ਸ੍ਰੀ ਮੁਕਤਸਰ ਸਾਹਿਬ ਪੁਲਿਸ ਨਾਲ ਮੁੱਠਭੇੜ ਦੌਰਾਨ ਗੈਂਗਸਟਰ ਜਖਮੀ

BTTNEWS
0

 2 ਗੈਂਗਸਟਰ ਅਸਲੇ ਸਮੇਤ ਕੀਤੇ ਕਾਬੂ 

ਸ੍ਰੀ ਮੁਕਤਸਰ ਸਾਹਿਬ ਪੁਲਿਸ ਨਾਲ ਮੁੱਠਭੇੜ ਦੌਰਾਨ ਗੈਂਗਸਟਰ ਜਖਮੀ

ਸ੍ਰੀ ਮੁਕਤਸਰ ਸਾਹਿਬ (BTTNEWS)-
.ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾਂ ਅੰਦਰ ਸ਼ਰਾਰਤੀ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਪੁਲਿਸ ਪਾਰਟੀ ਵੱਲੋਂ ਪਿਛਲੀ ਦਿਨੀ ਗੋਲੀਬਾਰੀ ਕਰਨ ਵਾਲੇ 02 ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

        ਮਿਤੀ 21.07.2023 ਨੂੰ ਰਾਤ ਕ੍ਰੀਬ 10 ਵਜ਼ੇ ਦੋ ਬਾਈਕ ਸਵਾਰ ਵਿਅਕਤੀਆਂ ਨੇ ਅਵਨੀਸ਼ ਕੌਰ ਵਾਸੀ ਚੱਕ ਬੀੜ ਸਰਕਾਰ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਸੱਜੇ ਪੈਰ ਚ ਗੋਲੀ ਲੱਗ ਗਈ ਸੀ ਅਤੇ ਬਾਅਦ ਵਿੱਚ ਬਾਈਕ ਸਵਾਰ ਵਿਅਕਤੀਆਂ ਵੱਲੋਂ ਜਗਮੀਤ ਸਿੰਘ ਵਾਸੀ ਕੋਟਲੀ ਦੇਵਨ ਦੇ ਐਂਟਰੀ ਗੇਟ ਤੇ ਵੀ ਗੋਲੀਆ ਚਲਾ ਕੇ ਭੱਜ ਗਏ। ਜਿਸ ਤੇ ਮੁਕੱਦਮਾ ਨੰਬਰ 100 ਅ/ਧ 307 ਆਈ.ਪੀ.ਐਸ. 25 ਅਸਲਾ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਬਰ-ਖਿਲਾਫ ਅਜੈ ਕੁਮਾਰ ਗੁੰਬਰ ਪੁੱਤਰ ਗੁੱਗਾ ਸਿੰਘ ਵਾਸੀ ਭਾਗਸਰ ਅਤੇ ਇੱਕ ਅਣਪਛਾਤੇ ਵਿਅਕਤੀ, ਦਰਜ ਰਜਿਸ਼ਟਰ ਕਰ ਕੀਤਾ ਗਿਆ। 

  ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਅਜੈ ਕੁਮਾਰ ਗੁੰਬਰ ਖਿਲਾਫ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ, ਮੋਹਾਲੀ ਅਤੇ ਫਰੀਦਕੋਟ ਵਿੱਚ ਵੀ 307 ਆਈ.ਪੀ.ਸੀ ਤੇ ਅਸਲਾ ਐਕਟ ਦੇ 04 ਮੁਕੱਦਮੇ ਪਹਿਲਾ ਦਰਜ਼ ਹਨ ਅਤੇ ਦੂਜੇ ਮੁਜਲਮ ਦੀ ਪਛਾਣ ਸੰਦੀਪ ਉਰਫ ਸੰਨੀ ਭਿੰਡਰ ਵਾਸੀ ਭਿੰਡਰ ਖੁਰਦ ਮੋਗਾ ਵਜ਼ੋਂ ਹੋਈ ਹੈ। ਇਨ੍ਹਾਂ ਮੁਲਜਮਾਂ ਨੂੰ ਫੜਨ ਲਈ ਸ.ਰਮਨਦੀਪ ਸਿੰਘ ਭੁੱਲਰ ਐਸ.ਪੀ.(ਡੀ) ਦੀ ਨਿਗਰਾਨੀ ਹੇਠ ਇੱਕ ਟੀਮ ਗਠਿਤ ਕੀਤੀ ਗਈ ਸੀ।

