ਡਿਪਟੀ ਕਮਿਸ਼ਨਰ ਨੇ ਫੱਤਾਕੇਰਾ ਅਤੇ ਨੇੜਲੇ ਪਿੰਡ ਵਾਸੀਆਂ ਦੀਆਂ ਸੁਣਿਆਂ ਮੁਸਿਕਲਾਂ
ਲੋਕਾਂ ਦੀਆਂ ਮੁਸਕਿਲਾਂ ਦਾ ਮੌਕੇ ਤੇ ਕੀਤਾ ਹੱਲ
ਲੰਬੀ, ਸ੍ਰੀ ਮੁਕਤਸਰ ਸਾਹਿਬ 24 ਅਗਸਤ (BTTNEWS)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰ ਤੁਹਾਡੇ ਦੁਆਰ ਤਹਿਤ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਹਲਕਾ ਲੰਬੀ ਦੇ ਪਿੰਡ ਫੱਤਾਕੇਰਾ ਵਿਖੇ ਪ੍ਰੋਗਰਾਮ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪਿੰਡ ਫੱਤਾਕੇਰਾ ਤੋਂ ਇਲਾਵਾ ਨੇੜਲੇ ਪਿੰਡ ਹਾਕੂਵਾਲਾ ਅਤੇ ਵੜਿੰਗ ਖੇੜਾ ਦੇ ਵਾਸੀਆਂ ਨੇ ਵੀ ਸਮੂਲੀਅਤ ਕੀਤੀ।ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਪਿੰਡ ਦੀਆਂ ਸਾਂਝੀਆਂ ਸਮੱਸਿਆਵਾਂ ਦੀ ਲਿਸਟ ਜਿਵੇਂ ਕਿ ਪਿੰਡ ਵਿੱਚ ਹਾਈ ਸਕੂਲ ਦੀ ਵਿਵੱਸਥਾ, ਹੱਡਾ ਰੋੜੀ ਨੂੰ ਪਿੰਡ ਦੀ ਅਬਾਦੀ ਤੋਂ ਦੂਰ ਕਰਨਾ, ਛਪੜਾਂ ਦੀ ਸਫਾਈ, ਸੜਕਾਂ ਨੂੰ ਪੱਕਾ ਕਰਨਾ ਅਤੇ ਪਿੰਡ ਵਿੱਚ ਖੇਡ ਦੇ ਮੈਦਾਨ ਦੀ ਮੰਗ ਆਦਿ ਸੌਂਪੀ ਗਈ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਦੀਆਂ ਨਿਜੀ ਸਮੱਸਿਆਵਾਂ (ਰਾਸ਼ਣ ਕਾਰਡ ਨਾਲ ਸਬੰਧਤ , ਸਿਹਤ ਸਬੰਧੀ ਸਮੱਸਿਆਵਾਂ, ਪੈਂਨਸ਼ਨ ਨਾਲ ਸਬੰਧਿਤ ਅਤੇ ਖੇਤੀਬਾੜੀ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਸਮੱਸਿਆਵਾਂ ਦਾ ਹੱਲ ਕੀਤਾ ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਤੁਹਾਡੇ ਦੁਆਰ ਸਕੀਮ ਪੰਜਾਬ ਸਰਕਾਰ ਦਾ ਬਹੁਤ ਚੰਗਾ ਉਪਰਾਲਾ ਹੈ ਜਿਸ ਤਹਿਤ ਪਿੰਡ ਦੇ ਆਮ ਲੋਕਾਂ ਨੂੰ ਸਰਕਾਰੀ ਦੱਫਤਰਾਂ ਵਿਚ ਖੱਜਲ ਖੁਆਰੀ ਤੋਂ ਰਾਹਤ ਮਿਲੇਗੀ ਅਤੇ ਜਿਲ੍ਹੇ ਦੇ ਅਫਸਰ ਸਹਿਬਾਨਾ ਵੱਲੋਂ ਖੁੱਦ ਪਿੰਡ ਪਿੰਡ ਜਾਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਵੇਗਾ ਅਤੇ ਜਲਦ ਹੀ ਹੱਲ ਕੀਤਾ ਜਾਵੇਗਾ।
ਇਸ ਮੌਕੇ ਆਪ ਆਗੂ ਸ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਵੀ ਸਮੂਲੀਅਤ ਕੀਤੀ ਅਤੇ ਉਹਨਾ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾਕੇ ਲੋਕਾਂ ਦੀਆਂ ਮੁਸਕਿਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੇ ਲੋਕ ਹਿੱਤ ਵਾਲੇ ਕੰਮ ਹੁੰਦੇ ਰਹਿਣਗੇ ।
ਇਸ ਮੌਕੇ ਡਾ. ਰੀਟਾ ਬਾਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ, ਸ੍ਰੀ ਕੰਵਰਜੀਤ ਸਿੰਘ ਐਸ ਡੀ ਐਮ, ਸ੍ਰੀ ਭੋਲਾ ਰਾਮ ਨਾਇਬ ਤਹਿਸੀਲਦਾਰ ਲੰਬੀ, ਸ੍ਰੀ ਰਾਕੇਸ਼ ਬਿਸ਼ਨੋਈ ਬੀ ਡੀ ਪੀ ਓ ਲੰਬੀ, ਸ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਤੋਂ ਇਲਾਵਾ ਹਰਚਰਨ ਸਿੰਘ ਨੰਬਰਦਾਰ, ਭੁਪਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਅਤੇ ਗੁਰਬਚਨ ਸਿੰਘ ਹਾਜ਼ਰ ਸਨ।