕਰਾਇਆ ਜਾਣੂ

BTTNEWS
0

 ਸ਼੍ਰੀ ਮੁਕਤਸਰ ਸਾਹਿਬ 18 ਜਨਵਰੀ (BTTNEWS)-ਮੇਲਾ ਮਾਘੀ ਮੌਕੇ ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ(ਰਜਿ.) ਦੁਆਰਾ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਗਰਮ ਦੁੱਧ ਦਾ ਲੰਗਰ, ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ, ਨਮਕੀਨ ਮੱਠੀਆਂ ਤੇ ਬਿਸਕੁਟਾਂ ਦਾ ਖੁੱਲਾ ਲੰਗਰ ਲਾਇਆ ਗਿਆ।

ਮੇਲਾ ਮਾਘੀ ਮੌਕੇ ਲਾਇਆ ਗਰਮ ਦੁੱਧ ਦਾ ਲੰਗਰ ਤੇ ਸੰਗਤਾਂ ਨੂੰ ਵੱਖ-ਵੱਖ ਸਕੀਮਾਂ ਤੋਂ ਕਰਾਇਆ ਜਾਣੂ

 ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੌਕੇ ਲੰਗਰ ਸੇਵਾ ਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਸਟਾਲ ਲਗਾ ਕੇ ਸੰਗਤਾਂ ਨੂੰ ਸਸਤੀਆਂ ਸਰਕਾਰੀ ਸਿਹਤ ਸਹੂਲਤਾਂ ਦੇ ਨਾਲ-ਨਾਲ ਭਾਰਤੀ ਮਿਆਰ ਬਿਊਰੋ ਦੀਆਂ ਸੇਵਾਵਾਂ ਤੋਂ ਵੀ ਜਾਣੂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਕ੍ਰਸਨਾ ਡਾਇਗਨੌਸਟਿਕ ਦੇ ਸਾਂਝੇ ਉੱਦਮ ਸਦਕਾ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਪ੍ਰਾਈਵੇਟਾਂ ਨਾਲੋਂ ਸਸਤੇ ਖੂਨ ਦੇ ਟੈਸਟਾਂ, ਸੀ.ਟੀ. ਸਕੈਨ ਅਤੇ ਐਮ.ਆਰ.ਆਈ ਡਾਇਗਨੌਸਟਿਕ ਟੈਸਟਾਂ ਤੇ ਚਾਨਣਾ ਪਾਇਆ ਗਿਆ। ਸੰਧੂ ਨੇ ਦੱਸਿਆ ਕਿ ਪ੍ਰਚਾਰ ਦੀ ਘਾਟ ਕਾਰਨ ਬਹੁਤ ਘੱਟ ਲੋਕਾਂ ਨੂੰ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀ ਸੀ.ਟੀ ਸਕੈਨ ਮਸ਼ੀਨ ਅਤੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਹੀ ਐਮ.ਆਰ.ਆਈ ਮਸ਼ੀਨ ਦਾ ਪਤਾ ਨਾ ਹੋਣ ਕਾਰਨ ਨਿੱਜੀ ਲੈਬੋਰਟਰੀਆਂ ਅਤੇ ਡਾਇਗਨੌਸਟਿਕ ਸੈਂਟਰਾਂ ਵਿੱਚੋਂ ਆਪਣੀ ਛਿੱਲ ਲਹਾਉਣੀ ਪੈ ਰਹੀ ਹੈ। ਇਸ ਦੇ ਨਾਲ ਹੀ ਸੰਸਥਾ ਦੁਆਰਾ ਭਾਰਤੀ ਮਿਆਰ ਬਿਊਰੋ ਦੀਆਂ ਸੇਵਾਵਾਂ ਬਾਰੇ ਵੀ ਸੰਗਤਾਂ ਨੂੰ ਚੇਤਨ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਸ਼੍ਰੀ ਰਾਜੀਵ ਪੀ. ਡਿਪਟੀ ਡਾਇਰੈਕਟਰ ਜਨਰਲ ਨੌਰਥ, ਸ਼੍ਰੀ ਦੀਪਕ ਅਗਰਵਾਲ ਸੀਨੀਅਰ ਡਾਇਰੈਕਟਰ ਐਂਡ ਹੈੱਡ ਚੰਡੀਗੜ੍ਹ (ਪੰਜਾਬ) ਦੀ ਯੋਗ ਅਗਵਾਈ ਅਤੇ ਸ਼੍ਰੀ ਅਜੇ ਮੌਰੀਆ ਜੁਆਇੰਟ ਡਾਇਰੈਕਟਰ, ਮੈਡਮ ਤਾਲਿਕਾ ਡਿਪਟੀ ਡਾਇਰੈਕਟਰ ਅਤੇ ਸ਼੍ਰੀ ਵਿਕਸਿਤ ਕੁਮਾਰ ਸਟੈਂਡਰਡ ਪ੍ਰੋਮੋਸ਼ਨ ਅਫ਼ਸਰ ਬਿਊਰੋ ਆਫ਼ ਇੰਡੀਅਨ ਸਟੈਂਡਰਡ ਚੰਡੀਗੜ੍ਹ ਦੀ ਨਜ਼ਰਸਾਨੀ ਹੇਠ ਸਿਰੇ ਚਾੜਿਆ ਗਿਆ। ਇਸ ਮੌਕੇ ਹਰਮੰਦਰ ਸਿੰਘ ਕੈਨੇਡਾ, ਸ਼ਿੰਦਰਪਾਲ ਸਿੰਘ, ਪਰਮਜੀਤ ਸਿੰਘ ਮੈਂਬਰ ਪੰਚਾਇਤ ਉਦੇਕਰਨ, ਰਾਹੁਲ ਕਟਾਰੀਆ.ਫਰੈਂਡਜ ਕਲੱਬ ਉਦੇਕਰਨ, ਸੁਮਿਤ ਸਿੰਘ ਐਸ.ਐਸ ਲੈਪਟਾਪ ਐਂਡ ਕੰਪਿਊਟਰਜ਼, ਅਮਰਜੋਤ ਸਿੰਘ, ਭੁਪਿੰਦਰ ਸਿੰਘ, ਡਾ.ਹਿਤੇਸ਼ ਖੁਰਾਨਾ, ਸਤਵਿੰਦਰ ਸਿੰਘ ਰਾਜ ਰੁਪਾਣਾ, ਜਸ਼ਨ ਬੇਦੀ ਸੰਚਾਲਕ ਟੈੱਕ ਸਟੇਸ਼ਨ, ਧਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਪੰਕਜ ਮੌਰੀਆ, ਰਾਹੁਲ ਵਿਨਾਇਕ, ਪ੍ਰੀਤਇੰਦਰ ਸਿੰਘ ਅਤੇ ਭਵਕੀਰਤ ਸਿੰਘ ਸੰਧੂ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

Post a Comment

0Comments

Post a Comment (0)