   ਇੰਚਾਰਜ ਸੀ.ਆਈ.ਏ ਐਸ.ਆਈ ਰਮਨ ਕੰਬੋਜ ਅਤੇ ਪੁਲਿਸ ਪਾਰਟੀ ਵੱਲੋਂ ਮਿਤੀ 23.07.2023 ਨੂੰ ਰਾਤ 08:30 ਵਜ਼ੇ ਦੇ ਕ੍ਰੀਬ ਪਿੰਡ ਚੱਕ ਮੱਦਰੱਸਾ ਪੁੱਲ ਸੂਆ ਨਾਕਾ ਬੰਦੀ ਕੀਤੀ ਗਈ ਸੀ। ਉਸੇ ਵਕਤ ਦੋਸ਼ੀ ਅਜੈ ਗੁੰਬਰ ਅਤੇ ਸੰਦੀਪ ਉਰਫ ਸੰਨੀ ਭਿੰਡਰ ਅਤੇ ਇੰਚਾਰਜ ਸੀ.ਆਈ.ਏ ਤੇ ਪੁਲਿਸ ਵਿਚਕਾਰ ਗੋਲੀਬਾਰੀ ਹੋਈ ਜਿਸ ਦੌਰਾਨ ਅਜੈ ਕੁਮਾਰ ਗੁੰਬਰ ਦੀ ਲੱਤ ਵਿੱਚ ਗੋਲੀ ਵੱਜੀ ਇਸ ਤੇ ਪੁਲਿਸ ਪਾਰਟੀ ਵੱਲੋਂ ਦੋਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਉਨ੍ਹਾ ਖਿਲਾਫ ਮੁਕੱਦਮਾ ਨੰਬਰ 48 ਮਿਤੀ 22.07.2023  ਅ/ਧ 307,353,186 ਆਈ.ਪੀ.ਸੀ 25/27/54/59 ਅਸਲਾ ਐਕਟ ਥਾਣਾ ਲੱਖੇਵਾਲੀ ਦਰਜ਼ ਕਰ ਅਗਲੇਰੀ ਕਾਰਵਈ ਸ਼ੁਰੂ ਕੀਤੀ ਗਈ।.  

  ਪੁੱਛ ਗਿੱਛ ਦੇ ਦੌਰਾਨ ਅਜੈ ਕੁਮਾਰ ਗੁੰਬਰ ਨੇ ਖੁਲਾਸਾ ਕੀਤਾ ਕਿ ਉਸ ਦੇ ਮਨੀ ਭਿੰਡਰ ਵਾਸੀ ਭਿੰਡਰ ਖੁਰਦ ਜੋ ਕਿ ਮੌਜੂਦਾ ਸਮੇਂ ਅਮਰੀਕਾ ਵਿੱਚ ਰਹਿੰਦਾ ਹੈ (ਜਿਸ ਤੇ ਮੋਗਾ ਵਿੱਚ 08  ਮੁਕਦਮੇ ਦਰਜ਼ ਹਨ) ਅਤੇ ਸੁੱਖਾ ਦੁੱਨੇਕੇ ਨਾਮਕ ਬਦਨਾਮ ਗੈਂਗਸਟਰਾਂ ਨਾਲ ਸਬੰਧ ਹਨ ਉਸ ਨੇ ਇਹ ਵੀ ਦੱਸਿਆ ਕਿ ਉਸ ਵੱਲੋਂ ਸੁੱਖਾ ਦੁੱਨੇਕੇ ਅਤੇ ਲਾਰੈਂਸ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਗੈਗਸ਼ਟਰਾ ਵਿਚਕਾਰ ਚੱਲ ਰੱਹੀ ਦੁਸ਼ਮਣੀ ਦਾ ਬਦਲਾ ਲੈਣ ਲਈ ਕਤਲ ਕਰਨਾ ਅਤੇ ਸੁੱਖਾ ਦੁੱਨੇਕੇ ਦੀ ਤਰਫੋਂ ਜਬਰੀ ਵਸੂਲੀ ਕਰਨ ਲਈ ਕੰਮ ਕਰਦਾ ਸੀ। ਜਿਸ ਤੇ ਰਸੂਕਦਾਰ ਵਿਅਕਤੀਆਂ ਨੂੰ ਡਰਾ ਧਮਕਾ ਕੇ ਜੱਬਰੀ ਵਸੂਲੀ ਲੈਣਾ ਸੀ। ਇਸ ਜਬਰੀ ਵਸੂਲੀ ਲਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕੁਝ ਰਸੂਕਦਾਰ ਵਿਅਕਤੀਆ ਤੋਂ ਵੀ ਰੰਗਦਾਰੀ ਦੀ ਮੰਗ ਕੀਤੀ ਗਈ ਸੁਰੱਖਿਆ ਦੇ ਮੱਦੇਨਜ਼ਰ ਉਂਨਾਂ ਦਾ ਨਾਮਾ ਨੂੰ  ਗੁਪਤ ਰੱਖਿਆ ਗਿਆ ਹੈ। ਪੁਲਿਸ ਦੀ ਅਗਲੇਰੀ ਕਾਰਵਾਈ ਚੱਲ ਰਹੀ ਹੈ।




Post a Comment

0Comments

Post a Comment (0)