Breaking

ਆਪ ਸਰਕਾਰ ਨੇ ਚਾਰ ਸਾਲਾਂ ਵਿੱਚ ਉਹ ਕੀਤਾ ਜੋ ਦੂਜੀਆਂ ਸਰਕਾਰਾਂ ਨੇ 70 ਸਾਲਾਂ ਵਿੱਚ ਨਹੀਂ ਕੀਤਾ : ਵਿਧਾਇਕ ਕਾਕਾ ਬਰਾੜ

ਹਲਕਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਏ ਕਰੋੜਾਂ ਦੇ ਪ੍ਰੋਜੈਕਟ

139 ਕਰੋੜ ਸੀਵਰੇਜ਼ ਵਾਟਰ ਸਪਲਾਈ ਲਈ, 24 ਕਰੋੜ ਬਰੀਵਾਲਾ ਸੀਵਰੇਜ਼ ਵਾਟਰ ਸਪਲਾਈ ਤੇ 9 ਕਰੋੜ ਗੁਰਦੁਆਰਾ ਸਾਹਿਬ ਦੇ ਗਲਿਆਰਿਆਂ ਲਈ ਮਨਜੂਰ

ਆਮ ਆਦਮੀ ਪਾਰਟੀ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਲੋਕਾਂ ਦੇ ਉਤਸ਼ਾਹ ਨੇ ਕੀਤਾ ਸਾਬਿਤ, 2027 ਵਿੱਚ ਮੁੜ ਤੋਂ ਬਣੇਗੀ ਆਪ ਸਰਕਾਰ

