Page Nav

Grid

GRID_STYLE

Grid

GRID_STYLE

Hover Effects

Classic Header

{fbt_classic_header}

 ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ, ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No.7035100015, WhatsApp - 9582900013 ,ਈਮੇਲ contact-us@bttnews.online

ਤਾਜਾ ਖਬਰਾਂ

latest

 ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No. 7035100015, WhatsApp - 9582900013 ,ਈਮੇਲ contact-us@bttnews.online

ਪੰਜਾਬ ਬਚਾਓ ਯਾਤਰਾ // ਮਾਲਵਾ ਖੇਤਰ ਵਿੱਚ ਬੀਬੀਆਂ ਵੱਧ ਤੋਂ ਵੱਧ ਸ਼ਮੂਲੀਅਤ ਕਰਨਗੀਆਂ: ਹਰਗੋਬਿੰਦ ਕੌਰ

 ਸ੍ਰੀ ਮੁਕਤਸਰ ਸਾਹਿਬ/ਫਿਰੋਜਪੁਰ/ਬਠਿੰਡਾ , 7 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜੋ ਪੰ...

 ਸ੍ਰੀ ਮੁਕਤਸਰ ਸਾਹਿਬ/ਫਿਰੋਜਪੁਰ/ਬਠਿੰਡਾ , 7 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜੋ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਉਸ ਯਾਤਰਾ ਦੌਰਾਨ ਮਾਲਵਾ ਖੇਤਰ ਵਿੱਚ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆਂ । 

 

ਪੰਜਾਬ ਬਚਾਓ ਯਾਤਰਾ // ਮਾਲਵਾ ਖੇਤਰ ਵਿੱਚ ਬੀਬੀਆਂ ਵੱਧ ਤੋਂ ਵੱਧ ਸ਼ਮੂਲੀਅਤ ਕਰਨਗੀਆਂ: ਹਰਗੋਬਿੰਦ ਕੌਰ

      ਉਪਰੋਕਤ ਜਾਣਕਾਰੀ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਬੀਟੀਟੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ । ਉਹਨਾਂ ਕਿਹਾ ਕਿ ਇਸ ਯਾਤਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਰਾਜ ਭਾਗ ਵਿੱਚ ਕੀਤੇ ਗਏ ਕੰਮਾਂ , ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਖੇਤਰੀ ਪਾਰਟੀ ਹੈ ਜੋ ਪੰਜਾਬ ਨੂੰ ਬਚਾਅ ਸਕਦੀ ਹੈ । ਕਿਉਂਕਿ ਦੂਜੀਆਂ ਸਿਆਸੀ ਪਾਰਟੀਆਂ ਤਾਂ ਲੋਕਾਂ ਨੂੰ ਝੂਠੇ ਲਾਰੇ ਲਗਾ ਕੇ ਗੁੰਮਰਾਹ ਹੀ ਕਰ ਰਹੀਆਂ ਹਨ । 

        ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ 9 ਫਰਵਰੀ ਦਿਨ ਸ਼ੁਕਰਵਾਰ ਨੂੰ ਸਵੇਰੇ 10-30 ਵਜੇ ਜੀਰਾ , ਦੁਪਹਿਰ 2-30 ਵਜੇ ਫਿਰੋਜਪੁਰ ਸ਼ਹਿਰੀ , 

 15 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 10-30 ਵਜੇ ਫਿਰੋਜਪੁਰ ਦਿਹਾਤੀ , ਦੁਪਹਿਰ 2-30 ਵਜੇ ਫਰੀਦਕੋਟ  , 19 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10-30 ਵਜੇ ਗਿੱਦੜਬਾਹਾ , ਦੁਪਹਿਰ 2-30 ਵਜੇ ਸ੍ਰੀ ਮੁਕਤਸਰ ਸਾਹਿਬ , 20 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 10-30 ਵਜੇ ਗੁਰੂ ਹਰਸਹਾਏ , ਦੁਪਹਿਰ -2-30 ਵਜੇ ਜਲਾਲਾਬਾਦ ,  22 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 10-30 ਵਜੇ ਫਾਜ਼ਿਲਕਾ , ਦੁਪਹਿਰ 2-30 ਵਜੇ ਅਬੋਹਰ , 23 ਫਰਵਰੀ ਦਿਨ ਸ਼ੁਕਰਵਾਰ ਨੂੰ ਸਵੇਰੇ 10-30 ਵਜੇ ਬੱਲੂਆਣਾ , ਦੁਪਹਿਰ 2-30 ਵਜੇ ਮਲੋਟ , 26 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10-30 ਵਜੇ ਲੰਬੀ , ਦੁਪਿਹਰ 2-30 ਵਜੇ ਬਠਿੰਡਾ ਦਿਹਾਤੀ , 27 ਫਰਵਰੀ ਦਿਨ ਮੰਗਲਵਾਰ ਸਵੇਰੇ 10 -30 ਵਜੇ ਭੁੱਚੋ ਮੰਡੀ, ਦੁਪਹਿਰ 2-30 ਵਜੇ ਬਠਿੰਡਾ ਸ਼ਹਿਰੀ , 4 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਕੋਟਕਪੂਰਾ , ਦੁਪਹਿਰ 2-30 ਵਜੇ ਜੈਤੋ , 5 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਬਾਘਾ ਪੁਰਾਣਾ , ਦੁਪਹਿਰ 2-30 ਵਜੇ ਨਿਹਾਲ ਸਿੰਘ ਵਾਲਾ , 6 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10-30 ਵਜੇ ਧਰਮਕੋਟ , ਦੁਪਹਿਰ 2-30 ਵਜੇ ਮੋਗਾ , 7 ਮਾਰਚ ਦਿਨ ਵੀਰਵਾਰ ਨੂੰ ਸਵੇਰੇ 10-30 ਵਜੇ ਰਾਮਪੁਰਾ ਫੂਲ , ਦੁਪਹਿਰ 2-30 ਵਜੇ ਮੌੜ , 8 ਮਾਰਚ ਦਿਨ ਸ਼ੁਕਰਵਾਰ ਨੂੰ ਸਵੇਰੇ 10-30 ਵਜੇ ਬੁਢਲਾਡਾ , ਦੁਪਹਿਰ 2-30 ਵਜੇ ਮਾਨਸਾ ਅਤੇ 11 ਮਾਰਚ ਦਿਨ ਸੋਮਵਾਰ ਨੂੰ ਸਵੇਰੇ -10-30 ਵਜੇ ਸਰਦੂਲਗੜ੍ਹ ਤੇ ਦੁਪਹਿਰ 2-30 ਵਜੇ ਤਲਵੰਡੀ ਸਾਬੋ ਵਿਖੇ ਪੁੱਜੇਗੀ ।

No comments

Ads Place