Breaking

ਸੋਸ਼ਲ ਮੀਡੀਆ ਰਾਹੀਂ ਇਨਵੈਸਟਮੈਂਟ ਦੇ ਨਾਮ ’ਤੇ ਵੱਡੀ ਠੱਗੀ ਬੇਨਕਾਬ

ਇੱਕ ਹੀ ਗਿਰੋਹ ਵੱਲੋਂ 45 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ – ਮੁੱਖ ਦੋਸ਼ੀ ਮਹਿਲਾ ਕਾਬੂ


ਸ੍ਰੀ ਮੁਕਤਸਰ ਸਾਹਿਬ ;  ਮਾਨਯੋਗ ਸ਼੍ਰੀ ਗੌਰਵ ਯਾਦਵ, ਡੀਜੀਪੀ ਪੰਜਾਬ ਜੀ ਦੀਆਂ ਹਦਾਇਤਾਂ ਤਹਿਤ ਸ੍ਰੀ ਅਭਿਮੰਨਿਊ ਰਾਣਾ, ਆਈਪੀਐਸ, ਐਸਐਸਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਨਿਗਰਾਨੀ ਹੇਠ ਅਤੇ ਸ਼੍ਰੀ ਮਨਮੀਤ ਸਿੰਘ ਢਿੱਲੋ, ਐਸਪੀ (ਡੀ) ਅਤੇ ਸ਼੍ਰੀ ਹਰਜੀਤ ਸਿੰਘ, ਡੀਐਸਪੀ ਦੀ ਅਗਵਾਈ ਹੇਠ ਇੰਸਪੈਕਟਰ ਵਰੁਣ ਕੁਮਾਰ, ਇੰਚਾਰਜ ਸਾਇਬਰ ਕ੍ਰਾਈਮ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਸਾਇਬਰ ਠੱਗੀ ਖਿਲਾਫ ਵੱਡੀ ਕਾਰਵਾਈ ਕਰਦਿਆਂ ਇੱਕ ਸੁਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।



ਇਹ ਗਿਰੋਹ ਸੋਸ਼ਲ ਮੀਡੀਆ ਪਲੇਟਫਾਰਮਾਂ (ਖਾਸ ਕਰਕੇ ਇੰਸਟਾਗ੍ਰਾਮ) ਰਾਹੀਂ ਇਨਵੈਸਟਮੈਂਟ ਸਕੀਮਾਂ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨਾਲ ਵੱਡੇ ਪੱਧਰ ’ਤੇ ਠੱਗੀ ਕਰ ਰਿਹਾ ਸੀ। ਦੋਸ਼ੀਆਂ ਵੱਲੋਂ ਲੋਕਾਂ ਨੂੰ ਭਰੋਸਾ ਦਿਵਾਇਆ ਜਾਂਦਾ ਸੀ ਕਿ ਲਗਾਈ ਗਈ ਰਕਮ ਨੂੰ ਦੁੱਗਣਾ, ਤਿਗੁਣਾ ਜਾਂ ਚੌਗੁਣਾ ਕਰਕੇ ਵਾਪਸ ਕੀਤਾ ਜਾਵੇਗਾ।


ਪਹਿਲਾ ਮਾਮਲਾ (ਕੁਲਵਿੰਦਰ ਕੌਰ ਕੇਸ)

ਪੀੜਤਾ ਕੁਲਵਿੰਦਰ ਕੌਰ ਵਾਸੀ ਮਲੋਟ ਨਾਲ ਸੋਸ਼ਲ ਮੀਡੀਆ ਪਲੇਟਫਰਮ ਰਾਹੀਂ ਸੰਪਰਕ ਕਰਕੇ  ਇਨਵੈਸਟਮੈਂਟ ਦਾ ਝਾਂਸਾ ਦਿੱਤਾ ਗਿਆ। ਦੋਸ਼ੀਆਂ ਦੀਆਂ ਗੱਲਾਂ ਵਿੱਚ ਆ ਕੇ ਪੀੜਤਾ ਵੱਲੋਂ ਵੱਖ-ਵੱਖ ਮਿਤੀਆਂ ’ਤੇ ਕਰੀਬ 14,91,620/- ਰੁਪਏ ਟਰਾਂਸਫਰ ਕੀਤੇ ਗਏ। ਸ਼ੁਰੂ ਵਿੱਚ ਕੁਝ ਰਕਮ ਵਾਪਸ ਕਰਕੇ ਭਰੋਸਾ ਜਤਾਇਆ ਗਿਆ, ਪਰ ਬਾਅਦ ਵਿੱਚ ਬਾਕੀ ਰਕਮ ਹੜਪ ਕਰ ਲਈ ਗਈ ਅਤੇ ਦੋਸ਼ੀਆਂ ਵੱਲੋਂ ਸੰਪਰਕ ਤੋੜ ਦਿੱਤਾ ਗਿਆ।