ਸ੍ਰੀ ਮੁਕਤਸਰ ਸਾਹਿਬ, 27 ਮਾਰਚ  : ਸਥਾਨਕ ਚਹਿਲ ਪੈਲੇਸ ਵਿੱਚ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਅਗਵਾਈ ਹੇਠ ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ ਸੰਵਾਦ ਤਹਿਤ ਇੱਕ ਭਰਵੀਂ ਮੀਟਿੰਗ ਕੀਤੀ ਗਈ।ਵਰਕਰਾਂ ਦੇ ਜ਼ੋ਼ਸ ਨੇ ਇਸ ਮੀਟਿੰਗ ਨੂੰ ਰੈਲੀ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮਾਨ ਸਰਕਾਰ ਦੇ ਕੰਮਾਂ ਤੇ ਚਾਨਣਾ ਪਾਇਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਆਪ ਸਰਕਾਰ ਨੇ ਚਾਰ ਸਾਲਾਂ ਵਿੱਚ ਉਹ ਕੰਮ ਕਰ ਦਿੱਤੇ ਜੋ ਦੂਜੀਆਂ ਸਰਕਾਰਾਂ 70 ਸਾਲਾਂ ਵਿੱਚ ਨਹੀਂ ਕਰ ਸਕੀਆਂ।ਆਮ ਆਦਮੀ ਪਾਰਟੀ ਦੀ ਮੀਟਿੰਗ  ਵਿੱਚ ਲੋਕਾਂ ਦੇ ਉਤਸ਼ਾਹ ਨੇ 2027 ਵਿੱਚ ਆਪ ਸਰਕਾਰ ਦੇ ਮੁੜ ਸੱਤਾ ਵਿੱਚ ਆਉਣ ਦਾ ਸਬੂਤ ਦਿੱਤਾ।ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਹਤ, ਸਿੱਖਿਆ ਅਤੇ ਬਿਜਲੀ ਵਰਗੇ ਖੇਤਰਾਂ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ, ਜਿਸ ਕਰਕੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਘਰ ਭਰੇ ਅਤੇ ਲੋਕਾਂ ਨੂੰ ਲੁੱਟਿਆ, ਜਦਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਨੀਤੀਆਂ ਨੂੰ ਘਰ—ਘਰ ਤੱਕ ਪਹੁੰਚਾਉਣ ਤਾਂ ਜੋ ਲੋਕਾਂ ਨੂੰ ਇਸਦਾ ਫਾਇਦਾ ਮਿਲ ਸਕੇ।ਰੈਲੀ ਵਿੱਚ ਲੋਕਾਂ ਦਾ ਭਾਰੀ ਇਕੱਠ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹਨ ਅਤੇ 2027 ਵਿੱਚ ਮੁੜ ਸੱਤਾ ਵਿੱਚ ਲਿਆਉਣ ਲਈ ਤਿਆਰ ਹਨ।ਵਿਧਾਇਕ ਕਾਕਾ ਬਰਾੜ ਨੇ ਆਪਣੇ ਹਲਕੇ ਦੇ ਕੰਮਾਂ ਦਾ ਵੇਰਵਾ ਦਿੰਦਿਆਂ ਆਖਿਆ ਕਿ ਹਲਕੇ ਦੀ ਇਕੋ ਮੰਗ ਸੀਵਰੇਜ਼ ਤੇ ਵਾਟਰ ਵਰਕਸ ਦੇ ਕੰਮ ਦੀ ਸੀ ਜਿਸ ਨੂੰ ਮੁੱਖਮੰਤਰੀ ਭਗਵੰਤ ਸਿੰਘ ਮਾਨ ਨੇ ਨੇਪਰੇ ਚਾੜਿਆ, ਇਸ ਤੋਂ ਬਾਅਦ 139 ਕਰੋੜ ਦੀ ਲਾਗਤ ਨਾਲ ਸੀਵਰੇਜ਼ ਦਾ ਕੰਮ ਸ਼ੁਰੂ ਹੋਇਆ।