ਔਰਤਾਂ ਦੇ ਦਬਾਅ ਸਦਕਾ ਹੀ ਸਰਕਾਰ 10 ਲੱਖ 77 ਹਜ਼ਾਰ ਕੱਟੇ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ਲਈ ਹੋਈ ਤਿਆਰ

BTTNEWS
By -
0

 - ਇਸਤਰੀ ਅਕਾਲੀ ਦਲ ਵੱਲੋਂ ਔਰਤਾਂ ਦੀ ਕੀਤੀ ਗਈ ਕਾਨਫਰੰਸ ਵਿੱਚ ਚੁੱਕਿਆ ਗਿਆ ਸੀ ਇਹ ਮੁੱਦਾ - ਹਰਗੋਬਿੰਦ ਕੌਰ

    ਸ੍ਰੀ ਮੁਕਤਸਰ ਸਾਹਿਬ , 24 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਅੱਜ ਦੇਰ ਸ਼ਾਮ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਅੱਜ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ਦਾ ਜੋ ਐਲਾਨ ਕੀਤਾ ਹੈ ਉਹ ਇਸਤਰੀ ਅਕਾਲੀ ਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਔਰਤਾਂ ਦੀ ਕੀਤੀ ਗਈ ਕਾਨਫਰੰਸ ਵਿੱਚ ਹੋਏ ਵੱਡੇ ਇਕੱਠ ਦੇ ਦਬਾਅ ਕਰਕੇ ਹੀ ਕੀਤਾ ਹੈ ।

 ਕਿਉਂਕਿ ਉਕਤ ਕਾਨਫਰੰਸ ਵਿੱਚ ਲੱਖਾਂ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਦੇ ਮਸਲੇ ਨੂੰ ਉਠਾਇਆ ਗਿਆ ਸੀ । ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸੇ ਕਰਕੇ ਹੀ ਕੱਟੇ ਗਏ 10 ਲੱਖ 77 ਹਜ਼ਾਰ ਰਾਸ਼ਨ ਕਾਰਡਾਂ ਨੂੰ ਮੁੜ ਬਹਾਲ ਕਰਨ ਬਾਰੇ ਕਿਹਾ ਹੈ । 

      ਹਰਗੋਬਿੰਦ ਕੌਰ ਨੇ ਕਿਹਾ ਹੈ ਕਿ ਰਾਸ਼ਨ ਕਾਰਡ ਬਹਾਲ ਕਰਨ ਦਾ ਲਾਭ ਤਾਂ ਹੀ ਹੈ ਜੇਕਰ ਲਾਭਪਾਤਰੀਆਂ ਨੂੰ ਹਰ ਮਹੀਨੇ ਕਣਕ ਅਤੇ ਦਾਲਾਂ ਵੀ ਦਿੱਤੀਆਂ ਜਾਣ । ਕਿਉਂਕਿ ਪੰਜਾਬ ਸਰਕਾਰ ਤਾਂ ਕਣਕ ਅਤੇ ਦਾਲ ਬੰਦ ਕਰੀ ਬੈਠੀ ਹੈ ।

      ਉਹਨਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਹੁਣ ਜਾਗਰੂਕ ਹੋ ਚੁੱਕੀਆਂ ਹਨ ਤੇ ਉਹ ਕਿਸੇ ਝਾਂਸੇ ਵਿੱਚ ਨਹੀਂ ਆਉਂਦੀਆਂ । ਉਹਨਾਂ ਕਿਹਾ ਕਿ ਔਰਤਾਂ ਦੀ ਭਲਾਈ ਲਈ ਸਾਰੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਚਲਾਈਆਂ ਗਈਆਂ ਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੰਦ ਕਰ ਰੱਖੀਆਂ ਹਨ ।

ਔਰਤਾਂ ਦੇ ਦਬਾਅ ਸਦਕਾ ਹੀ ਸਰਕਾਰ 10 ਲੱਖ 77 ਹਜ਼ਾਰ ਕੱਟੇ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ਲਈ ਹੋਈ ਤਿਆਰ


Post a Comment

0 Comments

Post a Comment (0)
3/related/default