ਇਸ ਸਬੰਧੀ ਥਾਣਾ ਸਾਇਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 15 ਮਿਤੀ 10.10.2025 ਅਧੀਨ ਧਾਰਾ 318(4) BNS ਦਰਜ ਕੀਤਾ ਗਿਆ, : BNS ਦਰਜ ਕੀਤਾ ਗਿਆ, ਜਿਸ ਵਿੱਚ ਦੋ ਦੋਸ਼ੀ ਨਾਮਜ਼ਦ ਕੀਤੇ ਗਏ:



1.ਨਵਦੀਪ ਕੌਰ ਉਰਫ ਨਿਸ਼ਾ ਰਾਣੀ (ਗ੍ਰਿਫਤਾਰ)

2.ਰਣਜੀਤ ਸਿੰਘ


ਦੂਜਾ ਮਾਮਲਾ (ਮਲਕੀਤ ਕੌਰ ਅਤੇ ਹੋਰ ਪੀੜਤਾਂ)

ਦੂਜੇ ਮਾਮਲੇ ਵਿੱਚ ਮਲਕੀਤ ਕੌਰ, ਰਜਨੀ ਵਰਮਾ ਅਤੇ ਹੋਰ ਪੀੜਤਾਂ ਨੂੰ ਇੰਸਟਾਗਰਾਮ ਆਈਡੀ ਦੇ ਰਾਹੀਂ ਵੱਖ-ਵੱਖ ਇਨਵੈਸਟਮੈਂਟ ਦਾ ਲਾਲਚ ਦੇ ਕੇ  ਅਤੇ ਪੈਸੇ ਨੂੰ ਦੁਗਣੇ ਕਰਨ ਦਾ ਕਹਿ ਕੇ  ਲਗਾਤਾਰ ਪੈਸੇ ਲਗਵਾਏ ਗਏ। ਸ਼ੁਰੂ ਵਿੱਚ ਕੁਝ ਪ੍ਰੋਫਿਟ ਦੇ ਕੇ ਭਰੋਸਾ ਬਣਾਇਆ ਗਿਆ ਅਤੇ ਬਾਅਦ ਵਿੱਚ ਵੱਡੀਆਂ ਰਕਮਾਂ ਇਕੱਠੀਆਂ ਕਰ ਲਈਆਂ ਗਈਆਂ। ਇਸ ਤਰ੍ਹਾਂ ਦੋਸ਼ੀਆਂ ਵੱਲੋਂ ਕਰੀਬ 27 ਲੱਖ ਰੁਪਏ ਤੋਂ ਵੱਧ ਦੀ ਠੱਗੀ ਕੀਤੀ ਗਈ।


ਇਸ ਸਬੰਧੀ ਥਾਣਾ ਸਾਇਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 05 ਮਿਤੀ 03.04.2025 ਅਧੀਨ ਧਾਰਾ 420 IPC, 111, 318(4) BNS ਦਰਜ ਕੀਤਾ ਗਿਆ, :

ਇਸ ਮਾਮਲੇ ਵਿੱਚ ਥਾਣਾ ਸਾਇਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਦਰਜ ਕਰਕੇ ਚਾਰ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ:

1.ਨਵਦੀਪ ਕੌਰ ਪਤਨੀ ਰਣਜੀਤ ਸਿੰਘ (ਮੁੱਖ ਦੋਸ਼ੀ)(ਗ੍ਰਿਫਤਾਰ)

2.ਮਨਪ੍ਰੀਤ ਕੌਰ ਉਰਫ ਮਨ ਕੌਰ ਵਾਸੀ ਲੁਧਿਆਣਾ (ਪਹਿਲਾ ਹੀ ਗ੍ਰਿਫਤਾਰ)

