ਬਠਿੰਡਾ ਦੀ ਕ੍ਰਿਸ਼ਨਾ ਕਲੋਨੀ ਵਿੱਚ ਇਸਤਰੀ ਅਕਾਲੀ ਦਲ ਦੀ ਮੀਟਿੰਗ ਹੋਈ

BTTNEWS
0

 - ਆਮ ਆਦਮੀ ਪਾਰਟੀ ਨੂੰ ਛੱਡ ਕੇ ਦੋ ਦਰਜਨ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ -

ਬਠਿੰਡਾ , 11 ਫਰਵਰੀ (ਨਵਦੀਪ ਕੌਰ ਢਿੱਲੋਂ)- ਇਸਤਰੀ ਅਕਾਲੀ ਦਲ ਦੀ ਮੀਟਿੰਗ ਬੰਗੀ ਨਗਰ ਬਠਿੰਡਾ ਦੀ ਕ੍ਰਿਸ਼ਨਾ ਕਲੋਨੀ ਵਿੱਚ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਐਮ ਸੀ ਗੌਤਮ ਦੀ ਪ੍ਰੇਰਨਾ ਸਦਕਾ ਦੋ ਦਰਜਨ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ । 

      ਇਹਨਾਂ ਪਰਿਵਾਰਾਂ ਦਾ ਹਰਗੋਬਿੰਦ ਕੌਰ ਨੇ ਸਵਾਗਤ ਕੀਤਾ ਤੇ ਸਿਰੋਪੇ ਦਿੱਤੇ । ਉਹਨਾਂ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ ।

      ਇਸ ਮੌਕੇ ਹਰਗੋਬਿੰਦ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਵਰਗ ਦੇ ਲੋਕਾਂ ਨੂੰ ਬੇਹੱਦ ਦੁੱਖੀ ਕੀਤਾ ਹੈ ਅਤੇ ਝੂਠੇ ਲਾਰੇ ਲਗਾ ਕੇ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਹੈ ।

       ਇਸ ਮੌਕੇ ਇਸਤਰੀ ਅਕਾਲੀ ਦਲ ਦੀ ਆਗੂ ਚਰਨਜੀਤ ਕੌਰ ਬਠਿੰਡਾ , ਜਸਵੀਰ ਕੌਰ ਅਤੇ ਜਸਪ੍ਰੀਤ ਕੌਰ ਤੋਂ ਇਲਾਵਾ ਬਿਮਲਾ , ਰੇਖਾ ਕੌਰ , ਪੂਜਾ , ਅਮਰਜੀਤ ਕੌਰ ਅਤੇ ਰੀਮਾ ਆਦਿ ਮੌਜੂਦ ਸਨ । 

ਬਠਿੰਡਾ ਦੀ ਕ੍ਰਿਸ਼ਨਾ ਕਲੋਨੀ ਵਿੱਚ ਇਸਤਰੀ ਅਕਾਲੀ ਦਲ ਦੀ ਮੀਟਿੰਗ ਹੋਈ


Post a Comment

0Comments

Post a Comment (0)