ਜੇ ਈ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥ ਕੀਤਾ ਗ੍ਰਿਫਤਾਰ

BTTNEWS
0

 ਸ੍ਰੀ ਮੁਕਤਸਰ ਸਾਹਿਬ 28 ਅਗਸਤ (BTTNEWS)- ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਗੁਰਭੇਜ ਸਿੰਘ ਪੁੱਤਰ ਪੂਰਨ ਸਿੰਘ ਨੇ ਵਿਭਾਗ ਪਾਸ ਸਿ਼ਕਾਇਤ  ਦਰਜ ਕਰਵਾਈ ਸੀ ਕਿ ਕਿਸੇ ਕੇਸ ਨੂੰ ਰਫਾ ਦਫਾ ਕਰਨ ਲਈ ਪਾਵਰ ਕਾਮ ਦੇ ਮੁਲਜਮ  ਜੇ.ਈ. ਸਤਨਾਮ ਸਿੰਘ ਵਲੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮੁਲਜ਼ਮ ਨੂੰ ਵਿਜੀਲੈਂਸ ਦੀ ਸਮੁੱਚੀ ਟੀਮ ਇੰਸਪੈਕਟਰ ਅਮਨਦੀਪ ਸਿੰਘ, ਇੰਸਪੈਕਟਰ ਰੁਪਿੰਦਰਪਾਲ ਕੌਰ, ਸਬ ਇੰਸਪੈਕਟਰ ਸੁਖਮੰਦਰ ਸਿੰਘ ਏ.ਐਸ.ਆਈ ਨਰਿੰਦਰਪਾਲ ਕੌਰ, ਏ.ਐਸ.ਆਈ. ਮੁਖਤਿਆਰ ਸਿੰਘ  ਮੁੱਖ ਮੁਨਸੀ ਗੁਰਤੇਜ਼ ਸਿੰਘ, ਰੀਡਰ ਜਗਦੀਪ ਸਿੰਘ, ਐਚ.ਸੀ. ਕਰਨੈਲ ਸਿੰਘ, ਐਚ.ਸੀ. ਗੁਰਕੀਰਤ ਸਿੰਘ ਸਿਪਾਹੀ ਰਣਜੀਤ ਸਿੰਘ, ਸੁਖਚੈਨ ਸਿੰਘ ਸਮੇਤ ਸਰਕਾਰੀ ਗਵਾਹ ਦੀ ਹਜ਼ਾਰ ਵਿੱਚ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕਰ ਲਿਆ ਹੈ।
                              ਦੋਸ਼ੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਉਰੋ ਦੇ ਥਾਣਾ ਬਠਿੰਡਾ ਰੇਂਜ਼ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਜੇ ਈ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥ  ਕੀਤਾ ਗ੍ਰਿਫਤਾਰ


Post a Comment

0Comments

Post a Comment (0)