Page Nav

Grid

GRID_STYLE

Grid

GRID_STYLE

Hover Effects

Classic Header

{fbt_classic_header}

 ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ, ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No.7035100015, WhatsApp - 9582900013 ,ਈਮੇਲ contact-us@bttnews.online

ਤਾਜਾ ਖਬਰਾਂ

latest

 ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No. 7035100015, WhatsApp - 9582900013 ,ਈਮੇਲ contact-us@bttnews.online

ਸੂਬੇ ਦੀ ਅਮਨ ਸ਼ਾਂਤੀ ਲਈ ਆਪਾ ਵਾਰਨ ਵਾਲੇ ਪੁਲਿਸ ਮੁਲਾਜ਼ਮਾ ਨੂੰ ਜਿਲ੍ਹਾਂ ਪੁਲਿਸ ਵੱਲੋਂ ਦਿੱਤੀ ਗਈ ਸ਼ਰਧਾਂਜਲੀ

ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ:-  ਐਸ.ਐਸ.ਪੀ  ਸ੍ਰੀ ਮੁਕਤਸਰ ਸਾਹਿਬ , 21 ਅਕਤੂਬਰ -  ਸਰਬਜੀਤ ਸਿੰਘ ਐਸ.ਐਸ.ਪੀ ਦੀ ਅਗਵਾਈ ਵਿੱਚ ਸ਼ਹੀਦ ...


ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ:-  ਐਸ.ਐਸ.ਪੀ 
ਸੂਬੇ ਦੀ ਅਮਨ ਸ਼ਾਂਤੀ ਲਈ ਆਪਾ ਵਾਰਨ ਵਾਲੇ ਪੁਲਿਸ ਮੁਲਾਜ਼ਮਾ ਨੂੰ ਜਿਲ੍ਹਾਂ ਪੁਲਿਸ ਵੱਲੋਂ ਦਿੱਤੀ ਗਈ ਸ਼ਰਧਾਂਜਲੀ

ਸ੍ਰੀ ਮੁਕਤਸਰ ਸਾਹਿਬ , 21 ਅਕਤੂਬਰ -  ਸਰਬਜੀਤ ਸਿੰਘ ਐਸ.ਐਸ.ਪੀ ਦੀ ਅਗਵਾਈ ਵਿੱਚ ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਵਿੱਚ ਪ੍ਰੋਗਰਾਮ ਅਯੋਜਿਤ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋ ਅਰੁਣਵੀਰ ਵਸ਼ਿਸ਼ਟ ਸ਼ੈਸ਼ਨ ਜੱਜ ਸ੍ਰੀ ਮੁਕੁਤਸਰ ਸਾਹਿਬ ਅਤੇ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ (ਆਈ.ਏ.ਐਸ) ਨੇ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਵਿੱਚ ਪਰੇਡ ਵੱਲੋਂ ਬੈਂਡ ਦੀਆਂ ਧੁਨਾਂ ਤੇ ਸ਼ੋਕ ਸਲਾਮੀ ਦੇ ਕੇ ਸ਼ਹੀਦ ਪੁਲਿਸ ਮੁਲਾਜਮਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

