ਆਂਗਣਵਾੜੀ ਸੈਂਟਰ ਵਿੱਚ ਗੋਦ ਭਰਾਈ ਸਮਾਗਮ ਕਰਵਾਇਆ ਗਿਆ

BTTNEWS
By -
0

 ਸ੍ਰੀ ਮੁਕਤਸਰ ਸਾਹਿਬ , 14 ਮਈ (ਸੁਖਪਾਲ ਸਿੰਘ ਢਿੱਲੋਂ)- ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ ਵਿੱਚ ਸੈਂਟਰ ਦੀ ਇੰਚਾਰਜ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਗੋਦ ਭਰਾਈ ਸਮਾਗਮ ਕਰਵਾਇਆ ਗਿਆ । 

     

ਆਂਗਣਵਾੜੀ ਸੈਂਟਰ ਵਿੱਚ ਗੋਦ ਭਰਾਈ ਸਮਾਗਮ ਕਰਵਾਇਆ ਗਿਆ

 ਇਸ ਸਮੇਂ ਗਰਭਵਤੀ ਔਰਤਾਂ ਨੂੰ ਖਾਣ ਪੀਣ ਲਈ ਸਮਾਨ ਦਿੱਤਾ ਗਿਆ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਜਾਣਕਾਰੀ ਦਿੱਤੀ ਗਈ । ਔਰਤਾਂ ਨੂੰ ਦੱਸਿਆ ਗਿਆ ਕਿ ਉਹ ਚੰਗੇ ਭੋਜਨ ਦਾ ਇਸਤੇਮਾਲ ਕਰਨ ਅਤੇ ਸਮੇਂ ਸਮੇਂ ਸਿਰ ਖੂਨ ਦੀ ਜਾਂਚ ਕਰਵਾਉਂਦੇ ਰਹਿਣ । ਕਿਉਂਕਿ ਬਹੁਤ ਸਾਰੀਆਂ ਔਰਤਾਂ ਵਿੱਚ ਖੂਨ ਦੀ ਘਾਟ ਹੈ । 

       ਇਸ ਮੌਕੇ ਆਂਗਣਵਾੜੀ ਵਰਕਰ ਸਰਬਜੀਤ ਕੌਰ , ਹੈਪਲਰ ਛਿੰਦਰ ਕੌਰ ਅਤੇ ਕੋਰ ਜੀਤ ਕੌਰ ਆਦਿ ਮੌਜੂਦ ਸਨ ।

Post a Comment

0 Comments

Post a Comment (0)
3/related/default