ਸ੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ ਸਹੂਲਤਾਂ ਤੋਂ ਲੋਕ ਖੁਸ਼ ਸੀ: ਖੁਸ਼ਪ੍ਰੀਤ ਕੌਰ ਬਰਕੰਦੀ

bttnews
0

- ਕੰਵਰਜੀਤ ਸਿੰਘ ਰੋਜ਼ੀ ਦੇ ਹੱਕ ਵਿੱਚ ਘਰ-ਘਰ ਮੰਗੇ ਵੋਟ

 -ਬੇਟੀ ਖੁਸ਼ਮੇਹਰ ਕੌਰ ਬਰਕੰਦੀ ਨੇ ਵੀ ਪਿਤਾ ਦੇ ਹੱਕ ਕੀਤਾ ਚੌਣ ਪ੍ਰਚਾਰ

ਸ੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ ਸਹੂਲਤਾਂ ਤੋਂ ਲੋਕ ਖੁਸ਼ ਸੀ:ਖੁਸ਼ਪ੍ਰੀਤ ਕੌਰ ਬਰਕੰਦੀ


ਸ੍ਰੀ ਮੁਕਤਸਰ ਸਾਹਿਬ , 18 ਜਨਵਰੀ-
 ਸ੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਗੱਠਜੋੜ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਸ੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਵਿਕਾਸ ਕਾਰਜ਼ਾਂ ਤੋਂ ਲੋਕ ਖੁਸ਼ ਸੀ, ਪਰੰਤੂ ਕਾਂਗਰਸ ਨੇ ਆਪਣੇ ਸਰਕਾਰ ਦੌਰਾਨ ਕੁੱਝ ਵੀ ਨਹੀਂ ਕੀਤਾ ਅਤੇ ਜੋ ਸਹੂਲਤਾਂ ਸ੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ ਗਈਆਂ ਸੀ, ਉਹ ਸਭ ਸਰਕਾਰ ਬਦਲਣ ਉਪਰੰਤ ਬੰਦ ਕਰ ਦਿੱਤੀਆਂ ਸਨ ਅਤੇ ਪੰਜਾਬ ਵਿੱਚ ਜੋ ਵੀ ਵਿਕਾਸ ਹੋਇਆ ਸੀ, ਉਹ ਸਭ ਸ੍ਰੋਮਣੀ ਅਕਾਲੀ ਦਲ ਦੀ ਹੀ ਦੇਣ ਸੀ। ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਧਰਮਪਤਨੀ ਬੀਬਾ ਖੁਸ਼ਪ੍ਰੀਤ ਕੌਰ ਬਰਕੰਦੀ ਅਤੇ ਬੇਟੀ ਖੁਸ਼ਮੇਹਰ ਕੌਰ ਬਰਕੰਦੀ ਵੱਲੋਂ ਅਕਾਲੀ-ਬਸਪਾ ਦੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ਚ ਸਥਾਨਕ ਵਾਰਡ ਨੰਬਰ 17 ਚ ਨੇੜੇ ਛੋਟਾ ਤਲਾਅ ਵਿਖੇ ਘਰ-ਘਰ ਚੌਣ ਪ੍ਰਚਾਰ ਕਰਦਿਆਂ ਕੀਤਾ। ਬੀਬਾ ਖੁਸ਼ਪ੍ਰੀਤ ਕੌਰ ਬਰਕੰਦੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਡੀ ਗਿਣਤੀ ਵਿੱਚ ਜਿੱਤ ਹਾਸਲ ਕਰਕੇ ਸਰਕਾਰ ਬਣਾਏਗੀ ਅਤੇ ਸੂਬੇ ਨੂੰ ਵਿਕਾਸ, ਤਰੱਕੀ ਅਤੇ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰੇਗੀ। ਇਸ ਦੌਰਾਨ ਉਹਨਾਂ ਡੌਰ-ਟੂ-ਡੌਰ ਚੌਣ ਪ੍ਰਚਾਰ ਕੀਤਾ ਅਤੇ 20 ਫਰਵ ਰੀ ਨੂੰ ਸ੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਵੋਟ ਪਾ ਕੇ ਕਾਮਯਾਬ ਕਰਨ ਲਈ ਦੀ ਅਪੀਲ ਕੀਤੀ। ਇਸ ਮੌਕੇ ਪਰਮਜੀਤ ਕੌਰ ਬਰਾੜ ਜ਼ਿਲਾ ਪ੍ਰਧਾਨ ਇਸਤਰੀ ਵਿੰਗ,ਖੁਸ਼ਮੇਹਰ ਕੌਰ ਬਰਕੰਦੀ, ਚੰਚਲ ਬਾਂਸਲ, ਹਰਦੀਪ ਕੌਰ,ਕਿਰਨਪਾਲ ਕੌਰ, ਗੁਰਜੀਤ ਕੌਰ, ਭਰਾਵਾਂ ਦੇਵੀ, ਮਨਜੀਤ ਕੌਰ, ਇੰਦਰਜੀਤ ਕੌਰ,ਕਰਮਜੀਤ ਕੌਰ,ਗੁਰਦੇਵ ਕੌਰ, ਸ਼ਮਿੰਦਰ ਕੌਰ ਆਦਿ ਹਾਜ਼ਰ ਸਨ।

Post a Comment

0Comments

Post a Comment (0)