ਸ੍ਰੀ ਮੁਕਤਸਰ ਸਾਹਿਬ, 14 ਦਸੰਬਰ - ਰੇਲਵੇ ਫਾਟਕ ਬੰਦ ਹੋਣ ਤੇ ਘੰਟਿਆ ਹੋਣ ਵਾਲੀ ਪ੍ਰੇਸ਼ਾਣੀ ਤੋਂ ਹੁਣ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਇਸਦਾ ਕਾਰਣ ਇਹ ਹੈ ਕਿ ਲੋਕਾਂ ਨੂੰ ਹੁਣ ਘਰ ਬੈਠੇ ਹੀ ਪਤਾ ਚੱਲ ਜਾਇਆ ਕਰੇਗਾ ਕਿ ਫਾਟਕ ਖੁੱਲਾ ਹੈ ਜਾਂ ਬੰਦ। ਇਸ ਤਰਾਂ ਫਾਟਕ ਬੰਦ ਹੋਣ ਦੀ ਸੂਰਤ ਚ ਲੋਕ ਸਮੇਂ ਅਨੂੰਸਾਰ ਘਰੋਂ ਕੰਮ ਤੇ ਨਿਕਲ ਕੇ ਸਮੇਂ ਸਿਰ ਪਹੁੰਚ ਸਕਣਗੇ। ਇੱਕ ਕਲਿੱਕ ਕਰਨ ਤੇ ਹੀ ਮੁਕਤਸਰ ਦੇ ਫਾਟਕਾਂ ਦੇ ਬੰਦ ਹੋਣ ਦੀ ਜਾਣਕਾਰੀ ਮਿਲ ਜਾਵੇਗੀ। ਮੁਕਤਸਰ ਦੇ ਦੋ ਨੌਜਵਾਨਾਂ ਨੇ ਫਾਟਕ ਐਪ ਦੀ ਸ਼ੁਰੂਆਤ ਕੀਤੀ ਹੈ। ਜਿਸ ਤੇ ਘਰ ਬੈਠੇ ਤੁਸੀਂ ਰੇਲਵੇ ਫਾਟਕ ਬੰਦ ਜਾਂ ਖੁੱਲਾ ਹੋਣ ਦੀ ਜਾਣਕਾਰੀ ਲੈ ਸਕਦੇ ਹੋਂ।
ਦੱਸ ਦਈਏ ਕਿ ਬੂਡ਼ਾਗੁੱਜਰ ਰੋਡ ਫਾਟਕ ਤੇ ਤਾਂ ਫਾਟਕ ਬੰਦ ਹੋਣ ਤੇ ਘੰਟਿਆ ਜਾਮ ਦੇ ਹਲਾਤ ਬਣ ਜਾਂਦੇ ਨੇ ਤੇ ਕਈ ਸਕੂਲ ਹੋਣ ਦੇ ਚਲਦਿਆਂ ਵਿਦਿਆਰਥੀਆਂ ਗਰਮੀ ਚ ਕਾਫੀ ਪ੍ਰੇਸ਼ਾਨ ਹੁੰਦੇ ਨੇ। ਉੱਥੇ ਹੀ ਆਮ ਲੋਕਾਂ ਨੂੰ ਵੀ ਦਿੱਕਤਾਂ ਝੱਲਣੀਆਂ ਪੈਂਦੀਆਂ ਨੇ। ਪਰ ਹੁਣ ਲੋਕਾਂ ਨੂੰ ਇਸ ਸਮੱਸਿਆ ਤੋਂ ਕੁੱਝ ਰਾਹਤ ਮਿਲੇਗੀ ਕਿਉਂਕਿ ਲੋਕ ਫਾਟਕ ਐਪ ਜ਼ਰੀਏ ਘਰੋਂ ਨਿਕਲਣ ਸਮੇਂ ਫਾਟਕ ਬੰਦ ਹੋਣ ਦਾ ਸਟੇਟਸ ਚੈਕ ਕਰਕੇ ਨਿਕਲ ਸਕਣਗੇ ਤਾਂ ਸਮੱਸਿਆ ਨਹੀਂ ਆਵੇਗੀ ਤੇ ਟਾਈਮ ਵੀ ਬਚੇਗਾ।
ਐਪ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨਾਂ ਦੀ ਸੋਚ ਇਹੀ ਹੈ ਕਿ ਲੋਕ ਬੇਵਜਾਂ ਫਾਟਕ ਤੇ ਟ੍ਰੈਫਿਕ ਚ ਨਾ ਫੰਸੇ ਰਹਿਣ ਤੇ ਉਨਾਂ ਨੂੰ ਦਿੱਕਤਾਂ ਨਾ ਝੱਲਣੀਆਂ ਪੈਣ। ਇਸੇ ਕਰਕੇ ਉਨਾਂ ਫਾਟਕ ਐਪ ਸ਼ੁਰੂ ਕੀਤੀ ਹੈ। ਜਿਸ ਚ ਫਿਲਹਾਲ ਮੁਕਤਸਰ ਫਾਟਕਾਂ ਦੀ ਅਪਡੇਟ ਮਿਲੇਗੀ। ਜਲਦੀ ਹੀ ਬਠਿੰਡਾ ਦੇ ਫਾਟਕਾਂ ਨੂੰ ਵੀ ਇਸ ਚ ਸ਼ਾਮਲ ਕੀਤਾ ਜਾਵੇਗਾ। ‘Fatak’ ਐਪ ਹੁਣ Play Store ਅਤੇ App Store ਦੋਵੇਾਂ ‘ਤੇ ਡਾਊਨਲੋਡ ਲਈ ਉਪਲਬਧ ਹੈ।

Post a Comment