World Hepatitis Day // "ਇੱਕ ਜੀਵਨ-ਇੱਕ ਜਿਗਰ" ਦੀ ਥੀਮ ਨਾਲ ਮਨਾਇਆ ਵਿਸ਼ਵ ਹੈਪੇਟਾਈਟਸ ਦਿਵਸ

BTTNEWS
0

 ਦੂਸ਼ਿਤ ਸਰਿੰਜਾਂ ਅਤੇ ਖੂਨ ਦੇ ਸੰਪਰਕ ਵਿਚ ਆਉਣ ਨਾਲ ਫੈਲਦਾ ਹੈ ਹੈਪੇਟਾਈਟਿਸ - ਐਸ.ਐਮ.ਓ ਡਾ. ਕੁਲਤਾਰ ਸਿੰਘ 

World Hepatitis Day // "ਇੱਕ ਜੀਵਨ-ਇੱਕ ਜਿਗਰ" ਦੀ ਥੀਮ ਨਾਲ ਮਨਾਇਆ ਵਿਸ਼ਵ ਹੈਪੇਟਾਈਟਸ ਦਿਵਸ

ਸ੍ਰੀ ਮੁਕਤਸਰ ਸਾਹਿਬ : 28 ਜੁਲਾਈ (BTTNEWS)-
 
ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਮਾਣਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੀਟਾ ਬਾਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੇ ਐਸ.ਐਮ.ਓ ਡਾ. ਕੁਲਤਾਰ ਸਿੰਘ ਦੀ ਅਗਵਾਈ ਹੇਠ ਬਲਾਕ ਦੀ ਸਮੂਹ ਸਿਹਤ ਸੰਸਥਾਵਾਂ ਅਤੇ ਵੱਖ-ਵੱਖ ਪਿੰਡਾਂ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਡਾ. ਕੁਲਤਾਰ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਇਕ ਜਿਗਰ ਦੀ ਬਿਮਾਰੀ ਹੈ ਜੋ ਕਿ ਵਿਸ਼ਾਣੂਆਂ ਜਾਂ ਵਾਇਰਸ ਕਾਰਨ ਹੁੰਦੀ ਹੈ, ਜੋ ਕਿ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦਾ ਹੈ। ਉਹਨ੍ਹਾਂ ਕਿਹਾ ਬਿਮਾਰੀ ਬਾਰੇ ਜਾਗਰੂਕ ਹੋ ਕੇ ਅਤੇ ਪੂਰਾ ਇਲਾਜ ਕਰਵਾ ਕੇ ਇਸ ਬਿਮਾਰੀ ਦੀ ਗੰਭੀਰਤਾ ਤੋਂ ਬੱਚਿਆ ਜਾ ਸਕਦਾ ਹੈ। ਹੈਪੇਟਾਈਟਸ ਦੀਆਂ ਪੰਜ ਕਿਸਮਾਂ ਹਨ ਜਿਸ ਵਿਚ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਸ਼ਾਮਲ ਹਨ। ਹੈਪੇਟਾਈਟਸ (ਪੀਲੀਆ) ਏ ਅਤੇ ਈ ਦੂਸ਼ਿਤ ਪਾਣੀ ਪੀਣ ਨਾਲ, ਗਲੇ-ਸੜ੍ਹੇ ਫਲ ਆਦਿ ਖਾਣ, ਬਿਨਾਂ ਹੱਥ ਧੋਏ ਖਾਣਾ, ਮੱਖੀਆਂ ਦੁਆਰਾ ਦੂਸ਼ਿਤ ਕੀਤਾ ਭੋਜਣ ਖਾਣ ਆਦਿ ਨਾਲ ਹੁੰਦਾ ਹੈ। ਹਲਕਾ ਬੁਖਾਰ, ਮਾਸਪੇਸ਼ੀਆਂ ਵਿਚ ਦਰਦ, ਭੁੱਖ ਨਾ ਲੱਗਣਾ, ਉਲਟੀ ਆਉਣਾ, ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾ, ਕਮਜੋਰੀ ਮਹਿਸੂਸ ਹੋਣਾ ਅਤੇ ਜਿਗਰ ਦਾ ਖਰਾਬ ਹੋਣਾ ਇਸ ਬਿਮਾਰੀ ਦੇ ਲੱਛਣ ਹਨ। ਬੀ.ਈ.