ਐਮਡੀਐਫ ਫੰੰਡਾਂ ਦੀ ਵਰਤੋਂ ਨਾਲ ਬਨਣਗੀਆਂ ਸੜ੍ਹਕਾਂ
ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕੀਤੀ ਸਥਾਨਕ ਸਰਕਾਰਾਂ ਮੰਤਰੀ ਤੇ ਸੈਕਟਰੀ ਨਾਲ ਮੀਟਿੰਗ
ਸ੍ਰੀ ਮੁਕਤਸਰ ਸਾਹਿਬ, 14 ਅਗਸਤ : ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸ਼ਹਿਰੀ ਵਿਕਾਸ ਨੂੰ ਲੈ ਕੇ ਸਥਾਨਕ ਸਰਕਾਰਾਂ ਮੰਤਰੀ ਡਾ ਰਵਜੋਧ ਸਿੰਘ ਤੇ ਪ੍ਰਿੰਸੀਪਲ ਸੈਕਟਰੀ ਤੇਜ਼ਵੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਸ਼ਹਿਰੀ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕੈਬਨਿਟ ਮੰਤਰੀ ਡਾ ਰਵਜੋਧ ਸਿੰਘ ਨੂੰ ਆਪਣੇ ਸ਼ਹਿਰ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੀਆਂ ਸ਼ਹਿਰੀ ਅੰਦਰਲੀਆਂ ਸੜ੍ਹਕਾਂ ਬਾਰੇ ਦੱਸਿਆ। ਜਿਸ ਤੇ ਮੰਤਰੀ ਡਾ ਰਵਜੋਧ ਸਿੰਘ ਨੇ ਪ੍ਰਿੰਸੀਪਲ ਸੈਕਟਰੀ ਤੇਜ਼ਵੀਰ ਸਿੰਘ ਨੂੰ ਇਸ ਬਾਰੇ ਪਤਾ ਕਰਨ ਲਈ ਕਿਹਾ। ਜਿਸ ਤੋਂ ਬਾਅਦ ਪ੍ਰਿੰਸੀਪਲ ਸੈਕਟਰੀ ਵੱਲੋਂ ਐਮਡੀਐਫ ਫੰਡਾਂ ਦੀ ਵਰਤੋਂ ਕਰਦਿਆਂ ਸ਼ਹਿਰ ਦੀਆਂ ਸੜ੍ਹਕਾਂ ਦੇ ਟੈਂਡਰ ਲਗਾਉਣ ਲਈ ਵਿਭਾਗ ਨੂੰ ਆਦੇਸ਼ ਜਾਰੀ ਕੀਤਾ। ਮੰਤਰੀ ਡਾ ਰਵਜੋਧ ਸਿੰਘ ਨੇ ਵਿਧਾਇਕ ਕਾਕਾ ਬਰਾੜ ਨੂੰ ਵਿਸ਼ਵਾਸ ਦੁਆਇਆ ਕਿ ਜਲਦ ਸੜ੍ਹਕਾਂ ਤੇ ਹੋਰ ਕੰਮ ਸ਼ੁਰੂ ਕਰਵਾਏ ਜਾਣਗੇ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸ਼ਹਿਰ ਵਾਸੀਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਜਲਦ ਬੂੜਾ ਗੁੱਜਰ ਰੋਡ ਰੇਲਵੇ ਰੋਡ ਤੋ ਸੂਏ ਤੱਕ ਦੀ ਸੜ੍ਹਕ, ਬੂੜਾ ਗੁੱਜਰ ਰੋਡ ਤੇ ਗੈਸ ਏਜੰਸੀ ਰੋਡ, ਮੁਕਤਸਰ ਬਠਿੰਡਾ ਰੋਡ ਤੋਂ ਸਰਕਾਰੀ ਹਸਪਤਾਲ ਰੋਡ, ਮੁਕਤਸਰ ਜਲਾਲਾਬਾਦ ਰੋਡ ਤੋਂ ਰੇਲਵੇ ਫਾਟਕ ਫੈਕਟਰੀ ਰੋਡ, ਬਰਕੰਦੀ ਰੋਡ ਮਹਾਂ ਸਿੰਘ ਮਾਰਗ ਤੋਂ ਬਾਈਪਾਸ, ਡਿਪਟੀ ਦਲੀਪ ਸਿੰਘ ਮਾਰਗ ਸ਼ਨੀ ਮੰਦਰ ਤੋਂ ਸੂਏ ਤੱਕ ਅਤੇ ਕੋਟਲੀ ਰੋਡ ਮਿਸ਼ਨ ਹਸਪਤਾਲ ਤੋਂ ਸੂਏ ਤੱਕ ਦੀਆਂ ਸੜ੍ਹਕਾਂ ਦਾ ਨਿਰਮਾਣ ਜਲਦ ਸ਼ੁਰੂ ਹੋਵੇਗਾ।ਜਿਸ ਨਾਲ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਬੂਰ ਪਵੇਗਾ।

Post a Comment