3.ਰਣਜੀਤ ਸਿੰਘ ਵਾਸੀ ਪਟਿਆਲਾ

4.ਰਮਨਦੀਪ ਸਿੰਘ ਵਾਸੀ ਚੰਡੀਗੜ੍ਹ


ਪੁਲਿਸ ਕਾਰਵਾਈ ਅਤੇ ਤਫਤੀਸ਼

ਦੋਵੇਂ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਵੱਲੋਂ ਮੁੱਖ ਦੋਸ਼ੀ ਨਵਦੀਪ ਕੌਰ ਉਰਫ ਨਿਸ਼ਾ ਰਾਣੀ ਨੂੰ ਕਾਬੂ ਕਰ ਲਿਆ ਗਿਆ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।


ਪੁੱਛਗਿੱਛ ਦੌਰਾਨ ਹੋਰ ਮਹੱਤਵਪੂਰਨ ਖੁਲਾਸਿਆਂ ਦੀ ਸੰਭਾਵਨਾ ਹੈ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹੋਰ ਕਿੰਨੇ ਲੋਕ ਇਸ ਠੱਗੀ ਦਾ ਸ਼ਿਕਾਰ ਹੋਏ ਹਨ। ਇਸ ਤੋਂ ਇਲਾਵਾ ਹੋਰ ਪੀੜਤ ਵੀ ਸਾਹਮਣੇ ਆ ਰਹੇ ਹਨ।


ਦੋਸ਼ੀ ਦੇ ਖਿਲਾਫ ਪਹਿਲਾਂ ਦਰਜ ਮਾਮਲੇ

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁੱਖ ਦੋਸ਼ੀ ਨਵਦੀਪ ਕੌਰ ਉਰਫ ਨਿਸ਼ਾ ਰਾਣੀ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਵਾਂ ’ਤੇ ਕੇਸ ਦਰਜ ਹਨ:


FIR ਨੰਬਰ 18 ਮਿਤੀ 18.03.2025 ਅਧੀਨ ਧਾਰਾ 318(4) BNS, ਥਾਣਾ ਸਾਇਬਰ ਕ੍ਰਾਈਮ ਫਤਿਹਾਬਾਦ


FIR ਨੰਬਰ 03 ਮਿਤੀ 24.04.2025 ਅਧੀਨ ਧਾਰਾ 318(4) BNS, ਥਾਣਾ ਸਾਇਬਰ ਕ੍ਰਾਈਮ ਲੁਧਿਆਣਾ ਦਿਹਾਤੀ


FIR ਨੰਬਰ 22 ਮਿਤੀ 09.03.2026 ਅਧੀਨ ਧਾਰਾ 420, 120-B IPC, ਥਾਣਾ ਸਨੌਰ, ਜਿਲਾ ਪਟਿਆਲਾ

ਹੋਰ ਵੀ ਪੁਲਿਸ ਵੱਲੋਂ ਵੈਰੀਫਾਈ ਕੀਤਾ ਜਾ ਰਿਹਾ ਹੈ 


ਪੁਲਿਸ ਵੱਲੋਂ ਜਨਤਾ ਨੂੰ ਅਪੀਲ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੋਸ਼ਲ ਮੀਡੀਆ ’ਤੇ ਆਉਣ ਵਾਲੀਆਂ ਇਨਵੈਸਟਮੈਂਟ ਸਕੀਮਾਂ ਤੋਂ ਸਾਵਧਾਨ ਰਹਿਣ। ਕਿਸੇ ਵੀ ਅਣਪਛਾਤੇ ਵਿਅਕਤੀ ਦੇ ਝਾਂਸੇ ਵਿੱਚ ਆ ਕੇ ਪੈਸੇ ਟਰਾਂਸਫਰ ਨਾ ਕਰਨ। ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਸਾਇਬਰ ਕ੍ਰਾਈਮ ਸੈੱਲ ਜਾਂ ਨਜ਼ਦੀਕੀ ਪੁਲਿਸ ਥਾਣੇ ਨੂੰ ਸੂਚਿਤ ਕੀਤਾ ਜਾਵੇ।

Post a Comment

Previous Post Next Post