                        ਇਸ ਮੌਕੇ ਸਰਬਜੀਤ ਸਿੰਘ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੰਜਾਬ ਪੁਸਿਲ ਦੇ ਗੌਰਵਸ਼ਾਲੀ ਇਤਿਹਾਸ ਰਿਹਾ ਹੈ ਪਿਛਲੇ ਸਮੇਂ ਤੋਂ ਦੇਸ਼ ਦੀ ਸੁਰੱਖਿਆ ਲਈ ਕਰੀਮਨਲ ਵਿਅਕਤੀਆ ਨਾਲ ਲੜਦੇ ਹੋਏ ਜੋ ਪੁਲਿਸ ਮੁਲਾਜਮ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਸਾਡੇ ਵੱਲੋਂ ਦਿੱਲੋਂ ਸਲਾਮ ਹੈ ਅਤੇ ਉਨ੍ਹਾਂ ਦੇ ਪਰਿਵਾਰਾ ਨਾਲ ਹਮੇਸ਼ਾ ਅਸੀ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਖੜੇ ਹਾਂ। ਜੋ ਜਵਾਨ ਆਪਣੇ ਦੇਸ਼ ਲਈ ਜਾਨ ਦਿੰਦੇ ਹਨ ਉਹ ਭਾਂਵੇ ਕਿਸੇ ਫੋਰਸ ਵਿੱਚ ਤਾਇਨਾਤ ਹੋਵੇ ਉਨ੍ਹਾਂ ਮਕਸਦ ਇੱਕ ਹੈ ਸਿਰਫ ਦੇਸ਼ ਦੀ ਸੁਰੱਖਿਆਂ ਕਰਨਾ। ਭਾਂਵੇ ਕੋਈ ਤਿਉਹਾਰ ਜਾਂ ਘਰ ਵਿੱਚ ਕੋਈ ਪ੍ਰੋਗਰਾਮ ਹੋਵੇ ਹੈ ਪਰ ਜਵਾਨ ਆਪਣੀ ਡਿਊਟੀ ਲਈ ਹਮੇਸ਼ਾ ਤਾਇਨਾਤ ਰਹਿਦਾ ਹੈ ਅਤੇ ਦੇਸ਼ ਦੀ ਸੁਰੱਖਿਆਂ ਨੂੰ ਪਹਿਲ ਦਿੰਦਾ ਹੈ।  ਇਸ ਫੋਰਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਭਈਚਾਰਕ ਸਾਂਝ ਬਰਕਰਾਰ ਰੱਖਣ ਹਿੱਤ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਆਪਣੀ ਇਸੇ ਵਿਰਾਸਤ ਤੇ ਮਾਣ ਕਰਦੀ ਹੋਈ ਆਪਣੀ ਰਵਾਇਤ ਅਨੁਸਾਰ ਅੰਦਰੂਨੀ ਸੁਰੱਖਿਆ ਪ੍ਰਤੀ ਆਪਣੇ ਫਰਜ਼ਾ ਨੂੰ ਤਨਦੇਹੀ ਨਾਲ ਨਿਭਾਉਂਦੀ ਰਹਾਗੇ।

 ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦ ਮੁਲਾਜਮਾਂ ਨੇ ਸਾਡਾ ਨਹੀ ਸਾਡੇ ਦੇਸ਼ ਦਾ ਨਾਮ ਵੀ ਉੱਚਾ ਕੀਤਾ ਹੈ ਅਤੇ ਅਸੀ ਹਮੇਸ਼ਾ ਸ਼ਹੀਦ ਪੁਲਿਸ ਮੁਲਾਜਮਾਂ ਦੇ ਪਰਿਵਾਰਾ ਨਾਲ ਖੜੇ ਰਹਾਂਗੇ ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰਾਂ ਦੀ  ਕਿਸੇ ਤਰਾਂ ਦੀ ਕੋਈ ਮੁਸ਼ਕਲ ਸਮੇਂ ਮੱਦਦ ਕਰ ਸਕੀਏ ਇਹ ਸਾਡੇ ਲਈ ਸ਼ਹੀਦਾ ਪ੍ਰਤੀ ਸ਼ਰਧਾਜਲੀ ਹੋਵੇਗੀ। ਮੁੱਖ ਮਹਿਮਾਨ ਅਰੁਣਵੀਰ ਵਸ਼ਿਸਟ ਜਿਲ੍ਹਾਂ ਸ਼ੈਸ਼ਨ ਜੱਜ ਨੇ ਕਿਹਾ ਕਿ ਦੂਸਰਿਆ ਨੂੰ ਬਚਾਉਣ ਲਈ ਆਪਣੀਆਂ ਜਿੰਦਗੀਆਂ ਨੂੰ ਕਰਬਾਨ ਕਰ ਗਏ ਹਨ ਇਨ੍ਹਾਂ ਸ਼ਹੀਦਾਂ ਨੂੰ ਅਸੀ ਸਲਾਮ ਕਰਦੇ ਹਾਂ ।ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦਾ ਸਮਾਂ ਇਹਨ੍ਹਾਂ ਸ਼ਹੀਦਾ ਨੂੰ ਅਸੀ ਨਮਨ ਕਰਦੇ ਹਾਂ ਨਾਲ ਸਾਨੂੰ ਸ਼ਹੀਦਾ ਤੇ ਫਕਰ ਹੈ ਉਨ੍ਹਾਂ ਦੇ ਜੱਜਬੇ ਤੇ ਸਾਨੂੰ ਹਮੇਸ਼ਾ ਮਾਨ ਰਹੇਗਾ।

