ਆਪਣੇ ਪਸੰਦੀਦਾ ਵੈੱਬ ਪੋਰਟਲ ਬੀ ਟੀ ਟੀ ਨਿਊਜ਼ ਤੇ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਆਪਣੀ ਫੋਟੋ ਦੇ ਨਾਲ ਸੰਦੇਸ਼ ਅਤੇ ਕਾਰੋਬਾਰ ਸੰਬੰਧਿਤ ਇਸਤਿਹਾਰ ਦੇਣ ਲਈ ਸੰਪਰਕ ਕਰੋ 9872508564 ਤੁਹਾਡਾ ਸਹਿਯੋਗ ਸਾਡੇ ਲਈ ਹੌਂਸਲਾ ਅਫਜਾਈ ਹੋਵੇਗਾ

ਤੱਕੜੀ 'ਤੇ ਮੋਹਰਾਂ ਲਗਾ ਕੇ ਹਰਸਿਮਰਤ ਬਾਦਲ ਨੂੰ ਭਾਰੀ ਬਹੁਮਤ ਨਾਲ ਜਿਤਾਓ: ਹਰਗੋਬਿੰਦ ਕੌਰ

BTTNEWS
0

 ਇਸਤਰੀ ਅਕਾਲੀ ਦਲ ਨੇ ਪਿੰਡਾਂ ਵਿੱਚ ਕੀਤੀਆਂ ਮੀਟਿੰਗਾਂ 

ਬਠਿੰਡਾ , 27 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਪਿੰਡ ਨੇਹੀਆਂ ਵਾਲਾ , ਬਲਾਹੜ ਵਿੰਝੂ ਅਤੇ ਬੁਰਜ ਮਹਿਮਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸ਼ਮੂਲੀਅਤ ਕੀਤੀ । 

   

ਤੱਕੜੀ 'ਤੇ ਮੋਹਰਾਂ ਲਗਾ ਕੇ ਹਰਸਿਮਰਤ ਬਾਦਲ ਨੂੰ ਭਾਰੀ ਬਹੁਮਤ ਨਾਲ ਜਿਤਾਓ:  ਹਰਗੋਬਿੰਦ ਕੌਰ

     ਇਹਨਾਂ ਮੀਟਿੰਗਾਂ ਵਿੱਚ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਉਹਨਾਂ ਨੇ ਸਬੋਧਨ ਕਰਦਿਆਂ ਕਿਹਾ ਕਿ ਤੱਕੜੀ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਗਾ ਕੇ ਲੋਕ ਸਭਾ ਹਲਕੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਭਾਰੀ ਬਹੁਮਤ ਨਾਲ ਜਿਤਾਉ । ਉਹਨਾਂ ਕਿਹਾ ਕਿ ਅੱਜ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਉਣ ਲਈ । ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਹਰ ਵਰਗ ਦੇ ਲੋਕਾਂ ਦਾ ਭਲਾ ਚਾਹੁੰਦੀ ਹੈ । 

      ਉਹਨਾਂ ਕਿਹਾ ਕਿ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਤੇ ਪੰਜਾਬ ਨੂੰ ਲੁੱਟਣ ਲਈ ਆਉਂਦੀਆਂ ਹਨ । ਇਹਨਾਂ ਪਾਰਟੀਆਂ ਵੱਲੋਂ ਵੋਟਰਾਂ ਨੂੰ ਝੂਠੇ ਲਾਰੇ ਲਗਾ ਕੇ ਗੁੰਮਰਾਹ ਕੀਤਾ ਜਾਂਦਾ ਹੈ । ਕਾਂਗਰਸ ਪਾਰਟੀ ਨੇ ਸਾਡੇ ਗੁਰਦੁਆਰਿਆਂ ਤੇ ਹਮਲੇ ਕਰਵਾਏ । ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਤੇ ਹਮਲੇ ਕੀਤੇ । ਆਮ ਆਦਮੀ ਪਾਰਟੀ ਤਾਂ ਨਿਰੀ ਝੂਠ ਦਾ ਪੁਲੰਦਾ ਹੈ । ਪਰ ਹੁਣ ਲੋਕ ਇਹਨਾਂ ਤੋਂ ਨਿਰਾਸ਼ ਹੋ ਚੁੱਕੇ ਹਨ ।‌ 

        ਇਸ ਮੌਕੇ ਔਰਤਾਂ ਨੇ ਭਰੋਸਾ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣਗੀਆਂ । ਉਹਨਾਂ ਨੇ ਫੁੱਲਾਂ ਦੀ ਵਰਖਾ ਕਰਕੇ ਹਰਗੋਬਿੰਦ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ । 

     ਇਸ ਮੌਕੇ ਸਰਕਲ ਪ੍ਰਧਾਨ ਗੁਰਪ੍ਰੀਤ ਕੌਰ , ਮਨਜੀਤ ਕੌਰ ਨੇਹੀਆ ਵਾਲਾ , ਅਮਰਜੀਤ ਕੌਰ , ਨਸੀਬ ਕੌਰ , ਜਸਪਾਲ ਕੌਰ , ਸੁਖਦੀਪ ਕੌਰ , ਗਿਆਨ ਕੌਰ ਬਲਾਹੜ ਵਿੰਝੂ , ਹਰਬੰਸ ਕੌਰ , ਰੇਖਾ ਰਾਣੀ , ਗੁਰਮੀਤ ਕੌਰ , ਪਰਮਜੀਤ ਕੌਰ , ਜਸਵਿੰਦਰ ਕੌਰ 

 ਆਦਿ ਮੌਜੂਦ ਸਨ ।

Post a Comment

0Comments

Post a Comment (0)