ਈ ਮਨਬੀਰ ਸਿੰਘ ਨੇ ਦਸਿਆ ਕਿ ਇਸ ਵਾਰ ਇਹ ਦਿਨ "ਇੱਕ ਜੀਵਨ-ਇੱਕ ਜਿਗਰ" ਦੀ ਥੀਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਤੋਂ ਭਾਵ ਹੈ ਕਿ ਸਾਨੂੰ ਇੱਕ ਹੀ ਜਿੰਦਗੀ ਮਿਲੀ ਹੈ ਤੇ ਇੱਕ ਜਿਗਰ ਮਿਲਿਆ ਹੈ, ਜਿਸ ਦੀ ਸੰਭਾਲ ਸਾਨੂੰ ਹੀ ਕਰਨੀ ਹੈ। ਬਿਮਾਰੀ ਤੋਂ ਬਚਾਅ ਲਈ ਪੀਣ ਵਾਲਾ ਪਾਣੀ ਸਾਫ ਸੁੱਥਰੇ ਸੋਮਿਆਂ ਤੋਂ ਲਿਆ ਜਾਵੇ, ਗਲੇ-ਸੜ੍ਹੇ ਤੇ ਜਿਆਦਾ ਪੱਕੇ ਹੋਏ ਫਲ ਖਾਣ ਤੋਂ ਪਰਹੇਜ, ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਲਾਜਮੀ ਅਤੇ ਪਖਾਨਿਆਂ ਲਈ ਖੁੱਲੇ ਮੈਦਾਨ ਵਿਚ ਪਖਾਨੇ ਜਾਣ ਦੀ ਥਾਂ ਪਖਾਨਿਆਂ ਦੀ ਵਰਤੋਂ ਕਰਨੀ ਅਤੇ ਸਾਬਣ ਨਾਲ ਹੱਥ ਧੋਣੇ ਯਕੀਨੀ ਬਣਾਏ ਜਾਣ। ਹੈਪੇਟਾਈਟਸ ਬੀ ਅਤੇ ਸੀ ਦੂਸ਼ਿਤ ਖੂਨ ਚੜਾਉਣ ਨਾਲ, ਦੂਸਿਤ ਸਰਿੰਜਾਂ ਦੇ ਇਸਤੇਮਾਲ ਕਰਨ ਲਈ, ਬਿਮਾਰੀ ਗ੍ਰਸਤ ਮਰੀਜ਼ ਦੇ ਖੂਨ ਦੇ ਸੰਪਰਕ ਵਿਚ ਆਉਣ ਨਾਲ, ਅਣ-ਸੁਰੱਖਿਆਅਤ ਸੰਭੋਗ, ਸਰੀਰ ਉਤੇ ਟੈਟੂ ਬਣਵਾਉਣ ਅਤੇ ਨਵਜੰਮੇ ਬੱਚੇ ਨੂੰ ਗ੍ਰਸਤ ਮਾਂ ਤੋਂ ਹੋ ਸਕਦਾ ਹੈ। ਉਹਨਾਂ ਕਿਹਾ ਕਿ ਹੈਪੇਟਾਈਟਸ ਬੀ ਪੋਜਟਿਵ ਮਾਂ ਤੋਂ ਨਵ ਜਨਮੇਂ ਬੱਚੇ ਨੂੰ ਜੇਕਰ 12 ਘੰਟੇ ਦੇ ਅੰਦਰ ਹੈਪਾਟਾਈਟਸ-ਬੀ ਦੀ ਐਂਟੀ ਬਾਡੀਜ ਦਾ ਟੀਕਾ ਲਗਾ ਦਿੱਤਾ ਜਾਵੇ ਤਾਂ ਮਾਂ ਤੋਂ ਬੱਚੇ ਨੂੰ ਹੋਣ ਵਾਲੇ ਹੈਪੇਟਾਈਟਸ-ਬੀ ਤੋਂ ਬਚਾਇਆ ਜਾ ਸਕਦਾ ਹੈ। ਬਿਮਾਰੀ ਤੋਂ ਬਚਾਅ ਲਈ ਡਿਸਪੋਜੇਬਲ ਸਰਿੰਜਾਂ ਸੂਈਆਂ ਦੀ ਵਰਤੋਂ, ਸੁਰੱਖਿਅਤ ਸੰਭੋਗ, ਕੰਡੋਮ ਦਾ ਇਸਤੇਮਾਲ, ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਹਨਾਂ ਦਸਿਆ ਕਿ 'ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਿਲੀਫ ਫੰਡ' ਦੇ ਤਹਿਤ ਰਾਜ ਦੇ ਸਮੂਹ ਜ਼ਿਲ੍ਹਾ ਹਸਪਤਾਲਾਂ ਵਿਖੇ ਹੈਪੇਟਾਈਟਸ-ਸੀ ਦੇ ਮਰੀਜਾਂ ਦਾ ਇਲਾਜ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਐਸ.ਆਈ ਪਰਮਜੀਤ ਸਿੰਘ, ਮਲਟੀ ਪਰਪਜ਼ ਹੈਲਥ ਵਰਕਰ ਮਨਜੀਤ ਸਿੰਘ, ਸਤਪਾਲ ਸਿੰਘ, ਏ.ਐਨ.ਐਮ ਅਮਨਦੀਪ ਕੌਰ, ਸੀ.ਐਚ.ਓ ਹਰਵਿੰਦਰ ਕੌਰ, ਵੱਖ-ਵੱਖ ਪਿੰਡਾਂ ਵਿਖੇ ਲਗਾਏ ਕੈੰਪ ਦੌਰਾਨ ਸਿਹਤ ਕਰਮੀ ਅਤੇ ਪਿੰਡ ਵਾਸੀ ਮੌਜੂਦ ਸਨ। 

Post a Comment

0Comments

Post a Comment (0)