ਸਸਤੀਆਂ ਸਿਹਤ ਸਹੂਲਤਾਂ ਦੇ ਦੂਜੇ ਪ੍ਰਚਾਰ ਪੜਾਅ ਦੀ ਸ਼ੁਰੂਆਤ

BTTNEWS
0

 

ਸਸਤੀਆਂ ਸਿਹਤ ਸਹੂਲਤਾਂ ਦੇ ਦੂਜੇ ਪ੍ਰਚਾਰ ਪੜਾਅ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ 28 ਜੁਲਾਈ (BTTNEWS)- ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ “ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:)”  ਜਿਹੜੀ ਕਿ ਸਿਹਤ, ਸਿੱਖਿਆ ਤੇ ਵਾਤਾਵਰਣ ਦੇ ਨਾਲ ਨਾਲ ਸੜਕ ਸੁਰੱਖਿਆ ਨੂੰ ਲੈ ਕੇ ਲੰਬੇ ਸਮੇਂ ਤੋਂ ਕਿਰਿਆਸ਼ੀਲ ਹੈ  ਦੁਆਰਾ ਜਿਲੇ ਅੰਦਰ ਸਰਕਾਰੀ ਹਸਪਤਾਲਾਂ ਵਿਚ ਚੱਲ ਰਹੀਆਂ ਸਸਤੀਆਂ ਸਰਕਾਰੀ ਸਿਹਤ ਸੇਵਾਵਾਂ ਨੂੰ ਲੈ ਕੇ ਲਗਾਤਾਰ ਪ੍ਰਚਾਰ ਜਾਰੀ ਹਨ। ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ  ਸੂਬੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਅੰਦਰ ਪੰਜਾਬ ਹੈਲਥ  ਸਿਸਟਮ ਕਾਰਪੋਰੇਸ਼ਨ, ਪੰਜਾਬ ਸਰਕਾਰ ਤੇ ਕ੍ਰਸਨਾ ਡਿਗਣਾਸਟੀਕ ਲਿਮਟਿਡ ਦੁਆਰਾ ਬੜੇ ਘੱਟ ਰੇਟਾਂ ਤੇ ਸੀ.ਟੀ ਸਕੈਨ ,ਐੱਮ. ਆਰ .ਆਈ  ਤੇ ਖੂਨ ਦੇ ਸਾਰੇ ਟੈਸਟ ਕੀਤੇ ਜਾ ਰਹੇ ਹਨ ਤੇ ਇਸ ਮੁਹਿੰਮ ਨੂੰ ਲੈ ਕੇ ਲਗਾਤਾਰ ਸੰਕਲਪ ਸੁਸਾਇਟੀ ਦੁਆਰਾ ਲੋਕਾਂ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਨੂੰ ਲੈ ਕੇ ਆਰੰਭੀ  ਪਹਿਲੇ ਪੜਾਅ ਦੇ ਖਤਮ ਹੋਣ ਤੇ ਅੱਜ ਦੂਸਰੇ  ਪੜਾਅ ਨੂੰ  ਲੈ ਕੇ ਸੰਸਥਾ ਦੁਆਰਾ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਪਾਸੋਂ ਫ਼ਲੈਕਸ ਅਤੇ ਪੋਸਟਰ ਜਾਰੀ ਕਰਵਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਫਲੈਕ੍ਸ ਜਾਰੀ  ਕਰਦਿਆਂ ਕਾਕਾ ਬਰਾੜ ਨੇ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਲੋਕਾਂ ਨੂੰ ਇਸ ਸਰਕਾਰੀ  ਸੇਵਾ ਦਾ ਲਾਭ ਲੈਣ ਦਾ ਸੱਦਾ ਵੀ ਦਿੱਤਾ।

                              ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਸ ਸੇਵਾ ਨੂੰ ਲੋਕਾਂ ਤਕ ਪਹੁੰਚਣ ਲਈ ਵਿਜੈ ਛਾਬੜਾ ਜਰਮਨੀ,ਬਲਰਾਜ ਕੁਮਾਰ ਬੈਲਜੀਅਮ, ਜੇ.ਕੇ ਛਾਬੜਾ ਭੋਲਾ ਤੇ ਉਹਨਾ ਦੇ ਪਰਿਵਾਰਕ ਮੈਂਬਰਾਂ ਦੁਆਰਾ ਆਪਣੇ  ਪੁਰਖਿਆਂ ਦੀ ਯਾਦ ਵਿੱਚ ਫਲੈਕਸਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।  ਜਨਰਲ ਸਕੱਤਰ ਸਤਵਿੰਦਰ ਸਿੰਘ ਰਾਜ ਰੁਪਾਣਾ ਨੇ ਆਖਿਆ ਕਿ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਚ ਬਲੱਡ ਟੈਸਟਾਂ ਦੇ ਨਾਲ ਨਾਲ ਸੀ.ਟੀ ਸਕੈਂਨ ਤੇ ਐਮ. ਆਰ .ਆਈ ਦੀ ਸਹੂਲਤ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਿੱਤੀ ਜਾ ਰਹੀ ਹੈ।ਇਸ ਮੌਕੇ ਲਖਬੀਰ ਸਿੰਘ, ਦੀਕਸ਼ਾ ਰਾਣੀ,ਸਿਮਰਨ ਕੌਰ,,ਸ਼ਰਨਪ੍ਰੀਤ ਸਿੰਘ , ਵਿੱਕੀ ਕੁਮਾਰ, ਲੱਕੀ ਸ਼ਰਮਾ ਤੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਹਾਜ਼ਰ ਸਨ।

Post a Comment

0Comments

Post a Comment (0)