ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ (BTTNEWS)- ਜਿ਼ਲ੍ਹਾ ਮੈਜਿਸਟੇ੍ਰਟ ਡਾ: ਰੂਹੀ ਦੁੱਗ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 133(ਬੀ) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਕ ਵਿਸੇਸ਼ ਹੁਕਮ ਜਾਰੀ ਕਰਕੇ ਜਿ਼ਲ੍ਹੇ ਦੀ ਹਦੂਦ ਅੰਦਰ ਡਰੱਗ ਐਂਡ ਕਾਸਮੈਟਿਕ ਐਕਟ 1945 ਅਧੀਨ ਸਡਿਊਲ ਐਚ, ਸਡਿਊਲ ਐਚ 1 ਅਤੇ ਸਡਿਊਲ ਐਕਸ ਦੀਆਂ ਦਵਾਈਆਂ ਦੀ ਵਿਕਰੀ ਕਰਨ ਵਾਲੇ ਸਾਰੇ ਦਵਾਈ ਵਿਕ੍ਰੇਤਾਵਾਂ ਲਈ ਦੁਕਾਨਾਂ ਦੇ ਅੰਦਰ ਤੇ ਬਾਹਰ ਸੀਸੀਟੀਵੀ ਕੈਮਰੇ ਲਗਾਉਣ ਦੀ ਹਦਾਇਤ ਜਾਰੀ ਕੀਤੀ ਹੈ।
ਇਸ ਸਬੰਧੀ ਵੀਡੀਓ ਫੁਟੇਜ਼ ਡਰੱਗ ਕੰਟਰੋਲਰ ਅਥਾਰਟੀ ਜਾਂ ਚਾਇਲਡ ਵੇਲਫੇਅਰ ਪੁਲਿਸ ਅਫਸਰ ਵੱਲੋਂ ਚੈਕ ਕੀਤੀ ਜਾ ਸਕੇਗੀ। ਉਲੰਘਣਾ ਕਰਨ ਵਾਲੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਦਵਾਈਆਂ ਦੀਆਂ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਹਦਾਇਤ
BTTNEWS
0

Post a Comment