ਇਸ ਤੋਂ ਇਲਾਵਾ ਮੰਡੀ ਬਰੀਵਾਲਾ ਵਿੱਚ ਸੀਵਰੇਜ਼ ਵੀ ਨਹੀਂ ਸੀ ਜਿਸ ਨੂੰ ਵੀ ਕਰੀਬ 24 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ਼ ਤੇ ਵਾਟਰ ਸਪਲਾਈ ਲਈ ਪਾਸ ਕੀਤਾ ਗਿਆ ਜਦਕਿ 9 ਕਰੋੜ ਰੁਪਏ ਪਵਿੱਤਰ ਸ਼ਹਿਰ ਦੇ ਗਲਿਆਰਿਆਂ ਦੇ ਸ਼ੁੰਦਰੀਕਰਨ ਲਈ ਪਾਸ ਹੋਏ।ਇਸ ਤੋਂ ਇਲਾਵਾ ਅਨੇਕਾਂ ਅਜਿਹੇ ਕੰਮ ਹਨ ਜ਼ੋ ਪਿਛਲੀਆਂ ਸਰਕਾਰ ਨੇ 70 ਸਾਲਾਂ ਵਿੱਚ ਨਹੀਂ ਕੀਤੇ।ਇਸ ਦੌਰਾਨ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਮਾਰਕਿਟ ਕਮੇਟੀ ਮਲੋਟ ਦੇ ਚੇਅਰਮੈਨ ਤੇ ਜਿਲ੍ਹਾ ਪ੍ਰਧਾਨ ਜ਼ਸ਼ਨ ਬਰਾੜ, ਕੋਆਪਰੇਟਿਵ ਬੈਂਕ ਪੰਜਾਬ ਦੇ ਚੇਅਰਮੈਨ ਜਗਦੇਵ ਸਿੰਘ ਬਾਂਮ, ਬੀਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ, ਸੀਨੀਅਰ ਆਗੂ ਦਰਸ਼ਨ ਕਪੂਰ, ਟਰੇਡਜ਼ ਕਮੀਸ਼ਨ ਦੇ ਚੇਅਰਮੈਨ ਕੁਲਵਿੰਦਰ ਸਿੰਘ ਕੰਡਾ, ਬਾਰ ਕੌਂਸਲ ਦੇ ਸੈਕਟਰੀ ਸੌਰਭ ਸ਼ਰਮਾ, ਮਲੋਟ ਸੰਗਠਨ ਇੰਚਾਰਜ਼ ਪਰਮਜੀਤ ਸਿੰਘ, ਬਰੀਵਾਲਾ ਨਗਰ ਪੰਚਾਇਤ ਤੇ ਮੀਤ ਪ੍ਰਧਾਨ ਕੌਂਸਲਰ ਜਥੇਦਾਰ ਬਲਵਿੰਦਰ ਸਿੰਘ ਖਾਲਸਾ ਆਦਿ ਵੱਖ ਵੱਖ ਬੁਲਾਰਿਆਂ ਨੇ ਸੂਬਾ ਸਰਕਾਰ ਦੇ ਚਾਰ ਸਾਲਾਂ ਦੇ ਕੰਮਾਂ ਦੇ ਚਰਚਾ ਕੀਤੀ ਅਤੇ ਲੋਕਾਂ ਨੂੰ ਇਸ ਨੂੰ ਘਰ ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਸ਼ਹਿਰ ਦੇ ਵੱਡੇ ਵੱਡੇ ਪ੍ਰੋਜੈਕਟਾਂ ਨੂੰ ਪਾਸ ਕਰਵਾਉਣ ਲਈ ਪ੍ਰੋਪਟੀ ਡੀਲਰ ਯੂਨੀਅਨ ਦੇ ਆਗੂ ਅਸ਼ੋਕ ਚੁੱਘ ਦੀ ਅਗਵਾਈ ਹੇਠ ਵਿਧਾਇਕ ਕਾਕਾ ਬਰਾੜ ਨੂੰ ਸਨਮਾਨਿਤ ਕੀਤਾ ਗਿਆ।ਸਟੇਜ਼ ਦੀ ਭੂਮਿਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਬਚਿੱਤਰ ਸਿੰਘ ਧਾਲੀਵਾਲ ਵੱਲੋਂ ਬਖੂਬੀ ਨਿਭਾਈ ਗਈ।
ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਸੰਧੂ, ਮਾਰਕਿਟ ਕਮੇਟੀ ਬਰੀਵਾਲਾ ਦੇ ਚੇਅਰਮੈਨ ਰਾਜਿੰਦਰ ਸਿੰਘ ਬਰਾੜ, ਸੀਨੀਅਰ ਆਗੂ ਸੰਤ ਸਿੰਘ ਬਰਾੜ, ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ, ਕੱਚਾ ਆੜਤੀਆ ਐਸੋਸੀਏਸ਼ਨ ਬਰੀਵਾਲਾ ਦੇ ਪ੍ਰਧਾਨ ਅਜੈ ਕੁਮਾਰ ਗਰਗ, ਕੱਚਾ ਆੜਤੀਆ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਜਗਸੀਰ ਕੁਮਾਰ ਚਰਨਾ, ਨਗਰ ਪੰਚਾਇਤ ਬਰੀਵਾਲਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਸਾਬਕਾ ਚੇਅਰਮੈਨ, ਹਰਦੀਪ ਸਿੰਘ, ਜਿਲ੍ਹਾ ਪ੍ਰੀਸ਼ਦ ਮੈਂਬਰ ਚਰਨਜੀਤ ਧਾਲੀਵਾਲ, ਯੂਥ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ, ਬਲਾਕ ਪ੍ਰਧਾਨ ਸੁਮਿਤ ਗਰਗ, ਰਿੰਕੂ ਬਾਂਸਲ, ਸੰਗਠਨ ਇੰਚਾਰਜ਼ ਜ਼ਸਵੰਤ ਸੰਧੂ, ਅਮਨਦੀਪ ਸਿੰਘ ਖੋਖਰ, ਪਰਮਜੀਤ ਸਿੰਘ ਪੰਮਾ ਨੰਬਰਦਾਰ, ਸੁਖਜਿੰਦਰ ਸਿੰਘ ਬੱਬਲੂ ਬਰਾੜ, ਪ੍ਰੇਮਜੀਤ ਸਿੰਘ ਜੋਤੀ ਬਰਾੜ, ਜਸਵਿੰਦਰ ਸਿੰਘ ਰਾਜੂ ਸਰਾਏਨਾਗਾ, ਸੁਮਨ ਕੁਮਾਰ, ਸੁਖਾ ਸਿੰਘ ਬਰਾੜ, ਡਾ ਹਰਫੂਲ ਸਿੰਘ , ਵਿੱਕੀ ਗੂੰਬਰ, ਸਰਪੰਚ ਜ਼ਸਕਰਨ ਸਿੰਘ ਵੱਟੂ, ਨਿਰਭੈ ਸਿੰਘ ਬੁੱਟਰ, ਅਰਸ਼ ਬਰਾੜ ਜੱਸੇਆਣਾ ਸਰਪੰਚ, ਜਗਜੀਤ ਸਿੰਘ ਜੱਗਾ ਸੋਹਣੇਵਾਲਾ, ਜੱਸਲ ਸਿੰਘ ਰਹੂੜਿਆਂਵਾਲੀ, ਗੁਰਵੰਤ ਸਿੰਘ ਕਾਕਾ ਗਿੱਲ, ਬਲਵਿੰਦਰ ਸਿੰਘ ਬਿੰਦਾ ਸਰਪੰਚ, ਸੋਨਾ ਸਰਪੰਚ, ਸਰਪੰਚ ਸੁਰਿੰਦਰ ਸਿੰਘ, ਗੁਰਲਾਲ ਸਿੰਘ ਸਰਪੰਚ ਭੁੱਲਰ, ਗੁਰਸੇਵਕ ਸਿੰਘ ਕੋਟਲੀ, ਮਿੰਟੂ ਕੋਟਲੀ, ਗੋਸ਼ਾ ਬਰਾੜ, ਹਰਦੀਪ ਸਿੰਘ ਕੌਂਸਲਰ ਜਿਲ੍ਹਾਂ ਪ੍ਰਧਾਨ ਐਸਸੀ ਵਿੰਗ, ਹਲਕਾ ਇੰਚਾਰਜ਼ ਐਸਸੀ ਵਿੰਗ ਮਾਸਟਰ ਮੁਰਾਰੀ ਲਾਲ, ਗੁਰਦੀਪ ਸਿੰਘ ਚੁੱਘਾ ਸਰਪੰਚ ਰੋੜਾਂਵਾਲਾ, ਸੁਖਬੀਰ ਸਿੰਘ ਸੁੱਖ ਕਾਲਾ ਸਿੰਘ ਵਾਲਾ, ਬਲਾਕ ਸੰਮਤੀ ਮੈਂਬਰ ਯਾਦਵਿੰਦਰ ਸਿੰਘ ਯਾਦੂ, ਬਲਾਕ ਸੰਮਤੀ ਮੈਂਬਰ ਸੁਖਦੇਵ ਸਿਘ, ਬਲਾਕ ਸੰਮਤੀ ਮੈਂਬਰ ਜੱਗਾ ਭੁੱਲਰ, ਸਿ਼ੰਗਾਰਾ ਸਿੰਘ ਸਰਪੰਚ, ਜਗਬੀਰ ਸਿੰਘ ਭੁੱਲਰ, ਜਗਸੀਰ ਸਿੰਘ ਜੰਮੂਆਣਾ ਇੰਚਾਰਜ਼ ਯੁੱਧ ਨਸ਼ਾ ਵਿਰੋਧੀ, ਬਲਰਾਜ ਸਿੰਘ ਭੁੱਲਰ ਆਦਿ ਵੱਖ ਵੱਖ ਆਗੂ, ਵਰਕਰ ਹਾਜ਼ਰ ਸਨ।

Post a Comment

Previous Post Next Post