ਦੋ ਬੱਚਿਆਂ ਦੀ ਮਾਂ ਨਾਲ ਬਲਾਤਕਾਰ, ਮਾਮਲਾ ਦਰਜ

BTTNEWS
0

 

ਦੋ ਬੱਚਿਆਂ ਦੀ ਮਾਂ ਨਾਲ ਬਲਾਤਕਾਰ, ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ,  24 ਜੁਲਾਈ (ਚੇਤਨ ਭੁਰਾ)- ਜ਼ਿਲ੍ਹੇ ਦੇ ਹਲਕਾ ਮਲੋਟ ਵਿੱਚ ਇੱਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਦੋਸ਼ੀ ਨੇ ਜੂਸ 'ਚ ਨਸ਼ੀਲਾ ਪਦਾਰਥ ਮਿਲਾ ਕੇ ਹੋਟਲ 'ਚ ਮਹਿਲਾ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


 ਸ਼ਿਕਾਇਤ ਵਿੱਚ ਪੀੜਤ ਔਰਤ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਉਸ ਦੇ ਦੋ ਬੱਚੇ ਹਨ। ਉਸ ਨੇ ਦੱਸਿਆ ਕਿ ਉਸ ਦੀ ਮਾਂ ਘਰ ਵਿਚ ਚੌਕੀ ਲਗਾਉਂਦੀ ਸੀ, ਜਿਸ ਕਾਰਨ ਨੀਰਜ ਗਰਗ ਉਸ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ, ਜਿਸ ਕਾਰਨ ਅਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣ ਗਏ। ਉਸ ਨੇ ਦੱਸਿਆ ਕਿ ਉਸ ਨੇ ਆਪਣਾ ਆਪਰੇਸ਼ਨ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਕਰਵਾਇਆ ਸੀ, ਜਿੱਥੇ ਮੈਂ ਆਪਣਾ ਚੈਕਅੱਪ ਕਰਵਾਉਣ ਲਈ ਜਾਂਦੀ ਸੀ।

ਕਰੀਬ ਡੇਢ ਮਹੀਨਾ ਪਹਿਲਾਂ ਨੀਰਜ ਗਰਗ ਮੈਨੂੰ ਚੈਕਅੱਪ ਕਰਵਾਉਣ ਲਈ ਬੱਸ ਵਿੱਚ ਹਸਪਤਾਲ ਲੈ ਗਿਆ, ਪਰ ਹਸਪਤਾਲ ਜਾਣ ਤੋਂ ਪਹਿਲਾਂ ਨੀਰਜ ਗਰਗ ਮੈਨੂੰ 12 ਵਜੇ ਦੀ ਅਪਾਇੰਟਮੈਂਟ ਕਹਿ ਕੇ ਪੈਦਲ ਹੀ ਇੱਕ ਹੋਟਲ ਵਿੱਚ ਲੈ ਗਿਆ, ਜਿਸ ਦੇ ਰਸਤੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ। ਨੀਰਜ ਗਰਗ ਨੇ ਮੈਨੂੰ ਹੋਟਲ ਵਿੱਚ ਜੂਸ ਪਿਲਾਇਆ। ਇਸ ਤੋਂ ਬਾਅਦ ਦੋਸ਼ੀ ਨੇ ਉਸ ਨਾਲ ਬੇਹੋਸ਼ੀ ਦੀ ਹਾਲਤ 'ਚ ਬਲਾਤਕਾਰ ਕੀਤਾ।

15-20 ਮਿੰਟਾਂ ਬਾਅਦ ਜਦੋਂ ਮੈਨੂੰ ਹੋਸ਼ ਆਈ ਤਾਂ ਦੇਖਿਆ ਕਿ ਖੂਨ ਵਹਿ ਰਿਹਾ ਸੀ। ਜਿਸ ਤੋਂ ਬਾਅਦ ਦੋਵੇਂ ਹਸਪਤਾਲ ਚਲੇ ਗਏ। ਕਰੀਬ 15 ਦਿਨ ਪਹਿਲਾਂ ਨੀਰਜ ਗਰਗ ਫਿਰ ਸਾਡੇ ਘਰ ਆਇਆ। ਉਸ ਸਮੇਂ ਵੀ ਘਰ ਵਿਚ ਇਕੱਲੀ ਹੋਣ ਕਾਰਨ ਮੁਲਜ਼ਮ ਨੇ ਜ਼ਬਰਦਸਤੀ ਕੀਤੀ ਅਤੇ ਉਸ ਤੋਂ ਬਾਅਦ ਮੁਲਜ਼ਮ ਨੇ ਲਗਾਤਾਰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾ ਨੇ ਥਾਣਾ ਸਦਰ ਨੂੰ ਸ਼ਿਕਾਇਤ ਦੇ ਕੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਾਇਆ।

Post a Comment

0Comments

Post a Comment (0)