ਜਾਣਕਾਰੀ ਮੁਤਾਬਕ ਏ ਐੱਸ ਆਈ ਜਤਿੰਦਰ ਸਿੰਘ ਡਿਊਟੀ ਖ਼ਤਮ ਹੋਣ ਉਪਰੰਤ ਆਪਣੇ ਕੁਆਟਰ ਵਿੱਚ ਚਲਾ ਗਿਆ ਸੀ ਕਿ ਦੇਰ ਰਾਤ ਕਰੀਬ ਦੱਸ ਵਜੇ ਇਕਦਮ ਗੋਲੀ ਚੱਲਣ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਥਾਣੇ ਅੰਦਰ ਮੌਜੂਦ ਲੋਕਾਂ ਨੇ ਅੰਦਰ ਜਾ ਕੇ ਵੇਖਿਆ ਕਿ ਏ ਐੱਸ ਆਈ ਜਤਿੰਦਰ ਸਿੰਘ ਖੂਨ ਨਾਲ ਲੱਥਪੱਥ ਹੋ ਕੇ ਡਿੱਗਾ ਪਿਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ।
ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਏਐਸਆਈ ਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪੁੱਜ ਗਏ ।
ਫਿਲਹਾਲ ਮੌਕੇ ਤੇ ਪੁੱਜੇ ਡੀ ਐੱਸ ਪੀ ਆਜ਼ਾਦ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਘਟਨਾ ਸੰਬੰਧੀ ਬੜੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਸਦੇ ਸਬੰਧ ਵਿਚ ਫਿੰਗਰ ਪ੍ਰਿੰਟ ਐਕਸਪਰਟ ਵੀ ਬੁਲਾ ਲਏ ਗਏ ਹਨ। ਪੁਲੀਸ ਨੇ ਮ੍ਰਿਤਕ ਏਐਸਆਈ ਦੀ ਲਾਸ਼ ਨੂੰ ਫਿਰੋਜ਼ਪੁਰ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਮਦੋਟ ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ 174 ਦੀ ਕਾਰਵਾਈ ਉਪਰੰਤ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।