ਇਸ ਪ੍ਰੋਗਰਾਮ ਦੇ ਸਟੇਜ ਸੈਕਟਰੀ ਵਜੋਂ  ਐਸ.ਆਈ ਜਗਸੀਰ ਸਿੰਘ ਨੇ ਆਪਣੀ ਡਿਊਟੀ ਨਿਭਾਈ ਅਤੇ ਰਛਪਾਲ ਸਿੰਘ ਡੀ.ਐਸ.ਪੀ (ਪੀ.ਬੀ.ਆਈ) ਵੱਲੋਂ ਦੇਸ਼ ਦੀਆਂ ਵੱਖ ਵੱਖ ਸੁਰੱਖਿਆਂ ਫੋਰਸਾਂ ਦੇ ਸ਼ਹੀਦਾ ਹੋਏ ਅਫਸਰਾਂ ਅਤੇ ਜਵਾਨਾਂ ਦੇ ਨਾਮ ਦੀ ਸੂਚੀ ਪੜ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।

          ਇਸ ਮੌਕੇ ਅਪਣਾ ਫਰਜ਼ ਨਿਭਾਉਂਦੇ ਸ਼ਹੀਦ ਹੋਏ ਪੁਲਿਸ ਅਤੇ ਅਰਧ ਫੌਜੀ ਬਲਾਂ ਦੇ ਅਫਸਰਾਂ ਅਤੇ ਜਵਾਨਾਂ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਵੱਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਇਨ੍ਹਾਂ ਸੂਰਬੀਰ ਬਹਾਦਰਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ।  ਸੁਖਵਿੰਦਰ ਸਿੰਘ ਪੀ.ਪੀ.ਐਸ ਦੀ ਅਗਵਾਈ ਹੇਠ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦਾਂ ਦੇ ਸਨਮਾਨ ਵਿੱਚ ਹਥਿਆਰ ਨੀਵੇ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਬਿਗਲਰ ਵੱਲੋਂ ਮਾਤਵੀਂ ਧੁੰਨ ਵਜਾਈ ਗਈ। 

ਸ਼ਹੀਦ ਪੁਲਿਸ ਪਰਿਵਾਰਾ ਨੂੰ ਸਨਮਾਨਿਤ ਚਿੰਨ ਦੇ ਕੇ ਉਨ੍ਹਾਂ ਦੇ ਪਰਿਵਾਰਾ ਨੂੰ ਸਨਮਾਨਿਤ ਕੀਤਾ ਗਿਆ।

ਇਸ ਤੋਂ ਬਾਅਦ ਮਾਨਯੋਗ ਸ਼ੈਸ਼ਨ ਜੱਜ ਸਾਹਿਬ, ਡਿਪਟੀ ਕਮੀਸ਼ਨਰ ਸਹਿਬ ਅਤੇ ਐਸ.ਐਸ.ਪੀ ਨੇ ਸ਼ਹੀਦ ਪੁਲਿਸ ਦੇ ਪਰਿਵਾਰਾ ਨਾਲ ਬੈਠ ਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਸੁਣ ਕੇ ਨਿਪਟਾਰਾ ਕੀਤਾ ਗਿਆ ਤੇ ਉਨ੍ਹਾਂ  ਪਰਿਵਾਰਾ ਦੇ ਨਾਲ ਅਫਸਰ ਸਹਿਬਨਾ ਵੱਲੋਂ ਲੰਚ ਕੀਤਾ ਗਿਆ।  

           ਇਸ ਮੌਕੇ,  ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ), ਰਾਜਪਾਲ ਹੁੰਦਲ ਐਸ.ਪੀ (ਡੀ),  ਨਰਿੰਦਰ ਸਿੰਘ ਡੀ.ਐਸ.ਪੀ (ਗਿੱਦੜਬਾਹਾ),  ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ (ਸ.ਡ) ਸ੍ਰੀ ਮੁਕਤਸਰ ਸਾਹਿਬ,  ਜਸਪਾਲ ਸਿੰਘ ਡੀ.ਐਸ.ਪੀ.(ਮਲੋਟ), ਸਮੂਹ ਥਾਣਾ ਅਫਸਰਾਨ ਅਤੇ ਦਫਤਰੀ ਸਟਾਫ ਹਾਜ਼ਰ ਸਨ।

No comments

Ads Place